ਜੇਐੱਨਐੱਨ, ਨਵੀਂ ਦਿੱਲੀ : Surya Grah Rashi Parivartan : ਸੂਰਜ ਦੇ ਮਕਰ ਰਾਸ਼ੀ ’ਚ ਆਉਂਦੇ ਹੀ ਦਾਨ-ਪੁੰਨ ਦਾ ਸਮਾਂ ਆ ਜਾਂਦਾ ਹੈ। ਸਾਲ ਦੀ ਸ਼ੁਰੂਆਤ ’ਚ ਹੀ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਲ 2021 ’ਚ ਸੂਰਜ ਦੇਵ 14 ਜਨਵਰੀ ਨੂੰ ਸਵੇਰੇ 8.14 ਵਜੇ ਮਕਰ ਰਾਸ਼ੀ ’ਚ ਆ ਜਾਣਗੇ। ਜੋਤਿਸ਼ ਸਾਕਸ਼ੀ ਸ਼ਰਮਾ ਤੋਂ ਜਾਣਦੇ ਹਾਂ ਕਿਹੋ ਜਿਹਾ ਰਹੇਗਾ ਮਕਰ ਸੰਕ੍ਰਾਂਤੀ ਦਾ ਇਹ ਤਿਉਹਾਰ ਤੁਹਾਡੀ ਚੰਦਰਮਾ ਰਾਸ਼ੀ ਲਈ।

ਮੇਖ

ਵਪਾਰ ਭਾਵ ’ਚ ਸਥਿਤ ਸੂਰਜ ਦੇਵ ਤੁਹਾਨੂੰ ਆਤਮ-ਵਿਸ਼ਵਾਸ ਤਾਂ ਦੇਣਗੇ ਪਰ ਪਿਤਾ ਦੀ ਸਿਹਤ ਖ਼ਰਾਬ ਹੋ ਸਕਦੀ ਹੈ। ਦਸਮ ਭਾਵ ’ਚ ਸੂਰਜ ਆਰਥਿਕ ਪੱਖ ਮਜ਼ਬੂਤ ਕਰ ਸਕਦੇ ਹਨ। ਇਸ ਮਹੀਨੇ ਧਨ ਦਾ ਲੈਣ-ਦੇਣ ਹੋਵੇਗਾ। ਬਜ਼ੁਰਗਾਂ ਦਾ ਆਸ਼ੀਰਵਾਦ ਵੀ ਤੁਹਾਨੂੰ ਮਿਲੇਗਾ।

ਬਿ੍ਰਖ

ਬਿ੍ਰਖ ਰਾਸ਼ੀ ਵਾਲਿਆਂ ਲਈ ਨਵਮ ਭਾਵ ਯਾਨੀ ਕਿਸਮਤ ਭਾਵ ’ਚ ਸੂਰਜ ਦੀ ਸਥਿਤੀ ਰਹੇਗੀ, ਜੋ ਕਿਸਮਤ ’ਚ ਵਾਧੇ ਦੇ ਸੰਕੇਤ ਹਨ। ਅਚਾਨਕ ਧਨ ਲਾਭ ਵੀ ਹੋ ਸਕਦਾ ਹੈ ਅਤੇ ਪਰਿਵਾਰ ’ਚ ਮੰਗਲਮਈ ਕਾਰਜ ਹੋਣ ਦੀ ਸੰਭਾਵਨਾ ਹੈ।

ਮਿਥੁਨ

ਮਿਥੁਨ ਰਾਸ਼ੀ ਵਾਲਿਆਂ ਲਈ ਅਸ਼ਟਮ ਭਾਵ ’ਚ ਸਥਿਤ ਸੂਰਜ ਚੰਗੇ ਤੇ ਬੁਰੇ ਦੋਵੇਂ ਨਤੀਜੇ ਦੇਣਗੇ। ਯਾਤਰਾਵਾਂ ਦਾ ਯੋਗ ਹੋਵੇਗਾ ਪਰ ਯਾਤਰਾ ’ਚ ਖ਼ਰਚ ਜ਼ਿਆਦਾ ਹੋਵੇਗਾ ਤੇ ਫਾਇਦਾ ਘੱਟ ਹੋਵੇਗਾ। ਧਨ ਦੀ ਬਰਬਾਦੀ ਨਾ ਕਰੋ।

