ਅੱਜ ਦੀ ਗ੍ਰਹਿ ਸਥਿਤੀ : 20 ਫਰਵਰੀ 2021 ਸਨਿਚਰਵਾਰ ਮਾਘ ਮਹੀਨਾ ਸ਼ੁਕਲ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਪੁਰਬ ਤੇ ਤਿਉਹਾਰ : ਸ੍ਰੀ ਦੁਰਗਾਸ਼ਟਮੀ।

ਵਿਸ਼ੇਸ਼ : ਸ਼ੁਕਰ ਕੁੰਭ ਰਾਸ਼ੀ ਵਿਚ ਤੇ ਬੁੱਧ ਮਾਰਗੀ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਮਹਾਨੰਦਾ ਨੋਮੀ।

ਵਿਸ਼ੇਸ਼ : ਮੰਗਲ ਬਿ੍ਖ ਵਿਚ, ਅੰਗਾਰਕ ਯੋਗ।

ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁਤ ਮਾਘ ਮਹੀਨਾ ਸ਼ੁਕਲ ਪੱਖ ਦੀ ਨੋਮੀ ਉਸ ਤੋਂ ਬਾਅਦ ਦਸਮੀ ਰੋਹਿਣੀ ਨਛੱਤਰ ਉਸ ਤੋਂ ਮਿ੍ਰਗਸਿਰਾ ਨਛੱਤਰ ਵਿਸ਼ਕੁੰਭ ਯੋਗ 29 ਘੰਟੇ 34 ਮਿੰਟ ਤਕ, ਉਸ ਤੋਂ ਬਾਅਦ ਕੀਰਤੀ ਯੋਗ ਬਿ੍ਖ ਵਿਚ ਚੰਦਰਮਾ ਉਸ ਤੋਂ ਬਾਅਦ ਮਿਥੁਨ ਵਿਚ।

ਮੇਖ : ਅੰਗਾਰਕ ਯੋਗ ਮਨ ਨੂੰ ਅਸ਼ਾਂਤ ਕਰੇਗਾ। ਗੁੱਸੇ ’ਤੇ ਕੰਟਰੋਲ ਰੱਖੋ। ਖਾਸ ਤੌਰ ’ਤੇ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਚੌਕੰਨੇ ਰਹਿਣ ਦੀ ਲੋੜ ਹੈ। ਕਿਸੇ ਰਚਨਾਤਮਕ ਕਾਰਜ ਵਿਚ ਮਨ ਲਗਾਓ।

ਬ੍ਰਿਖ : ਸ਼ਾਸਨ-ਸੱਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਦ ਹੋਵੇਗਾ।

ਮਿਥੁਨ : ਅਣਜਾਣ ਡਰ ਤੋਂ ਗ੍ਰਸਤ ਹੋ ਸਕਦੇ ਹੋ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ।

ਕਰਕ : ਵਿਆਹੁਤਾ ਜੀਵਨ ਸੁਖਦ ਹੋਵੇਗਾ। ਸੱਭਿਆਚਾਰਕ ਤਿਉਹਾਰ 'ਚ ਹਿੱਸੇਦਾਰੀ ਰਹੇਗੀ। ਕਾਰੋਬਾਰੀ ਕੋਸ਼ਿਸ਼ਾਂ 'ਚ ਸਫਲਤਾ ਮਿਲੇਗੀ। ਧਨ, ਸਨਮਾਨ 'ਚ ਵਾਧਾ ਹੋਵੇਗਾ।

ਸਿੰਘ : ਸੱਭਿਆਚਾਰਕ ਤਿਉਹਾਰ 'ਚ ਹਿੱਸੇਦਾਰੀ ਰਹੇਗੀ। ਕਾਰੋਬਾਰੀ ਸਨਮਾਨ ਵਧੇਗਾ। ਧਨ ਤੇ ਸਨਮਾਨ 'ਚ ਵਾਧਾ ਹੋਵੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ।

ਕੰਨਿਆ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਤੁਲਾ : ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਸ਼ਾਸਨਸੱਤਾ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪੂਰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਬ੍ਰਿਸ਼ਚਕ : ਘਰੇਲੂ ਕੰਮ 'ਚ ਰੁੱਝੇ ਰਹਿ ਸਕਦੇ ਹੋ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਪਰਿਵਾਰਕ ਜੀਵਨ ਸੁਖਦ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਧਨੁ : ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਰੋਜ਼ੀ ਰੋਟੀ ਦੇ ਖੇਤਰ 'ਚ ਤਰੱਕੀ ਹੋਵੇਗੀ।

ਮਕਰ : ਸਮਾਜਕ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਮਾਣ-ਸਨਮਾਨ ਵਧੇਗਾ। ਕਿਸੇ ਕੰਮ ਦੇ ਸੰਪੂਰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਕੁੰਭ : ਯਾਤਰਾ ਦੀ ਦੀ ਸਥਿਤੀ ਸੁਖਦ ਹੋਵੇਗੀ। ਕਾਰੋਬਾਰੀ ਸਨਮਾਨ ਵਧੇਗਾ। ਧਨ, ਮਾਣ-ਸਨਮਾਨ ਵਧੇਗਾ। ਸੱਭਿਆਚਾਰਕ ਉਤਸਵ 'ਚ ਹਿੱਸੇਦਾਰੀ ਰਹੇਗੀ।

ਮੀਨ : ਭਰਾ-ਭੈਣ ਜਾਂ ਅਧੀਨ ਕੰਮ ਕਰਨ ਵਾਲੇ ਮੁਲਾਜ਼ਮ, ਗੁਆਂਢੀ ਆਦਿ ਦੇ ਕਾਰਨ ਅੰਗਾਰਕ ਯੋਗ ਤਣਾਅ ਦੇ ਸਕਦਾ ਹੈ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

Posted By: Susheel Khanna