Shanivar Ke Upay: ਹਿੰਦੂ ਪੰਚਾਂਗ ਅਨੁਸਾਰ, ਵਿਸਾਖ ਮਹੀਨੇ ਦੀ ਸ਼ੁਰੂਆਤ 28 ਅਪ੍ਰੈਲ 2021 ਤੋਂ ਹੋਈ। ਇਸ ਮਹੀਨੇ ਦਾ ਮਹੱਤਵ ਪੂਜਾ-ਪਾਠ ਦੇ ਲਿਹਾਜ ਨਾਲ ਬੇਹੱਦ ਖ਼ਾਸ ਮੰਨਿਆ ਗਿਆ ਹੈ। ਇਸ ਮਹੀਨੇ ਵਿਸ਼ਣੂ ਜੀ ਦੀ ਪੂਜਾ ਦਾ ਵਿਧਾਨ ਹੈ। ਇਸਦੇ ਨਾਲ ਹੀ ਭਗਵਾਨ ਸ਼ਿਵ ਅਤੇ ਬ੍ਰਹਮਾ ਜੀ ਦੀ ਵੀ ਪੂਜਾ ਇਸ ਮਹੀਨੇ ਕਰਨ ਦਾ ਵਿਧਾਨ ਹੈ। ਅਜਿਹਾ ਕਰਨ ਨਾਲ ਵਿਸ਼ੇਸ਼ ਪੁੰਨ ਪ੍ਰਾਪਤ ਹੁੰਦਾ ਹੈ। ਇਸਤੋਂ ਇਲਾਵਾ ਮਾਨਤਾ ਹੈ ਕਿ ਜੇਕਰ ਵਿਸਾਖ ਮਹੀਨੇ ਦੇ ਪਹਿਲੇ ਸ਼ਨੀਵਾਰ ਕੁਝ ਉਪਾਅ ਕੀਤੇ ਜਾਣ ਤਾਂ ਬੇਹੱਦ ਉੱਤਮ ਹੁੰਦਾ ਹੈ। ਅਜਿਹਾ ਕਰਨ ਨਾਲ ਸ਼ਨੀ ਦੀ ਸਾਡ਼੍ਹਸਤੀ ਅਤੇ ਢੱਈਆ ਦੇ ਪ੍ਰਭਾਵ ’ਚ ਕਮੀ ਆਉਂਦੀ ਹੈ।

ਅਜਿਹਾ ਕਿਹਾ ਜਾਂਦਾ ਹੈ ਕਿ ਇਨ੍ਹਾਂ ਉਪਾਵਾਂ ਨੂੰ ਕਰਨ ਨਾਲ ਸ਼ਨੀ ਦੇਵ ਦੀ ਮਹਾਦਸ਼ਾ, ਸ਼ਨੀ ਦੀ ਸਾਡ਼੍ਹਸਤੀ, ਸ਼ਨੀ ਦੀ ਢੱਈਆ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲੇਖ ’ਚ ਅਸੀਂ ਤੁਹਾਨੂੰ ਇਨ੍ਹਾਂ ਉਪਾਆਂ ਬਾਰੇ ਦੱਸ ਰਹੇ ਹਾਂ। ਅਜਿਹਾ ਕਰਨ ਨਾਲ ਸ਼ਨੀ ਦੇਵ ਸ਼ਾਂਤ ਹੋ ਜਾਂਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਉਪਾਵਾਂ ਬਾਰੇ...

ਵਿਸਾਖ ਮਹੀਨੇ ਦੇ ਪਹਿਲੇ ਸ਼ਨੀਵਾਰ ਕਰੋ ਇਹ ਉਪਾਅ

- ਵਿਸਾਖ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਪਸ਼ੂ-ਪੰਛੀਆਂ ਲਈ ਪਾਣੀ ਦਾ ਇੰਤਜ਼ਾਮ ਜੇਕਰ ਕੀਤਾ ਜਾਵੇ ਤਾਂ ਬੇਹੱਦ ਫਲ਼ਦਾਈ ਹੁੰਦਾ ਹੈ।

- ਇਸ ਦਿਨ ਜ਼ਰੂਰਤਮੰਦ ਲੋਕਾਂ ਨੂੰ ਆਪਣੀ ਸਮਰੱਥਾ ਅਨੁਸਾਰ ਅੰਨ ਆਦਿ ਦਾ ਦਾਨ ਕਰਨਾ ਚਾਹੀਦਾ ਹੈ।

- ਇਸ ਦਿਨ ਜੇਕਰ ਕਿਸੇ ਜ਼ਰੂਰਤਮੰਦ ਨੂੰ ਕਾਲੀ ਛੱਤਰੀ ਦਿੱਤੀ ਜਾਵੇ ਤਾਂ ਸ਼ੁੱਭ ਮੰਨਿਆ ਜਾਂਦਾ ਹੈ।

- ਇਸ ਦਿਨ ਰਾਹਗੀਰਾਂ ਲਈ ਰਾਸਤੇ ’ਚ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਹ ਬੇਹੱਦ ਪੁੰਨ ਦਾ ਕੰਮ ਹੁੰਦਾ ਹੈ।

- ਇਸ ਦਿਨ ਅਪੰਗਾਂ ਦੀ ਸੇਵਾ ਅਤੇ ਸਹਿਯੋਗ ਪ੍ਰਦਾਨ ਕਰਨਾ ਚਾਹੀਦਾ ਹੈ।

Posted By: Ramanjit Kaur