ਕਰਕ

ਸੱਤਵੇਂ ਭਾਵ ’ਚ ਸੂਰਜ ਦੀ ਸਥਿਤੀ ਵਪਾਰ ਨੂੰ ਵਧਾਏਗੀ। ਜੀਵਨਸਾਥੀ ਦੇ ਸੁਭਾਅ ਨੂੰ ਅੜੀਅੱਲ ਬਣਾਏਗੀ। ਨਾਲ ਹੀ ਤੁਹਾਡੇ ਮਾਣ-ਸਨਮਾਨ ’ਚ ਵਾਧਾ ਹੋਵੇਗਾ ਅਤੇ ਮਹਿਲਾ ਮੈਂਬਰਾਂ ਤੋਂ ਲਾਭ ਹੋਵੇਗਾ।

ਸਿੰਘ

ਰਿਪੂ ਭਾਵ ਯਾਨੀ ਛੇਵੇਂ ਸਥਾਨ ’ਚ ਸੂਰਜ ਆਉਣ ਨਾਲ ਵਿਭਿੰਨ ਪ੍ਰਕਾਰ ਦੇ ਆਮਦਨ ਦੇ ਸਾਧਨ ਬਣਨਗੇ। ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਪਵੇਗਾ। ਜਲਦਬਾਜ਼ੀ ਤੋਂ ਬਚੋ। ਅੱਖਾਂ ਦੀ ਬਿਮਾਰੀ ਤੇ ਬੁਖ਼ਾਰ ਤੋਂ ਬਚੋ।

ਕੰਨਿਆ

ਕੰਨਿਆ ਰਾਸ਼ੀ ਵਾਲਿਆਂ ਲਈ ਪੰਜਵੇਂ ਘਰ ’ਚ ਸੂਰਜ ਆਉਣ ਨਾਲ ਮਾਣ-ਸਨਮਾਨ ’ਚ ਵਾਧਾ ਹੋਵੇਗਾ। ਲੋਕਾਂ ਦਾ ਸਮਰਥਨ ਮਿਲੇਗਾ ਅਤੇ ਤੁਹਾਨੂੰ ਨੌਕਰੀ ’ਚ ਪ੍ਰਮੋਸ਼ਨ ਤੇ ਤਨਖ਼ਾਹ ’ਚ ਵਾਧੇ ਦੇ ਯੋਗ ਬਣਨਗੇ। ਕੁੱਲ ਮਿਲਾ ਕੇ ਇਹ ਸੰ¬ਕ੍ਰਾਂਤੀ ਤੁਹਾਡੇ ਲਈ ਸ਼ੁਭ ਫਲ਼ ਹੋਵੇਗੀ।

ਤੁਲਾ

ਤੁਲਾ ਰਾਸ਼ੀ ਵਾਲਿਆਂ ਲਈ ਚੌਥੇ ਭਾਵ ’ਚ ਸੂਰਜ ਚੰਗਾ ਫਲ਼ ਦੇਵੇਗਾ ਪਰ ਮਾਤਾ ਜਾਂ ਕਿਸੀ ਮਹਿਲਾ ਮੈਂਬਰ ਨਾਲ ਵਿਵਾਦ ਦੀ ਸੰਭਾਵਨਾ ਬਣੇਗੀ। ਮਾਤਾ ਦੀ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ। ਆਪਣੀ ਬਾਣੀ ’ਤੇ ਕਾਬੂ ਰੱਖੋ। ਲਾਭ ਹੋਵੇਗਾ।

