ਅੱਜ ਦੀ ਗ੍ਰਹਿ ਸਥਿਤੀ : 22 ਜਨਵਰੀ, 2021 ਸ਼ੁਕਰਵਾਰ ਪੋਹ ਮਹੀਨਾ ਸ਼ੁਕਲ ਪੱਖ ਨੋਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਵਿਸ਼ੇਸ਼ : ਨੇਤਾ ਜੀ ਸੁਭਾਸ਼ ਚੰਦਰ ਬੋਸ ਜੈਅੰਤੀ।

ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁਤ ਪੋਹ ਮਹੀਨਾ ਸ਼ੁਕਲ ਪੱਖ ਦੀ ਦਸਮੀ 20 ਘੰਟੇ 57 ਮਿੰਟ ਤਕ, ਉਸ ਤੋਂ ਬਾਅਦ ਇਕਾਦਸ਼ੀ ਕ੍ਰਿਤਿਕਾ ਨਛੱਤਰ 21 ਘੰਟੇ 33 ਮਿੰਟ ਤਕ, ਉਸ ਤੋਂ ਬਾਅਦ ਰੋਹਿਣੀ ਨਛੱਤਰ ਸ਼ੁਕਲ ਯੋਗ 22 ਘੰਟੇ 03 ਮਿੰਟ ਤਕ, ਉਸ ਤੋਂ ਬਾਅਦ ਬ੍ਰਹਮ ਯੋਗ ਬਿ੍ਰਖ ਵਿਚ ਚੰਦਰਮਾ।

ਮੇਖ : ਰਾਜਨੀਤਕ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ, ਪਰ ਜ਼ਿਆਦਾ ਇੱਛਾ ਰੱਖਣ ਕਾਰਨ ਧੋਖਾ ਵੀ ਹੋ ਸਕਦਾ ਹੈ। ਚੌਕੰਨੇ ਰਹੋ।

ਬ੍ਰਿਖ : ਅਧਿਆਤਮਕ ਗ੍ਰੰਥ ਪੜ੍ਹਨ ਨਾਲ ਆਤਮਬਲ ਵਿਚ ਵਾਧਾ ਹੋਵੇਗਾ। ਬਣਾਈ ਗਈ ਯੋਜਨਾ ਨੂੰ ਸਕਾਰਾਤਮਕ ਸਰੂਪ ਦੇ ਕੇ ਵਿਵਹਾਰ ਵਿਚ ਲਿਆਓ। ਸਫਲਤਾ ਇੰਤਜ਼ਾਰ ਕਰੇਗੀ।

ਮਿਥੁਨ : ਤੁਹਾਡੀ ਰਾਸ਼ੀ 'ਤੇ ਰਾਹੂ ਤੇ ਸ਼ਨੀ ਦਾ ਪ੍ਰਭਾਵ ਹੈ। ਇਸ ਕਾਰਨ ਮਨ ਅਣਪਛਾਤੇ ਡਰ ਨਾਲ ਗ੍ਰਸਿਆ ਰਹੇਗਾ। ਕਾਰੋਬਾਰੀ ਕਾਰਨਾਂ ਨਾਲ ਚਿੰਤਤ ਰਹੋਗੇ।

ਕਰਕ : ਵਿਆਹੁਤਾ ਜੀਵਨ ਵਿਚ ਸੁਧਾਰ ਹੋਵੇਗਾ। ਸਹੁਰੇ ਘਰ ਤੋਂ ਸੁਖਮਈ ਸਮਾਚਾਰ ਮਿਲ ਸਕਦਾ ਹੈ। ਸਿਹਤ ਵਿਚ ਸੁਧਾਰ ਹੋਵੇਗਾ।

ਸਿੰਘ : ਪਰਿਵਾਰਕ ਮੈਂਬਰ ਜਾਂ ਵਿਅਕਤੀ ਵਿਸੇਸ਼ ਕਾਰਨ ਤਨਾਅ ਮਿਲ ਸਕਦਾ ਹੈ। ਜ਼ੋਖ਼ਮ ਨਾ ਚੁੱਕੋ। ਕੋਈ ਅਜਿਹੀ ਘਟਨਾ ਜਾਂ ਸਮਾਚਾਰ ਮਿਲ ਸਕਦਾ ਹੈ ਜਿਸ ਕਾਰਨ ਮਨ ਚਿੰਤਤ ਰਹੇਗਾ।

