ਅੱਜ ਦੀ ਗ੍ਰਹਿ ਸਥਿਤੀ : 25 ਫਰਵਰੀ, 2021 ਵੀਰਵਾਰ ਮਾਘ ਮਹੀਨਾ ਸ਼ੁਕਲ ਪੱਖ ਤ੍ਰਯੋਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਪੁਰਬ ਤੇ ਤਿਉਹਾਰ : ਕਲਪਾਦਿ 13।

ਵਿਸ਼ੇਸ਼ : ਗੁਰੂ ਪੁਸ਼ਯ ਯੋਗ, ਸਵਾਰਥ ਸਿੱਧੀ ਯੋਗ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਕੱਲ੍ਹ ਦੀ ਭਦਰਾ : ਦੁਪਹਿਰ 03.50 ਵਜੇ ਤੋਂ ਰਾਤ ਦੇ 02.49 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁੱਤ ਮਾਘ ਮਹੀਨਾ ਸ਼ੁਕਲ ਪੱਖ ਦੀ ਚਤੁਰਦਸ਼ੀ ਉਸ ਤੋਂ ਬਾਅਦ ਪੂਰਨਮਾਸ਼ੀ ਆਸ਼ਲੇਸ਼ਾ ਨਛੱਤਰ ਉਸ ਤੋਂ ਬਾਅਦ ਮਘਾ ਨਛੱਤਰ ਅਤਿਗੰਡ ਯੋਗ ਉਸ ਤੋਂ ਬਾਅਦ ਸੁਕਰਮਾ ਯੋਗ ਕਰਕ ਵਿਚ ਚੰਦਰਮਾ ਉਸ ਤੋਂ ਬਾਅਦ ਸਿੰਘ ਵਿਚ।

ਮੇਖ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਨੇਪਰੇ ਚੜ੍ਹੇਗੀ। ਸਮਾਜਿਕ ਤੇ ਧਾਰਮਿਕ ਕਾਰਜਾਂ ਵਿਚ ਦਿਲਚਸਪੀ ਲਵੋਗੇ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਬ੍ਰਿਖ : ਕਿਸੇ ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ।

ਮਿਥੁਨ : ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਬੁੱਧ ਚੰਦਰ ਦਾ ਅਦਭੁਤ ਸੰਜੋਗ ਨੌਕਰੀ, ਨਵੇਂ ਸਮਝੌਤੇ ਦੀ ਦਿਸ਼ਾ 'ਚ ਸਫਲਤਾ ਦੇਵੇਗਾ। ਰਚਨਾਤਮਕ ਯਤਨ ਸਫਲ ਹੋਣਗੇ।

ਕਰਕ : ਰਿਸ਼ਤਿਆਂ 'ਚ ਨੇੜਤਾ ਆਵੇਗੀ। ਵਪਾਰਕ ਯਤਨ ਸਫਲ ਹੋਣਗੇ। ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕੰਮਾਂ 'ਚ ਮਨ ਲਗਾਓ।

ਸਿੰਘ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਿਅਰਥ ਦੀ ਭੱਜਦੌੜ ਰਹੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਨਵੇਂ ਰਿਸ਼ਤੇ ਬਣਨਗੇ।

ਕੰਨਿਆ : ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ, ਪਰ ਵਿਰੋਧੀ ਸਰਗਰਮ ਰਹਿਣਗੇ। ਕਿਸੇ ਰਿਸ਼ਤੇਦਾਰ ਜਾਂ ਪਰਿਵਾਰਕ ਮੈਂਬਰ ਕਾਰਨ ਫਾਲਤੂ ਦੀਆਂ ਉਲਝਣਾਂ ਰਹਿਣਗੀਆਂ।

ਤੁਲਾ : ਵਿਰੋਧੀ ਹਾਰਨਗੇ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲਤਾ ਵੱਲ ਲਿਜਾਵੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਬ੍ਰਿਸ਼ਚਕ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਨਵੇਂ ਸਮਝੌਤੇ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਪਰਿਵਾਰਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਮਾਜਿਕ ਮਾਣ-ਸਨਮਾਨ ਵਧੇਗਾ।

ਧਨੁ : ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਗੁਆਂਢੀ ਜਾਂ ਅਧੀਨ ਕਰਮਚਾਰੀ ਕਾਰਨ ਤਣਾਅ ਮਿਲ ਸਕਦਾ ਹੈ। ਰਾਹੁ ਵਿਆਹੁਤਾ ਜੀਵਨ ਨੂੰ ਪ੍ਰਭਾਵਿਤ ਕਰੇਗਾ, ਸੰਜਮ ਰੱਖੋ।

ਮਕਰ : ਵਪਾਰਕ ਯਤਨ ਸਫਲ ਹੋਣਗੇ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਤੇ ਉਤਸ਼ਾਹ ਵਧਾਊ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਪਸੀ ਰਿਸ਼ਤੇ ਗੂੜ੍ਹੇ ਹੋਣਗੇ।

ਕੁੰਭ : ਭਾਵੁਕਤਾ 'ਤੇ ਕੰਟਰੋਲ ਰੱਖੋ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਰਚਨਾਤਮਕ ਯਤਨ ਸਫਲ ਹੋਣਗੇ।

ਮੀਨ : ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਕੋਈ ਅਜਿਹਾ ਕਾਰਜ ਹੋਵੇਗਾ ਜਿਸ ਨਾਲ ਤੁਹਾਡਾ ਮਾਣ-ਤਾਣ ਵਧੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ।

Posted By: Susheel Khanna