ਜੇਐੱਨਐੱਨ, ਜਲੰਧਰ : ਸਾਲ ਦਾ ਆਖਰੀ ਸੂਰਜ ਗ੍ਰਹਿਣ 26 ਦਸੰਬਰ ਨੂੰ ਲੱਗੇਗਾ। ਇਸ ਤੋਂ ਪਹਿਲਾਂ ਸੂਰਜ ਗ੍ਰਹਿਣ ਛੇ ਜਨਵਰੀ ਤੇ ਦੋ ਜੁਲਾਈ ਨੂੰ ਜੁਲਾਈ ਨੂੰ ਲੱਗਿਆ ਸੀ। ਹਾਲਾਂਕਿ, 26 ਦਸੰਬਰ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਸਪਸ਼ਟ ਰੂਪ ਨਾਲ ਕੇਰਲ ਤੋਂ ਇਲਾਵਾ ਪੂਰਵੀ ਯੂਰਪ ਤੇ ਏਸ਼ੀਆਈ ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ।

ਸੂਰਜ ਦੀਆਂ ਕਿਰਨਾਂ ਦਾ ਅਸਰ ਸਾਰੇ ਪਾਸੇ ਹੋਣ ਕਾਰਨ ਇਕ ਦਿਨ ਪਹਿਲਾਂ ਸੂਤਕ ਲੱਗਦੇ ਹੀ ਮੰਦਰਾਂ ਦੇ ਕਪਾਟ ਸ਼ਾਮ 5.32 ਵਜੇ ਬੰਦ ਕਰ ਦਿੱਤੇ ਜਾਣਗੇ, ਜੋ ਅਗਲੇ ਦਿਨ ਸਵੇਰੇ 10.57 ਵਜੇ ਤੋਂ ਬਾਅਦ ਹੀ ਖੁੱਲ੍ਹਣਗੇ।

ਇਸ ਬਾਰੇ ਸ਼੍ਰੀ ਹਰਿ ਦਰਸ਼ਨ ਮੰਦਰ, ਅਸ਼ੋਕ ਨਗਰ ਜਲੰਧਰ ਦੇ ਮੁੱਖ ਪੁਜਾਰੀ ਤੇ ਜੋਤਸ਼ੀ ਮੰਡਤ ਪ੍ਰਮੋਦ ਸ਼ਾਸਤਰੀ ਦੱਸਦੇ ਹਨ ਕਿ ਇਸ ਗ੍ਰਹਿਣ ਦਾ ਰਾਸ਼ੀ ਅਨੁਸਾਰ ਦੀ ਅਸਰ ਹੋਵੇਗਾ। ਗ੍ਰਹਿਣ ਵੇਲੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਤੇ ਇਸ ਦੇ ਖਤਮ ਹੁੰਦੇ ਹੀ ਦਾਨ ਦਾ ਖਾਸ ਮਹੱਤਵ ਹੈ।


- ਗ੍ਰਹਿਣ ਦਾ ਸਮਾਂ

26 ਦਸੰਬਰ

ਸਵੇਰੇ 8.16 ਤੋਂ ਲੈ ਕੇ 10.7 ਤਕ

- ਸੂਤਕ ਦਾ ਸਮਾਂ

25 ਦਸੰਬਰ

ਸ਼ਾਮ 5.32 ਤੋਂ ਲੈ ਕੇ ਅਗਲੇ ਦਿਨ 10.57 ਤਕ

- ਗ੍ਰਹਿਣ ਦਾ ਕੁੱਲ ਸਮਾਂ

2.40 ਘੰਟੇ

ਗ੍ਰਹਿਣ ਦੌਰਾਨ ਇਹ ਕੰਮ ਨਾ ਕਰੋ

- ਸੂਈ ਤੇ ਨੁਕੀਲੀਆਂ ਚੀਜਾਂ ਦੀ ਵਰਤੋਂ ਨਾ ਕਰੋ।

- ਗ੍ਰਹਿਣ ਵੇਲੇ ਕੋਈ ਵੀ ਸ਼ੁੱਭ ਕੰਮ ਨਹੀਂ ਕਰਨਾ ਚਾਹੀਦਾ।

- ਖਾਣ-ਪੀਣ ਦਾ ਵੀ ਪਰਹੇਜ਼ ਕਰਨਾ ਚਾਹੀਦਾ ਹੈ।

- ਗ੍ਰਹਿਣ ਵੇਲੇ ਗਰਭਵਤੀ ਔਰਤਾਂ ਘਰੋਂ ਬਾਹਰ ਨਾ ਨਿਕਲਣ।

ਗ੍ਰਹਿਣ ਦੌਰਾਨ ਇਹ ਕੰਮ ਕਰੋ

- ਘਰ 'ਚ ਮੌਜੂਦ ਖਾਣ ਵਾਲੇ ਪਦਾਰਥਾਂ 'ਚ ਕੁਸ਼ਾ ਪਾਓ।

- ਸ਼ੁੱਭ ਪ੍ਰਭਾਵ ਪਾਉਣ ਲਈ ਵੈਦਿਕ ਮੰਤਰਾਂ ਦਾ ਜਾਪ ਕਰੋ।

- ਗ੍ਰਹਿਣ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਦੁਆਰ 'ਤੇ ਸੰਦੂਰ 'ਚ ਘਿਓ ਮਿਲਾ ਕੇ ਸਵਾਸਤਿਕ ਦਾ ਚਿੰਨ੍ਹ ਬਣਾਓ।

- ਗ੍ਰਹਿਣ ਤੋਂ ਬਾਅਦ ਦਾਨ ਜ਼ਰੂਰ ਕਰੋ।