ਅੱਜ ਦੀ ਗ੍ਰਹਿ ਸਥਿਤੀ : 26 ਜਨਵਰੀ, 2021 ਮੰਗਲਵਾਰ ਪੋਹ ਮਹੀਨਾ ਸ਼ੁਕਲ ਪੱਖ ਤ੍ਰਯੋਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਪੁਰਬ ਤੇ ਤਿਉਹਾਰ : ਗਣਤੰਤਰ ਦਿਵਸ ਤੇ ਭੌਮੀ ਪ੍ਰਦੋਸ਼।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਸ਼ੁਕਰ ਮਕਰ ਰਾਸ਼ੀ ਵਿਚ।

ਭਦਰਾ : ਰਾਤ ਦੇ 01.18 ਵਜੇ ਤੋਂ 28 ਜਨਵਰੀ ਨੂੰ ਦੁਪਹਿਰ 01.06 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁੱਤ ਪੋਹ ਮਹੀਨਾ ਸ਼ੁਕਲ ਪੱਖ ਦੀ ਚਤੁਰਦਸ਼ੀ ਉਸ ਤੋਂ ਬਾਅਦ ਪੂਰਨਮਾਸ਼ੀ ਪੁਨਰਵਸੁ ਨਛੱਤਰ ਉਸ ਤੋਂ ਬਾਅਦ ਪੁਸ਼ਯ ਨਛੱਤਰ ਵਿਸ਼ਕੁੰਭ ਯੋਗ ਉਸ ਤੋਂ ਬਾਅਦ ਪ੍ਰੀਤੀ ਯੋਗ ਮਿਥੁਨ ਵਿਚ ਚੰਦਰਮਾ ਉਸ ਤੋਂ ਬਾਅਦ ਕਰਕ ਵਿਚ।

ਮੇਖ : ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਕਾਰੋਬਾਰੀ ਮਾਣ-ਤਾਣ ਵਧੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ।

ਬਿ੍ਖ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ ਵਿਚ ਅਪਾਰ ਤਰੱਕੀ ਹੋਵੇਗੀ। ਆਪਸੀ ਰਿਸ਼ਤਿਆਂ ਵਿਚ ਮਿਠਾਸ ਆਵੇਗੀ।

ਮਿਥੁਨ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ, ਫਿਰ ਵੀ ਮਨ ਅਣਜਾਣੇ ਡਰ ਤੋਂ ਗ੍ਰਸਤ ਰਹੇਗਾ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ।

ਕਰਕ : ਰਚਨਾਤਮਕ ਯਤਨ ਸਫਲ ਹੋਣਗੇ। ਵਪਾਰਕ ਯੋਜਨਾ ਸਾਰਥਕ ਹੋਵੇਗੀ ਪਰ ਰੋਗ ਅਤੇ ਦੁਸ਼ਮਣ ਤਣਾਅ ਦਾ ਕਾਰਨ ਬਣਨਗੇ। ਜੀਵਨਸਾਥੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ।

ਸਿੰਘ : ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ। ਭੱਜਦੌੜ ਬਣੀ ਰਹੇਗੀ। ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਕੰਨਿਆ : ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਕੁਝ ਪਰਿਵਾਰਿਕ ਅਤੇ ਕੁਝ ਵਪਾਰਕ ਪਰੇਸ਼ਾਨੀਆਂ ਮਿਲ ਸਕਦੀਆਂ ਹਨ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਖਾਣ-ਪੀਣ 'ਚ ਸੰਜਮ ਰੱਖੋ।

ਤੁਲਾ : ਵਿਅਕਤੀ ਵਿਸ਼ੇਸ਼ ਕਾਰਨ ਤਣਾਅ ਮਿਲੇ ਸਕਦਾ ਹੈ ਜਦੋਂਕਿ ਸਿਆਸੀ ਕੰਮਾਂ 'ਚ ਰੁਝੇਵਾਂ ਵਧੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਉੱਚ ਅਧਿਕਾਰੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ।

ਬ੍ਰਿਸ਼ਚਕ : ਆਰਥਿਕ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹਿਣ ਦੀ ਲੋੜ। ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ। ਰਚਨਾਤਮਕ ਕੰਮ ਸਫਲ ਹੋਣਗੇ।

ਧਨੁ : ਭਾਵੁਕਤਾ 'ਤੇ ਕੰਟਰੋਲ ਰੱਖੋ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਲਾਭਕਾਰੀ ਰਹੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ।

ਮਕਰ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਨਿੱਜੀ ਰਿਸ਼ਤੇ ਗੂੜ੍ਹੇ ਹੋਣਗੇ ਪਰ ਸਿਹਤ ਪ੍ਰਤੀ ਸੁਚੇਤ ਰਹੋ। ਬੋਲੀ 'ਤੇ ਸੰਜਮ ਰੱਖੋ।

ਕੁੰਭ : ਆਰਥਿਕ ਤਣਾਅ ਮਿਲ ਸਕਦਾ ਹੈ। ਭੱਜਦੌੜ ਰਹੇਗੀ। ਵਿਅਰਥ ਦੀਆਂ ਉਲਝਣਾਂ ਰਹਿਣਗੀਆਂ। ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੰਮਾਂ 'ਚ ਤਰੱਕੀ ਮਿਲੇਗੀ।

ਮੀਨ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਜੀਵਨਸਾਥਈ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਆਰਥਿਕ ਮਾਮਲਿਆਂ ਵਿਚ ਕਿਸੇ ਤਰ੍ਹਾਂ ਦਾ ਜ਼ੋਖਮ ਨਾ ਚੁੱਕੋ।

Posted By: Susheel Khanna