ਅੱਜ ਦੀ ਗ੍ਰਹਿ ਸਥਿਤੀ : 26 ਫਰਵਰੀ 2020 ਬੁੱਧਵਾਰ, ਫੱਗਣ ਮਹੀਨਾ, ਕ੍ਰਿਸ਼ਨ ਪੱਖ, ਤ੍ਰਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ ਬਾਅਦ ਦੁਪਹਿਰ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

ਦਿਨ ਤੇ ਤਿਉਹਾਰ : ਗਣੇਸ਼ ਚਤੁਰਥੀ।


ਕੱਲ੍ਹ 27 ਫਰਵਰੀ, 2020 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਦੱਖਣ ਗੋਲ, ਸਰਦ ਰੁੱਤ, ਫੱਗਣ ਮਹੀਨਾ, ਸ਼ੁੱਕਲ ਪੱਖ, ਚਤੁਰਥੀ 30 ਘੰਟੇ 26 ਮਿੰਟ ਤਕ, ਰੇਵਤੀ ਨਛੱਤਰ 25 ਘੰਟੇ 26 ਮਿੰਟ ਤਕ ਉਪਰੰਤ ਅਸ਼ਵਨੀ ਨਛਤਰ, ਸ਼ੁੱਭ ਯੋਗ 10 ਘੰਟੇ 26 ਮਿੰਟ ਉਪਰੰਤ ਉਪਰੰਤ ਮੇਸ਼ 'ਚ।


ਮੇਖ : ਭਾਵਨਾਵਾਂ 'ਤੇ ਕੰਟਰੋਲ ਰੱਖੋ। ਅਧੀਨ ਕਰਮਚਾਰੀ ਤੋਂ ਤਣਾਅ ਮਿਲੇਗਾ। ਭੱਜਦੌੜ ਵੀ ਰਹੇਗੀ। ਪਿਤਾ ਜਾਂ ਧਰਮ ਗੁਰੂ ਤੋਂ ਸਹਿਯੋਗ ਮਿਲ ਸਕਦਾ ਹੈ।

ਬ੍ਰਿਖ : ਕਾਰੋਬਾਰੀ ਯੋਜਨਾ ਕਾਮਯਾਬ ਹੋਵੇਗੀ ਪਰ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਕੀਤੀ ਜਾ ਰਹੀ ਮਿਹਨਤ ਰੰਗ ਲਿਆਏਗੀ।

ਮਿਥੁਨ : ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ 'ਚ ਮਿਠਾਸ ਆਵੇਗੀ।

ਕਰਕ : ਕਿਸੇ ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ ਪਰ ਸਿੱਖਿਆ ਮੁਕਾਬਲੇ ਦੀ ਸਫਲਤਾ ਲਈ ਆਰਥਿਕ ਮਿਹਨਤ ਕਰੋ।

ਸਿੰਘ : ਪਰਿਵਾਰਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਵਿਆਹੁਤਾ ਜੀਵਨ ਸੁਖਦ ਹੋਵੇਗਾ ਪਰ ਕੁਝ ਪਰਿਵਾਰਕ ਤਣਾਅ ਵੀ ਮਿਲ ਸਕਦਾ ਹੈ।

ਕੰਨਿਆ : ਮੌਸਮੀ ਬਿਮਾਰੀ ਤੋਂ ਸੁਚੇਤ ਰਹੋ। ਕਾਰੋਬਾਰੀ ਕੰਮਾਂ 'ਚ ਰੁਝੇਵਾ ਰਹੇਗਾ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਸਿਆਸੀ ਮਾਮਲੇ 'ਚ ਵੀ ਸਫਲਤਾ ਮਿਲੇਗੀ।

ਤੁਲਾ : ਰੋਜ਼ੀ-ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨਸੱਤਾ ਦਾ ਸਹਿਯੋਗ ਮਿਲੇਗਾ। ਵਿਆਹੁਤਾ ਜੀਵਨ ਸੁਖਦ ਹੋਵੇਗਾ ਤੇ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਬ੍ਰਿਸ਼ਚਕ : ਕੋਈ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਹਿੱਤ 'ਚ ਨਾ ਹੋਵੇ। ਸਿਹਤ ਤੇ ਨਿੱਜੀ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਧਨੁ : ਸੰਤਾਨ ਦੀ ਜ਼ਿੰਮੇਵਾਰੀ ਪੂਰੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ। ਕਾਰੋਬਾਰੀ ਯੋਜਨਾ 'ਚ ਕਾਮਯਾਬੀ ਮਿਲੇਗੀ।

ਮਕਰ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਪਰਿਵਾਰਕ ਹਾਲਾਤ ਸੁਧਰਨਗੇ। ਤੋਹਫਾ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਬੰਧਾਂ 'ਚ ਨੇੜਤਾ ਆਵੇਗੀ।

ਕੁੰਭ : ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡੇ ਰਸੂਖ 'ਚ ਵਾਧਾ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ। ਰੁਜ਼ਗਾਰ ਪ੍ਰਤੀ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਮੀਨ : ਪਰਿਵਾਰਕ ਸਨਮਾਨ ਵਧੇਗਾ। ਕਾਰੋਬਾਰੀ ਮਾਮਲਿਆਂ 'ਚ ਸਫਲਤਾ ਮਿਲੇਗੀ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਬੰਧਾਂ 'ਚ ਨੇੜਤਾ ਆਵੇਗੀ।

Posted By: Amita Verma