ਹਿੰਦੂ ਧਰਮ ਸ਼ਾਸਤਰਾਂ 'ਚ ਕਈ ਅਜਿਹੇ ਸੰਕੇਤ ਦਿੱਤੇ ਗਏ ਹਨ ਜਿਨ੍ਹਾਂ ਤੋਂ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਨੂੰ ਮਨਚਾਹੇ ਕੰਮ 'ਚ ਸਫ਼ਲਤਾ ਮਿਲੇਗੀ ਜਾਂ ਨਹੀਂ। ਇਨ੍ਹਾਂ ਸੰਕੇਤਾਂ ਨੂੰ ਸ਼ੁੱਭ-ਅਸ਼ੁੱਭ ਸਗਨ ਕਿਹਾ ਜਾ ਸਕਦਾ ਹੈ। ਹਾਲਾਂਕਿ ਕਈ ਲੋਕ ਇਨ੍ਹਾਂ ਗੱਲਾਂ ਨੂੰ ਅੰਧਵਿਸ਼ਵਾਸ਼ ਮੰਨਦੇ ਹਨ ਪਰ ਕਈ ਲੋਕ ਇਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਵੀ ਕਰਦੇ ਹਨ। ਇਸ ਖ਼ਬਰ ਜ਼ਰੀਏ ਅਸੀਂ ਤਾਹਨੂੰ ਦੱਸਾਂਗੇ ਕਿ ਘਰਾਂ 'ਚ ਪਾਲਤੂ ਕੁੱਤੇ ਵੀ ਆਪਣੀਆਂ ਹਰਕਤਾਂ ਨਾਲ ਇਹ ਇਸ਼ਾਰੇ ਦਿੰਦੇ ਹਨ ਕਿ ਘਰ 'ਚ ਖ਼ੁਸ਼ੀ ਆਵੇਗੀ ਜਾਂ ਗ਼ਮੀ। ਦੱਸ ਦਈਏ ਕਿ ਕੁੱਤੇ ਨੂੰ ਸੰਸਕ੍ਰਿਤ 'ਚ ਸ਼ਵਾਨ ਕਿਹਾ ਗਿਆ ਹੈ, ਜਿਸ ਨੂੰ ਯਮਰਾਜ ਨਾਲ ਜੋੜਿਆ ਜਾਂਦਾ ਹੈ। ਇਸ ਲਈ ਕੁੱਤੇ ਨੂੰ ਵੀ ਇੱਥੇ ਅਸ਼ੁੱਭ ਮੰਨਦੇ ਹਨ। ਆਓ ਜਾਣਦੇ ਹਾਂ ਕੁੱਤਿਆਂ ਨਾਲ ਜੁੜੇ ਇਹ ਰਾਜ਼...

  • ਕੁੱਤੇ ਦਾ ਭੌਂਕਣਾ ਇਕ ਸਾਧਾਰਨ ਘਟਨਾ ਹੀ ਕਹੀ ਜਾ ਸਕਦੀ ਹੈ ਪਰ ਜਦੋਂ ਕੋਈ ਕੁੱਤਾ ਦਿਨ 'ਚ ਅਸਮਾਨ ਵੱਲ ਦੇਖ ਕੇ ਭੌਂਕੇ ਤਾਂ ਇਹ ਚੰਗਾ ਸੰਕੇਤ ਨਹੀਂ ਹੁੰਦਾ। ਮੰਨਿਆ ਜਾਂਦਾ ਹੈ ਕਿ ਕੁੱਤਾ ਇਹ ਕਹਿ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਪਾਣੀ ਕੀ ਕਮੀ ਹੋ ਸਕਦੀ ਹੈ।