ਬਿ੍ਰਸ਼ਚਕ

ਤੀਜੇ ਭਾਵ ’ਚ ਸੂਰਜ ਦਾ ਮੌਜੂਦਰੀ ਹਰ ਪੱਖੋਂ ਵਾਧਾ ਕਰੇਗਾ ਅਤੇ ਸਮਰੱਥਾਵਾਂ ਨੂੰ ਵੀ ਵਧਾਏਗਾ। ਨਵੇਂ-ਨਵੇਂ ਕਾਰਜਾਂ ਦੀ ਯੋਜਨਾ ਬਣੇਗੀ ਪਰ ਸੱਟ ਆਦਿ ਤੋਂ ਬਚਾਅ ਰੱਖੋ।

ਧਨੂ

ਧਨੂ ਰਾਸ਼ੀ ਵਾਲਿਆਂ ਲਈ ਦੂਜੇ ਭਾਵ ਯਾਨੀ ਧਨ ਭਾਵ ’ਚ ਸੂਰਜ ਦਾ ਆਗਮਨ ਪ੍ਰਸਿੱਧੀ ਤੇ ਧਨ ਪ੍ਰਦਾਨ ਕਰੇਗਾ। ਪਰਿਵਾਰ ’ਚ ਖੁਸ਼ੀ ਦਾ ਮਾਹੌਲ ਬਣੇਗਾ।

ਮਕਰ

ਮਕਰ ਰਾਸ਼ੀ ’ਚ ਹੀ ਸੂਰਜ ਆ ਰਹੇ ਹਨ, ਇਸ ਲਈ ਤੁਹਾਨੂੰ ਜ਼ਿਆਦਾ ਜਾਗਰੂਕ ਰਹਿਣਾ ਚਾਹੀਦਾ ਹੈ। ਗੁੱਸੇ ’ਤੇ ਕਾਬੂ ਰੱਖੋ। ਖ਼ਰਚੇ ਤੋਂ ਬਚੋ। ਮਕਰ ਦਾ ਸੂਰਜ ਤੁਹਾਨੂੰ ਮਾਣ-ਸਨਮਾਨ ਦਿਵਾਏਗਾ। ਪਰ ਮਨ ’ਚ ਹੰਕਾਰ ਦਾ ਭਾਵ ਵੀ ਨਿਰਮਾਣ ਕਰ ਸਕਦੀ ਹੈ।

ਕੁੰਭ

ਕੁੰਭ ਰਾਸ਼ੀ ’ਚ 12ਵੇਂ ਸਥਾਨ ’ਤੇ ਸੂਰਜ ਦਾ ਆਗਮਨ ਤੁਹਾਡੇ ਖ਼ਰਚਿਆਂ ’ਚ ਵਾਧਾ ਕਰੇਗਾ। ਧਨ ਦੀ ਪ੍ਰਾਪਤੀ ਦੀ ਥਾਂ ਧਨ ਖ਼ਰਚਾ ਹੋਵੇਗਾ। ਮਿੱਤਰਾਂ ਤੋਂ ਦੂਰ ਰਹੋ, ਕਿਉਂਕਿ ਇੰਨ੍ਹੀਂ ਦਿਨੀਂ ਤੁਹਾਨੂੰ ਮਿੱਤਰਾਂ ਤੋਂ ਧੋਖਾ ਮਿਲ ਸਕਦਾ ਹੈ।

ਮੀਨ

ਲਾਭ ਸਥਾਨ ’ਚ ਸੂਰਜ ਦਾ ਆਗਮਨ ਹੋਣ ਕਾਰਨ ਮਹੀਨੇ ਭਰ ਤੁਹਾਨੂੰ ਵੱਖ-ਵੱਖ ਸ੍ਰੋਤਾਂ ਤੋਂ ਲਾਭ ਹੁੰਦਾ ਰਹੇਗਾ। ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਪਰ ਤੁਹਾਨੂੰ ਆਪਣੇ ਜੋਸ਼ ’ਚ ਹੋਸ਼ ਨਹੀਂ ਗੁਆਉਣਾ ਚਾਹੀਦਾ। ਸਿਹਤ ਨੂੰ ਲੈ ਕੇ ਵਿਸ਼ੇਸ਼ ਸਾਵਧਾਨੀ ਵਰਤੋ।

Posted By: Ramanjit Kaur