ਅੱਜ ਦੀ ਗ੍ਰਹਿ ਸਥਿਤੀ : 27 ਨਵੰਬਰ, 2021 ਸ਼ਨਿਚਰਵਾਰ ਮੱਘਰ ਮਹੀਨਾ ਕ੍ਰਿਸ਼ਨ ਪੱਖ ਅਸ਼ਟਮੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਪੂਰਬ।
ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।
ਅੱਜ ਦਾ ਪਰਵ ਤੇ ਤਿਉਹਾਰ : ਸ੍ਰੀ ਮਹਾਕਾਲ ਭੈਰਵ ਅਸ਼ਟਮੀ, ਭੈਰਵ ਜੈਅੰਤੀ।
ਕੱਲ੍ਹ 28 ਨਵੰਬਰ ਦਾ ਪੰਚਾਂਗ : ਬਿਕਰਮੀ ਸੰਮਤ 2078 ਸ਼ਕੇ 1943 ਦੱਖਣਾਯਨ, ਦੱਖਣਗੋਲ, ਸਰਦ ਰੁੱਤ ਮੱਘਰ ਮਹੀਨਾ ਕ੍ਰਿਸ਼ਮ ਪੱਖ ਦੀ ਨੌਮੀ 29 ਘੰਟੇ 31 ਮਿੰਟ ਤਕ, ਉਸ ਮਗਰੋਂ ਦਸਮੀ ਪੂਰਵਾਫਾਲਗੁਨੀ ਨਕਸ਼ਤਰ 22 ਘੰਟੇ 06 ਮਿੰਟ ਤਕ, ਉਸ ਤੋਂ ਬਾਅਦ ਉੱਤਰਾਫਾਲਗੁਨੀ ਨਕਸ਼ਤਰ, ਉਸ ਤੋਂ ਬਾਅਦ ਵਿਸ਼ਕੁੰਭ ਯੋਗ ਸਿੰਘ ’ਚ ਚੰਦਰਮਾ 28 ਘੰਟੇ 04 ਮਿੰਟ ਤਕ ਉਸ ਮਗਰੋਂ ਕੰਨਿਆ ’ਚ।
ਮੇਖ
ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ, ਪਰ ਅੀਨ ਕਰਮਚਾਰੀ ਜਾਂ ਸੰਤਾਨ ਦੇ ਵਿਵਹਾਰ ਤੋਂ ਚਿੰਤਤ ਹੋ ਸਕਦੇ ਹੋ। ਕੋਸ਼ਿਸ਼ਾਂ ਸਫਲ ਹੋਣਗੀਆਂ।
ਬਿ੍ਖ
ਰਚਨਾਤਮਕ ਕੰਮਾਂ ਵਿਚ ਸਫਲਤਾ ਮਿਲੇਗੀ। ਸਿੱਖਿਆ ਮੁਕਾਬਲੇ ’ਚ ਉਮੀਦ ਮੁਤਾਬਕ ਸਫਲਤਾ ਮਿਲੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ।
ਮਿਥੁਨ
ਵਿਆਹੁਤਾ ਜੀਵਨ ਸੁਖੀ ਹੋਵੇਗਾ। ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਭੌਤਿਕ ਚੀਜ਼ਾਂ ’ਚ ਵਾਧਾ ਹੋਵੇਗਾ। ਆਰਥਿਕ ਕੰਮਾਂ ’ਚ ਸਫਲਤਾ ਮਿਲੇਗੀ।
ਕਰਕ
ਕਾਰੋਬਾਰੀ ਵੱਕਾਰ ਵਧੇਗਾ। ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਸਿਹਤ ਪ੍ਰਤੀ ਵਧੇਰੇ ਚੌਕਸ ਰਹਿਣ ਦੀ ਲੋੜ ਹੈ।
ਸਿੰਘ
ਜੀਵਨ ਸਾਥੀ ਦਾ ਸਹਿਯੋਗ ਅਤੇ ਸਾਥ ਮਿਲੇਗਾ। ਭਰਾ-ਭੈਣ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਵੱਕਾਰ ਵਧੇਗਾ। ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ।
ਕੰਨਿਆ
ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਜੀਵਨ ਸਾਥੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਰਚਨਾਤਮਕ ਕੰਮਾਂ ’ਚ ਸਫਲਤਾ ਮਿਲੇਗੀ।
ਤੁਲਾ
ਸੰਤਾਨ ਦੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ’ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਆਰਥਿਕ ਕੰਮਾਂ ’ਚ ਸਫਲਤਾ ਮਿਲੇਗੀ।
ਬਿ੍ਸ਼ਚਕ
ਸਮਾਜਿਕ ਕੰਮਾਂ ਵਿਚ ਦਿਲਚਸਪੀ ਲਵੋਗੇ। ਕਾਰੋਬਾਰੀ ਯੋਜਨਾ ਸਾਰਥਕ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।
ਧਨੁ
ਵਿਗੜੇ ਹੋਏ ਕੰਮਾਂ ’ਚ ਸੁਧਾਰ ਹੋਵੇਗਾ। ਕੰਮਾਂ ਦੀ ਸਫਲਤਾ ਨਾਲ ਮਨ ਖ਼ੁਸ਼ ਹੋਵੇਗਾ। ਕਾਰੋਬਾਰੀ ਯੋਜਨਾਵਾਂ ਵਿਚ ਉਮੀਦ ਮੁਤਾਬਕ ਸਫਲਤਾ ਮਿਲੇਗੀ।
ਮਕਰ
ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਸਮਾਜਿਕ ਕੰਮਾਂ ’ਚ ਰੁਚੀ ਲਵੋਗੇ। ਕਿਸੇ ਕਿਸਮ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ।
ਕੁੰਭ
ਕਿਸੇ ਕਾਰਨ ਰੁਕਿਆ ਹੋਇਆ ਕੰਮ ਬਣੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।
ਮੀਨ
ਭਾਵੁਕਤਾ ’ਚ ਲਿਆ ਗਿਆ ਫ਼ੈਸਲਾ ਕਸ਼ਟ ਦੇ ਸਕਦਾ ਹੈ। ਸਿਹਤ ਅਤੇ ਵੱਕਾਰ ਪ੍ਰਤੀ ਸੁਚੇਤ ਰਹੋ। ਬੁੱਧੀ ਕੌਸ਼ਲ ਨਾਲ ਕੀਤੇ ਗਏ ਕੰਮ ’ਚ ਸਫਲਤਾ ਮਿਲੇਗੀ।
Posted By: Jagjit Singh