ਅੱਜ ਦੀ ਗ੍ਰਹਿ ਸਥਿਤੀ : 27 ਫਰਵਰੀ 2020 ਵੀਰਵਾਰ, ਫੱਗਣ ਮਹੀਨਾ, ਕ੍ਰਿਸ਼ਨ ਪੱਖ, ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

ਦਿਨ ਤੇ ਤਿਉਹਾਰ : ਗਣੇਸ਼ ਚਤੁਰਥੀ।

ਕੱਲ੍ਹ 28 ਫਰਵਰੀ, 2020 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਦੱਖਣ ਗੋਲ, ਸਰਦ ਰੁੱਤ, ਫੱਗਣ ਮਹੀਨਾ, ਸ਼ੁੱਕਲ ਪੱਖ, ਚਤੁਰਥੀ 06 ਘੰਟੇ 45 ਮਿੰਟ ਤਕ ਉਪਰੰਤ ਅਸ਼ਵਨੀ ਨਛੱਤਰ 28 ਘੰਟੇ 03 ਮਿੰਟ ਤਕ ਉਪਰੰਤ ਭਰਣੀ ਨਛਤਰ, ਸ਼ੁਕਲ ਯੋਗ ਉਪਰੰਤ ਬ੍ਰਹਮ ਯੋਗ, ਮੇਖ 'ਚ ਚੰਦਰਮਾ।


ਮੇਖ : ਸਿਹਤ 'ਚ ਸੁਧਾਰ ਹੋਵੇਗਾ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਵਿਆਹੁਤਾ ਜੀਵਨ ਸੁਖਦ ਹੋਵਗਾ। ਸਨਮਾਨ ਵਧੇਗਾ।

ਬ੍ਰਿਖ : ਪਰਿਵਾਰਕ ਸਨਮਾਨ ਵਧੇਗਾ ਪਰ ਕਿਸੇ ਆਪਣੇ ਤੋਂ ਤਣਾਅ ਮਿਲੇਗਾ। ਭੱਜਦੌੜ ਵੀ ਰਹੇਗੀ। ਰਚਨਾਤਮਕ ਕੰਮਾਂ 'ਚ ਕਾਮਯਾਬੀ ਮਿਲੇਗੀ। ਨੇਤਰ ਜਾਂ ਉਦਰ ਵਿਕਾਰ ਪ੍ਰਤੀ ਸੁਚੇਤ ਰਹੋ।

ਮਿਥੁਨ : ਤੇਜ਼ ਦਿਮਾਗ ਦਾ ਡਰ ਅਸਰ ਕਰੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭੱਜਦੌੜ ਵੀ ਰਹੇਗੀ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ।

ਕਰਕ : ਉੱਚ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫਲ ਹੋ ਸਕਦੇ ਹੋ ਪਰ ਸੰਤਾਨ ਦੇ ਵਤੀਰੇ ਕਾਰਨ ਚਿੰਤਾ ਹੋ ਸਕਦੀ ਹੈ। ਪਰਿਵਾਰਕ ਮਾਣ-ਸਨਮਾਨ ਵਧੇਗਾ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਸਨਮਾਨ 'ਚ ਵਾਧਾ ਹੋਵੇਗਾ। ਭੱਜਦੌੜ ਰਹੇਗੀ।

ਕੰਨਿਆ : ਸਿਹਤ ਪ੍ਰਤੀ ਸੁਚੇਤ ਰਹੋ। ਕੰਮ ਦੇ ਖੇਤਰ 'ਚ ਰੁਕਾਵਟ ਹੋ ਸਕਦੀ ਹੈ। ਬੇਕਾਰ ਦੀ ਭੱਜਦੌੜ ਰਹੇਗੀ। ਰਚਨਾਤਮਕ ਕੰਮਾਂ 'ਚ ਕਾਮਯਾਬੀ ਮਿਲੇਗੀ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਆਹੁਤਾ ਜੀਵਨ ਤੇ ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਕੀਤਾ ਪੁੰਨ ਸਾਰਥਕ ਹੋਵੇਗਾ। ਪਰਿਵਾਰਕ ਸਨਮਾਨ ਵਧੇਗਾ।

ਬ੍ਰਿਸ਼ਚਕ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਕਾਰੋਬਾਰੀ ਮਾਣ-ਸਨਮਾਨ ਵਧੇਗਾ ਪਰ ਵਿਆਹੁਤਾ ਜੀਵਨ 'ਚ ਤਣਾਅ ਮਿਲ ਸਕਦਾ ਹੈ। ਸ਼ਾਸਨ-ਸੱਤਾ ਦਾ ਸਹਿਯੋਗ ਮਿਲੇਗਾ।

ਧਨੁ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਮੁਕਾਬਲੇ 'ਚ ਕੀਤੀ ਮਿਹਨਤ ਸਾਰਥਕ ਹੋਵੇਗੀ। ਕਾਰੋਬਾਰੀ ਮਾਮਲਿਆਂ 'ਚ ਤਰੱਕੀ ਹੋਵੇਗੀ।

ਮਕਰ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮ ਸਫਲ ਹੋਣਗੇ।

ਕੁੰਭ : ਪਰਿਵਾਰਕ ਸਨਮਾਨ ਵਧੇਗਾ। ਚੱਲ ਰਹੀ ਕੋਸ਼ਿਸ਼ ਸਫਲ ਹੋਵੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਮੀਨ : ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡਾ ਰਸੂਖ ਵਧੇਗਾ। ਨੇਤਰ ਜਾਂ ਉਦਰ ਵਿਕਾਰ ਪ੍ਰਤੀ ਸੁਚੇਤ ਰਹੋ। ਭੱਜਦੌੜ ਵੀ ਰਹੇਗੀ।

Posted By: Amita Verma