ਕੰਨਿਆ : ਸੰਤਾਨ ਦੇ ਸੰਬੰਧ ਵਿਚ ਸੁਖਮਈ ਸਮਾਚਾਰ ਮਿਲੇਗਾ। ਰਚਨਾਤਮਕ ਕੋਸ਼ਿਸ਼ਾਂ ਸਾਰਥਕ ਹੋਣਗੀਆਂ। ਸਿੱਖਿਆ ਦੇ ਸੰਬੰਧ ਵਿਚ ਕੁਝ ਨਵੀਂ ਕੋਸ਼ਿਸ਼ ਸਾਰਥਕ ਹੋਵੇਗੀ।

ਤੁਲਾ : ਤੁਹਾਡੀ ਰਾਸ਼ੀ 'ਤੇ ਸ਼ਨੀ ਦਾ ਲਘੂ ਕਲਿਆਣਕਾਰੀ ਢੱਈਆ ਹੈ, ਜਿਸੱ ਤੋਂ ਤਨਾਅ ਮਿਲ ਸਕਦਾ ਹੈ। ਕਿਸੇ ਤਰ੍ਹਾਂ ਦਾ ਜ਼ੋਖ਼ਮ ਨਾ ਚੁੱਕੋ। ਸੰਜਮ ਵਰਤਣ ਦੀ ਲੋੜ ਹੈ।

ਬ੍ਰਿਸ਼ਚਕ : ਕੀਤਾ ਗਿਆ ਪੁਰਸ਼ਾਰਥ ਸਕਾਰਾਤਮਕ ਦਿਸ਼ਾ ਵਿਚ ਸਾਰਥਕ ਹੋਵੇਗਾ, ਪਰ ਉੱਚ ਅਧਿਕਾਰੀ ਜਾਂ ਘਰ ਦੇ ਮੁਖੀਏ ਕਾਰਨ ਤਨਾਅ ਮਿਲ ਸਕਦਾ ਹੈ।

ਧਨੁ : ਵਾਣੀ 'ਤੇ ਸੰਜਮ ਰੱਖਣ ਨਾਲ ਮਾਣ-ਮਰੇਆਦਾ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ। ਆਰਥਿਕ ਮਾਮਲਿਆਂ ਨੂੰ ਲੈ ਕੇ ਚਿੰਤਤ ਰਹੋਗੇ। ਸੰਜਮ ਬਣਾਈ ਰੱਖੋ।

ਮਕਰ : ਭਾਵੁਕਤਾ 'ਤੇ ਕੰਟਰੋਲ ਰੱਖੋ। ਛੋਟੀਆਂ-ਛੋਟੀਆਂ ਗੱਲਾਂ 'ਤੇ ਉਤੇਜਿਤ ਨਾ ਹੋਵੋ। ਸਿੱਖਿਆ ਦੀ ਦਿਸ਼ਾ ਵਿਚ ਅਪਾਰ ਸਫਲਤਾ ਮਿਲ ਸਕਦੀ ਹੈ। ਸੰਜਮ ਨਾਲ ਲਾਭ ਹੋਵੇਗਾ।

ਕੁੰਭ : ਛੋਟੀਆਂ-ਛੋਟੀਆਂ ਗੱਲਾਂ ਮਨ ਨੂੰ ਅਸ਼ਾਂਤ ਕਰ ਸਕਦੀਆਂ ਹਨ। ਅਧਿਆਤਮਕ ਬਲ ਹੀ ਤੁਹਾਨੂੰ ਤਨਾਅ ਤੋਂ ਮੁਕਤ ਕਰੇਗਾ। ਈਸ਼ਵਰ ਦੀ ਅਰਾਧਨਾ ਵਿਚ ਮਨ ਲਗਾਓ।

ਮੀਨ : ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਅਪਾਰ ਸਫਲਤਾ ਮਿਲੇਗੀ।

Posted By: Susheel Khanna