  • ਜੇਕਰ ਕਿੱਧਰੇ ਜਾਂਦੇ ਹੋਏ ਰਾਹ 'ਚ ਕੁੱਤਾ ਕੰਨ ਫੜਫੜਾਉਂਦਾ ਦਿਖ ਜਾਵੇ ਤਾਂ ਜੋ ਵੀ ਤੁਸੀਂ ਕੰਮ ਕਰਨ ਜਾ ਰਹੇ ਹੋ ਉਸ ਨੂੰ ਮੁਲਤਵੀ ਕਰ ਦੇਵੋ। ਅਜਿਹਾ ਕਿਹਾ ਜਾ ਸਕਦਾ ਹੈ ਕਿ ਜਿਵੇਂ ਉਹ ਦੱਸ ਰਿਹਾ ਹੋਵੇ ਕਿ ਕੰਮ ਨਹੀਂ ਹੋਵੇਗਾ ਜਾਂ ਇਸ 'ਚ ਕੋਈ ਨੁਕਸਾਨ ਹੋ ਸਕਦਾ ਹੈ।
  • ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਕਰਨ ਜਾ ਰਹੇ ਹੋ ਅਤੇ ਰਸਤੇ 'ਚ ਕੋਈ ਕੁੱਤਾ ਤੁਹਾਡੇ ਸਾਹਮਣੇ ਜ਼ਮੀਨ 'ਤੇ ਲੰਮਾ ਪੈ ਕੇ ਘੁੰਮਣ ਲੱਗੇ ਤਾਂ ਸਮਝ ਜਾਓ ਕਿ ਤੁਹਾਡਾ ਕੰਮ ਨਹੀਂ ਬਣੇਗਾ।
  • ਜੇਕਰ ਕੋਈ ਕੁੱਤਾ ਤੁਹਾਡਾ ਬੂਟ ਜਾਂ ਚੱਪਲ ਲੈ ਕੇ ਭੱਜ ਜਾਵੇ ਤਾਂ ਸਾਵਧਾਨ ਹੋ ਜਾਉ ਕਿਉਂਕਿ ਇਹ ਆਰਥਿਕ ਨੁਕਸਾਨ ਦਾ ਸੰਕੇਤ ਹੁੰਦਾ ਹੈ। ਅਜਿਹੇ ਹਾਲਾਤ 'ਚ ਕਿਤੇ ਦੂਰ ਯਾਤਰਾ 'ਤੇ ਜਾਣਾ ਮੁਲਤਵੀ ਕਰ ਦੇਣਾ ਚਾਹੀਦਾ।
  • ਕੁਝ ਕੁੱਤਿਆਂ ਦੀ ਪੂਛ ਜਾਂ ਕੰਨ ਕੱਟੇ ਹੁੰਦੇ ਹਨ ਅਤੇ ਉਹ ਕਿਸੇ ਰਾਹਗੀਰ ਦੇ ਸਾਹਮਣੇ ਆ ਜਾਣ ਤਾਂ ਕਾਰਜ 'ਚ ਅਸਫ਼ਲਤਾ ਨਿਸ਼ਚਿਤ ਹੈ।
  • ਕਿਸੇ ਯਾਤਰਾ 'ਤੇ ਜਾਂਦੇ ਸਮੇਂ ਜੇਕਰ ਰਸਤੇ 'ਚ ਸਾਹਮਣੇ ਕੋਈ ਕੁੱਤਾ ਮੂੰਹ 'ਚ ਪੱਥਰ ਲਈ ਦਿਖਾਈ ਦੇਵੇ ਜਾਂ ਹੱਡੀ ਦਾ ਕੋਈ ਟੁਕੜਾ ਮੂੰਹ 'ਚ ਪਾਈ ਦਿਖਾਈ ਦੇਵੇ ਤਾਂ ਯਾਤਰਾ ਦੌਰਾਨ ਮੁਸੀਬਤਾਂ ਦੀ ਸੰਭਾਵਨਾ ਰਹਿੰਦੀ ਹੈ।
  • ਜੇਕਰ ਕੋਈ ਕੁੱਤਾ ਜਾਂਦੇ ਹੋਏ ਵਿਅਕਤੀ ਨਾਲ ਖੱਬੇ ਚਲਦਾ ਹੈ ਤਾਂ ਉਸ ਨੂੰ ਸੁੰਦਰ ਔਰਤ ਤੇ ਧਨ ਮਿਲਦਾ ਹੈ। ਜੇਕਰ ਸੱਜੇ ਪਾਸੇ ਚੱਲਦਾ ਹੈ ਤਾਂ ਚੋਰੀ ਨਾਲ ਧਨ ਹਾਨੀ ਦੀ ਸੂਚਨਾ ਦਿੰਦਾ ਹੈ।

Posted By: Susheel Khanna