ਅੱਜ ਦੀ ਗ੍ਰਹਿ ਸਥਿਤੀ : 23 ਫਰਵਰੀ, 2021 ਮੰਗਲਵਾਰ ਮਾਘ ਮਹੀਨਾ ਸ਼ੁਕਲ ਪੱਖ ਇਕਾਦਸ਼ੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਉੱਤਰ।
ਪੁਰਬ ਤੇ ਤਿਉਹਾਰ : ਜਯਾ ਇਕਾਦਸ਼ੀ।
ਅੱਜ ਦੀ ਭਦਰਾ : ਸਵੇਰੇ 05.42 ਵਜੇ ਤੋਂ ਸ਼ਾਮ 06.06 ਵਜੇ ਤਕ।
ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।
ਕੱਲ੍ਹ ਦਾ ਪੁਰਬ ਤੇ ਤਿਉਹਾਰ : ਪ੍ਰਦੋਸ਼ ਵਰਤ, ਭੀਸ਼ਮ ਦਵਾਦਸ਼ੀ।
ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁੱਤ ਮਾਘ ਮਹੀਨਾ ਸ਼ੁਕਲ ਪੱਖ ਦੀ ਦਵਾਦਸ਼ੀ ਉਸ ਤੋਂ ਬਾਅਦ ਤ੍ਰਯੋਦਸ਼ੀ ਪੁਨਰਵਸੁ ਨਛੱਤਰ ਉਸ ਤੋਂ ਬਾਅਦ ਪੁਸ਼ਯ ਨਛੱਤਰ ਸੌਭਾਗ ਯੋਗ ਉਸ ਤੋਂ ਬਾਅਦ ਸ਼ੋਭਨ ਯੋਗ ਮਿਥੁਨ ਵਿਚ ਚੰਦਰਮਾ 07 ਘੰਟੇ 10 ਮਿੰਟ ਤਕ ਉਸ ਤੋਂ ਬਾਅਦ ਕਰਕ ਵਿਚ।
ਮੇਖ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਆਰਥਿਕ ਯੋਜਨਾ ਫਲੀਭੂਤ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਪ੍ਰਤਿਸ਼ਠਾ ਵਿਚ ਵਾਧਾ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਪੂਰਨ ਹੋਵੇਗਾ।
ਬ੍ਰਿਖ : ਆਰਥਿਕ ਤਰੱਕੀ ਹੋਵੇਗੀ ਪਰ ਜ਼ੁਬਾਨ 'ਤੇ ਕੰਟਰੋਲ ਰੱਖੋ। ਪਾਣੀ ਵਿਚ 8 ਤੋਂ 10 ਜਿਉਂਦੀਆਂ ਮੱਛੀਆਂ ਛੱਡੋ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਵਿਗੜੇ ਕੰਮ ਬਣਨਗੇ।
ਮਿਥੁਨ : ਸਿਹਤ ਪ੍ਰੀਤ ਸੁਚੇਤ ਰਹਿਣ ਦੀ ਲੋੜ ਹੈ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਭਾਵੁਕਤਾ 'ਤੇ ਕੰਟਰੋਲ ਰੱਖਣ ਦੀ ਜ਼ਰੂਰਤ ਹੈ।
ਕਰਕ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਵਿਭਾਗ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕਾਰੋਬਾਰੀ ਯੋਜਨਾ ਸਫਲ ਹੋਵੇਗੀ। ਪਰਿਵਾਰਕ ਮੈਂਬਰਾਂ ਤੋਂ ਪਿਆਰ ਤੇ ਸਨੇਹ ਮਿਲੇਗਾ।
ਸਿੰਘ : ਸਬੰਧਾਂ 'ਚ ਨੇੜਤਾ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਔਲਾਦ ਸਬੰਧ ਸੁਖਦ ਖ਼ਬਰ ਮਿਲੇਗੀ। ਪਤਨੀ ਨਾਲ ਰਿਸ਼ਤਿਆਂ 'ਚ ਮਿਠਾਸ ਆਵੇਗੀ।
ਕੰਨਿਆ : ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਮਹਿਲਾ ਰਾਜਨੇਤਾ ਦਾ ਸਹਿਯੋਗ ਮਿਲੇਗਾ। ਕਿਸੇ ਨਾਲ ਮੁਲਾਕਾਤ ਹੋਵੇਗੀ।
ਤੁਲਾ : ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਧਾਰਮਿਕ ਰੁਚੀ 'ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ।ਰਿਸ਼ਤਿਆਂ 'ਚ ਮਿਠਾਸ ਆਵੇਗੀ।
ਬ੍ਰਿਸ਼ਚਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ।
ਧਨੁ : ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ।
ਮਕਰ : ਪਤੀ-ਪਤਨੀ ਦੇ ਜੀਵਨ 'ਚ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਬੇਕਾਰ ਦੀ ਭੱਜ ਦੌੜ ਰਹੇਗੀ।
ਕੁੰਭ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਰਚਨਾਤਮਕ ਕੰਮਾਂ 'ਚ ਤਰੱਕੀ ਹੋਵੇਗੀ।
ਮੀਨ : ਪਰਿਵਾਰਕ ਮਹਿਲਾ ਕਾਰਨ ਤਣਾਅ ਮਿਲ ਸਕਦਾ ਹੈ। ਨੇਤਰ ਜਾਂ ਪੇਟ ਵਿਕਾਰ ਪ੍ਰਤੀ ਚੌਕੰਨੇ ਰਹੋ। ਰਚਨਾਤਮਕ ਕਾਰਜਾਂ ਵਿਚ ਤਰੱਕੀ ਹੋਵੇਗੀ। ਸੰਜਮ ਬਣਾਏ ਰੱਖੋ। ਮਧੁਰ ਸੰਬੰਧ ਬਣਨਗੇ।
Posted By: Susheel Khanna