ਅੱਜ ਦੀ ਗ੍ਰਹਿ ਸਥਿਤੀ : 24 ਫਰਵਰੀ 2020, ਸੋਮਵਾਰ, ਫੱਗਣ ਮਹੀਨਾ, ਸ਼ੁਕਲ ਪੱਖ, ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਸਵੇਰੇ 09.00 ਵਜੇ ਤਕ।

ਕੱਲ੍ਹ ਦਾ ਪਰਵ ਤੇ ਤਿਉਹਾਰ : ਫੁਲਰੀਆ

ਦੂਜ।


ਕੱਲ੍ਹ 25 ਫਰਵਰੀ, 2020 ਦਾ ਪੰਚਾਂਗ : ਵਿਕਰਮ ਸੰਵਤ 2076, ਸ਼ਕੇ 1941, ਉੱਤਰਾਇਣ, ਦੱਖਣ ਗੋਲ, ਸਰਦ ਰੁੱਤ, ਫੱਗਣ ਮਹੀਨਾ, ਸ਼ੁਕਲ ਪੱਖ ਦੂਜੀ 25 ਘੰਟੇ 40 ਮਿੰਟ ਤਕ ਉਸ ਤੋਂ ਬਾਅਦ ਤ੍ਰਿਤੀਆ, ਪੂਰਵਭਾਦਰਪਦ ਨਛੱਤਰ 19 ਘੰਟੇ 11 ਮਿੰਟ ਤਕ ਉਸ ਤੋਂ ਬਾਅਦ ਉੱਤਰਪਾਦਰਪਦ ਨਛੱਤਰ, ਕੁੰਭ 'ਚ ਚੰਦਰਮਾ 12 ਘੰਟੇ 27 ਮਿੰਟ ਤਕ ਉਸ ਮਗਰੋਂ ਮੀਨ 'ਚ।


ਮੇਖ : ਪਰਿਵਾਰਕ ਜੀਵਨ ਸੁਖੀ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ।

ਬ੍ਰਿਖ : ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਵੱਕਾਰ ਵਧੇਗਾ। ਯਸ਼, ਕੀਰਤੀ ਵਿਚ ਵਾਧਾ ਹੋਵੇਗਾ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਵਧੇਰੇ ਲੋੜ ਹੈ।

ਮਿਥੁਨ : ਵਿਆਹੁਤਾ ਜੀਵਨ ਸੁਖੀ ਹੋਵੇਗਾ। ਯਾਤਰਾ ਤੇ ਸੈਰ-ਸਪਾਟੇ ਦੀ ਸਥਿਤੀ ਸੁਖਦ ਹੋਵੇਗੀ। ਸਮਾਜਿਕ ਵੱਕਾਰ ਵਧੇਗਾ। ਲੰਬੀ ਯਾਤਰਾ ਦੀ ਦਿਸ਼ਾ 'ਚ ਸਫਲਤਾ ਮਿਲੇਗੀ।

ਕਰਕ : ਸੰਤਾਨ ਕਾਰਨ ਚਿੰਤਤ ਰਹੋਗੇ। ਕੁਝ ਪਰਿਵਾਰਕ ਕੰਮਾਂ 'ਚ ਮਸਰੂਫ਼ੀਅਤ ਵਧੇਗੀ। ਸਬੰਧਾਂ 'ਚ ਮਿਠਾਸ ਆਵੇਗੀ। ਸਿਆਸੀ ਯੋਜਨਾਵਾਂ ਦੀ ਪੂਰਤੀ ਹੋਵੇਗੀ।

ਸਿੰਘ : ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਰਯੋਗ ਮਿਲੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਕੰਨਿਆ : ਆਰਥਿਕ ਮਾਮਲਿਆਂ ਵਿਚ ਸੁਚੇਤ ਰਹੋ। ਅਗਿਆਤ ਦੁਸ਼ਮਣ ਕਾਰਨ ਤਣਾਅ ਮਿਲ ਸਕਦਾ ਹੈ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖੀ ਰਹੇਗਾ।

ਤੁਲਾ : ਸ਼ਾਸਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲ ਹੋਵੋਗੇ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਕੰਮਾਂ 'ਚ ਦਿਲਚਸਪੀ ਲਵੋਗੇ।

ਬ੍ਰਿਸ਼ਚਕ : ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ। ਹੇਠਲੇ ਮੁਲਾਜ਼ਮ ਆਦਿ ਤੋਂ ਤਣਾਅ ਮਿਲੇਗਾ। ਭੱਜ-ਦੌੜ ਦੀ ਸਥਿਤੀ ਬਣੀ ਰਹੇਗੀ। ਵਾਹਨ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤੋ।

ਧਨੁ : ਅਗਿਆਤ ਡਰ ਤੋਂ ਸਹਿਮੇ ਰਹੋਗੇ। ਸਬੰਧਾਂ ਵਿਚ ਨੇੜਤਾ ਆਵੇਗੀ। ਤੋਹਫ਼ੇ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਆਰਥਿਕ ਤਣਾਅ ਦਾ ਦਬਾਅ ਵਧੇਗਾ।

ਮਕਰ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ ਪਰ ਭਾਵੁਕਤਾ 'ਤੇ ਕੰਟਰੋਲ ਰੱਖਣਾ ਹੋਵੇਗਾ। ਸਿਹਤ ਪ੍ਰਤੀ ਸੁਚੇਤ ਰਹਿਣ

ਦੀ ਲੋੜ ਹੈ।

ਕੁੰਭ : ਧਨ, ਅਹੁਦੇ ਤੇ ਵੱਕਾਰ ਵਿਚ ਵਾਧਾ ਹੋਵੇਗਾ। ਨਿੱਜੀ ਸਬੰਧ ਗੂੜ੍ਹੇ ਹੋਣਗੇ। ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਆਰਥਿਕ ਮਾਮਲਿਆਂ ਵਿਚ ਸੁਚੇਤ ਰਹੋ।

ਮੀਨ : ਰਚਨਾਤਮਕ ਕੰਮਾਂ ਵਿਚ ਸਫਲਤਾ ਮਿਲੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ।

Posted By: Amita Verma