ਅੱਜ ਦੀ ਗ੍ਰਹਿ ਸਥਿਤੀ : 21 ਜਨਵਰੀ, 2021 ਵੀਰਵਾਰ ਪੋਹ ਮਹੀਨਾ ਸ਼ੁਕਲ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਅੱਜ ਦਾ ਪੁਰਬ ਤੇ ਤਿਉਹਾਰ : ਅੰਨਪੂਰਣਾ ਅਸ਼ਟਮੀ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਵਿਕਰਮ ਸੰਮਤ 2077 ਸ਼ਕੇ 1942 ਉੱਤਰਾਇਣ, ਦੱਖਣਗੋਲ, ਪਤਝੜ ਰੁਤ ਪੋਹ ਮਹੀਨਾ ਸ਼ੁਕਲ ਪੱਖ ਦੀ ਨੋਮੀ 18 ਘੰਟੇ 30 ਮਿੰਟ ਤਕ, ਉਸ ਤੋਂ ਬਾਅਦ ਦਸਮੀ ਭਰਣੀ ਨਛੱਤਰ 18 ਘੰਟੇ 40 ਮਿੰਟ ਤਕ, ਉਸ ਤੋਂ ਬਾਅਦ ਕ੍ਰਿਤਿਕਾ ਨਛੱਤਰ ਸ਼ੁਭ ਯੋਗ 21 ਘੰਟੇ 18 ਮਿੰਟ ਤਕ, ਉਸ ਤੋਂ ਬਾਅਦ ਸ਼ੁਕਲ ਯੋਗ ਮੇਖ ਵਿਚ ਚੰਦਰਮਾ 25 ਘੰਟੇ 25 ਮਿੰਟ ਤਕ ਉਸ ਤੋਂ ਬਾਅਦ ਬਿ੍ਰਖ ਵਿਚ।

ਮੇਖ : ਭਾਵੁਕਤਾ ਵਿਚ ਕੰਟਰੋਲ ਰੱਖੋ। ਕਾਲਸਰਪ ਦਾ ਪ੍ਰਭਾਵ ਰਹੇਗਾ। ਇਸ ਕਾਰਨ ਕਰਮਖੇਤਰ ਵਿਚ ਰੁਕਾਵਟਾਂ ਰਹਿਣਗੀਆਂ। ਆਪਣਿਆਂ ਤਚੋਂ ਤਣਾਅ ਮਿਲੇਗਾ। ਈਸ਼ਵਰ ਦੀ ਪੂਜਾ ਵਿਚ ਮਨ ਲਗਾਓ, ਸ਼ਾਂਤੀ ਮਿਲੇਗੀ।

ਬ੍ਰਿਖ : ਭਾਵੁਕਤਾ 'ਤੇ ਕੰਟਰੋਲ ਰੱਖੋ। ਧੋਖਾ ਹੋ ਸਕਦਾ ਹੈ। ਵਾਹਨ ਚਲਾਉਂਦੇ ਸਮੇਂ ਵੀ ਸਾਵਧਾਨੀ ਰੱਖੋ। ਕਿਸੇ ਕੀਮਤ ਚੀਜ਼ ਚੋਰੀ ਹੋਣ ਦਾ ਖ਼ਦਸ਼ਾ ਹੈ। ਇਸ ਲਈ ਚੌਕਸ ਰਹੋ।

ਮਿਥੁਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸਮਾਜਿਕ ਸਨਮਾਨ ਵਧੇਗਾ।

ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਧਾਰਮਿਕ ਜਾਂ ਸੱਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਰਹੇਗੀ।

ਸਿੰਘ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ।

ਕੰਨਿਆ : ਕਾਰੋਬਾਰ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਿਗੜੇ ਕੰਮ ਬਣਨਗੇ।

ਤੁਲਾ : ਨਿੱਜੀ ਸਬੰਧ ਦ੍ਰਿੜ ਹੋਣਗੇ। ਸੱਭਿਆਚਾਰਕ ਕੰਮ ਵਿਚ ਰੁਝੇਵੇਂ ਰਹਿ ਸਕਦੇ ਹਨ। ਕਾਰੋਬਾਰ ਵਿਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

ਬ੍ਰਿਸ਼ਚਕ : ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਕਾਰੋਬਾਰ ਵਿਚ ਕਾਮਯਾਬੀ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਖਾਣ-ਪੀਣ ਵਿਚ ਸੰਯਮ ਵਰਤੋਂ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਧਨੁ : ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਚਮੜੀ ਦੇ ਰੋਗ ਪ੍ਰਤੀ ਸੁਚੇਤ ਰਹੋ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ।

ਮਕਰ : ਕਾਰੋਬਾਰ ਵਿਚ ਰੁਝੇਵੇਂ ਰਹਿਣਗੇ ਪਰ ਸਿਹਤ ਪ੍ਰਤੀ ਸੁਚੇਤ ਰਹੋ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਕੁੰਭ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਾਸ਼ਨ ਸੱਤਾ ਤੋਂ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ।

ਮੀਨ : ਕਾਰੋਬਾਰੀ ਮਾਣ-ਤਾਣ ਵਧੇਗਾ। ਜੀਵਨ-ਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰਿਸ਼ਤਿਆਂ ਵਿਚ ਮਜ਼ਬੂਤੀ ਆਏਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

Posted By: Susheel Khanna