ਅੱਜ ਦੀ ਗ੍ਰਹਿ ਸਥਿਤੀ : 13 ਜਨਵਰੀ, 2021 ਬੁੱਧਵਾਰ ਪੋਹ ਮਹੀਨਾ ਕ੍ਰਿਸ਼ਨ ਪੱਖ ਮੱਸਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਪੁਰਬ ਤੇ ਤਿਉਹਾਰ : ਇਸ਼ਨਾਨਦਾਨ ਮੱਸਿਆ, ਲੋਹੜੀ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਪੁਰਬ ਤੇ ਤਿਉਹਾਰ : ਮਕਰ ਸੰਗਰਾਂਦ, ਸੂਰਜ ਉਤਰਾਇਣਾਂ, ਪਤਝੜ ਰੁੱਤ।

ਵਿਸ਼ੇਸ਼ : ਸੂਰਜ ਦੀ ਮਕਰ ਸੰਗਰਾਂਦ ਸਵੇਰੇ 08 ਵਜ ਕੇ 15 ਮਿੰਟ ਤੋਂ।

ਵਿਕਰਮ ਸੰਮਤ 2077 ਸ਼ਕੇ 1942 ਉਤਰਾਇਣ, ਦੱਖਣਗੋਲ, ਪਤਝੜ ਰੁੱਤ ਪੋਹ ਮਹੀਨਾ ਸ਼ੁਕਲ ਪੱਖ ਦੀ ਪ੍ਰਤੀਪਦਾ ਉਸ ਤੋਂ ਬਾਅਦ ਦੂਜਾ ਸ਼ਰਵਣ ਨਛੱਤਰ ਉਸ ਤੋਂ ਬਾਅਦ ਧਨਿਸ਼ਠਾ ਨਛੱਤਰ ਵਜਰ ਯੋਗ ਉਸ ਤੋਂ ਬਾਅਦ ਸਿੱਧੀ ਯੋਗ ਮਕਰ ਵਿਚ ਚੰਦਰਮਾ।

ਮੇਖ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ।


ਬ੍ਰਿਖ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਮਿੱਤਰਤਾ ਸੰਬੰਧਾਂ 'ਚ ਮਿਠਾਸ ਆਵੇਗੀ। ਰਿਸ਼ਤਿਆਂ 'ਚ ਨੇੜਤਾ ਆਏਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਮਿਥੁਨ : ਚੱਲੀ ਆ ਰਹੀ ਸਮੱਸਿਆ 'ਚ ਸੁਧਾਰ ਹੋਵੇਗਾ। ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਮਲੇ ਵਿਚ ਆਂਸ਼ਿਕ ਸੁਧਾਰ ਹੋਵੇਗਾ।

ਕਰਕ : ਹਰ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਦਾ ਸਹਿਯੋਗ ਮਿਲੇਗਾ। ਕੇਮਦਰੁਮ ਯੋਗ ਕਿਤੇ ਨਾ ਕਿਤੇ ਕਸ਼ਟ ਦੇਵੇਗਾ। ਈਸ਼ਵਰ ਦੀ ਭਗਤੀ ਵਿਚ ਮਨ ਲਗਾਉਣ ਨਾਲ ਲਾਭ ਮਿਲੇਗਾ।

ਸਿੰਘ : ਕਾਰੋਬਾਰ ਨੂੰ ਲੈ ਕੇ ਚਲੀ ਆ ਰਹੀ ਅਨਿਸ਼ਚਿਤਤਾ ਦਾ ਖਾਤਮਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਨਮਾਨ ਵਿਚ ਵਾਧਾ ਹੋਵੇਗਾ।

ਕੰਨਿਆ : ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਿਸੇ ਕਾਰਜ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ।

ਤੁਲਾ : ਆਰਥਿਕ ਸਥਿਤੀ ਨੂੰ ਲੈ ਕੇ ਚਿੰਤਤ ਨਾ ਹੋਵੋ, ਜਲਦੀ ਸੁਧਾਰ ਹੋਵੇਗਾ। ਘਰ ਤੋਂ ਬਾਹਰ ਨਾ ਜਾਓ ਤੇ ਭੀੜ ਨੇੜੇ ਤਾਂ ਕਦੀ ਨਾ ਜਾਓ।

ਬ੍ਰਿਸ਼ਚਕ : ਚੱਲੀ ਆ ਰਹੀ ਸਮੱਸਿਆ ਤੋਂ ਮੁਕਤੀ ਮਿਲੇਗੀ। ਆਪਸੀ ਰਿਸ਼ਤਿਆਂ ਵਿਚ ਨੇੜਤਾ ਆਵੇਗੀ। ਕਿਸੇ ਕਾਰਜ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।

ਧਨੁ : ਤੁਹਾਡੇ ਕਾਰਜਾਂ ਦੇ ਕਾਰਨ ਪਰਿਵਾਰ ਵਿਚ ਤੁਹਾਡਾ ਸਨਮਾਨ ਵਧੇਗਾ। ਰਚਨਾਤਮਕ ਕਾਰਜਾਂ ਵਿਚ ਤਰੱਕੀ ਹੋਵੇਗੀ। ਆਰਥਿਕ ਮਾਮਲਿਆਂ ਨੂੰ ਲੈ ਕੇ ਚਿੰਤਾ ਦਾ ਹੱਲ ਹੋਵੇਗਾ।

ਮਕਰ : ਵੱਧ ਤੋਂ ਵੱਧ ਸਮਾਂ ਘਰ 'ਚ ਰਹਿਣਾ ਹੀ ਹਿਤਕਰ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕਾਰੋਬਾਰੀ ਯੋਜਨਾ ਨੂੰ ਬਲ ਮਿਲਣ ਨਾਲ ਮਨ ਸ਼ਾਂਤ ਹੋਵੇਗਾ।

ਕੁੰਭ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਗੁਆਂਢੀ ਕਾਰਨ ਤਨਾਅ ਮਿਲ ਸਕਦਾ ਹੈ। ਸ਼ਾਂਤ ਰਹਿਣਾ ਹੀ ਹਿਤਕਰ ਹੋਵੇਗਾ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

ਮੀਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਜੀਵਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸੰਬੰਧਾਂ ਵਿਚ ਨੇੜਤਾ ਆਵੇਗੀ। ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ।

Posted By: Susheel Khanna