ਅੱਜ ਦੀ ਗ੍ਰਹਿ ਸਥਿਤੀ : 09 ਜਨਵਰੀ 2021 ਸ਼ਨਿਚਰਵਾਰ ਪੋਹ ਮਹੀਨਾ ਕ੍ਰਿਸ਼ਨ ਪੱਖ ਇਕਾਦਸ਼ੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ 10.30 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਪੂਰਬ।
ਅੱਜ ਦਾ ਪੁਰਬ ਤੇ ਤਿਉਹਾਰ : ਸਫਲਾ ਇਕਾਦਸ਼ੀ।
ਵਿਸ਼ੇਸ਼ : ਬੁੱਧ ਉਦੈ, ਸ਼ਨੀ ਅਸਤ।
ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।
ਵਿਸ਼ੇਸ਼ : ਪ੍ਰਦੋਸ਼।
ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਪੋਹ ਮਹੀਨਾ ਕ੍ਰਿਸ਼ਨ ਪੱਖ ਦੀ ਦਵਾਦਸ਼ੀ 16 ਘੰਟੇ 53 ਮਿੰਟ ਤਕ, ਉਸ ਤੋਂ ਬਾਅਦ ਤ੍ਰਯੋਦਸ਼ੀ ਅਨੁਰਾਧਾ ਨਛੱਤਰ 10 ਘੰਟੇ 50 ਮਿੰਟ ਤਕ, ਉਸ ਤੋਂ ਬਾਅਦ ਜੇਠ ਨਛੱਤਰ ਗੰਡ ਯੋਗ 11 ਘੰਟੇ 49 ਮਿੰਟ ਤਕ, ਉਸ ਤੋਂ ਬਾਅਦ ਵਾਧਾ ਯੋਗ ਬਿ੍ਰਸ਼ਚਕ ਵਿਚ ਚੰਦਰਮਾ।
ਮੇਖ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਗੁੱਸੇ ’ਤੇ ਕੰਟਰੋਲ ਰੱਖੋ। ਬੇਕਾਰ ਦੀ ਭੱਜ ਦੌੜ ਰਹੇਗੀ। ਸਮਾਜਿਕ ਕਾਰਜ ਵਿਚ ਦਿਲਚਸਪੀ ਲਵੋਗੇ। ਕਿਸੇ ਰਿਸ਼ਤੇਦਾਰ ਤੋਂ ਤਣਾਅ ਮਿਲ ਸਕਦਾ ਹੈ।
ਬਿ੍ਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਨੇਪਰੇ ਚੜ੍ਹੇਗੀ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕਿਸੇ ਕਾਰਜ ਦੇ ਪੂਰਾ ਹੋਣ ਨਾਲ ਆਤਮਵਿਸ਼ਵਾਸ ਵਧੇਗਾ।
ਮਿਥੁਨ : ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ, ਪਰ ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋ ਸਕਦੇ ਹਨ। ਧਾਰਮਿਕ ਕਾਰਜਾਂ ਵਿਚ ਮਨ ਲਗਾਓ।
ਕਰਕ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰੀ ਮਾਣ-ਤਾਣ ਵਧੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਘਰੇਲੂ ਵਰਤੋਂ ਦੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ।
ਸਿੰਘ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋ ਸਕਦੀ ਹੈ, ਪਰ ਚੌਕੰਨੇ ਰਹਿ ਕੇ ਯਾਤਰਾ ਕਰੋ।
ਕੰਨਿਆ : ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਮਾਲੀ ਹਾਲਤ ਸੁਧਰੇਗੀ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ।
ਤੁਲਾ : ਸਬੰਧਾਂ 'ਚ ਮਿਠਾਸ ਆਵੇਗੀ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਪਰਿਵਾਰਕ ਸਨਮਾਨ ਵਧੇਗਾ।
ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ। ਕਾਰਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਰਚਨਾਤਮਕ ਕੰਮਾਂ 'ਚ ਸਫਲਤਾ।
ਧਨੁ : ਸੰਤਾਨ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਉਮੀਦਾਂ 'ਚ ਵਾਧਾ ਹੋਵੇਗਾ। ਬੇਕਾਰ ਦੀ ਭੱਜਦੌੜ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹੋ।
ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਿਸੇ ਪਰਿਵਾਰਕ ਮੈਂਬਰ ਕਾਰਨ ਤਣਾਅ ਮਿਲ ਸਕਦਾ ਹੈ। ਗੁਆਂਢੀ ਜਾਂ ਅਧੀਨ ਕਰਮਚਾਰੀ ਤੋਂ ਤਣਾਅ ਮਿਲ ਸਕਦਾ ਹੈ।
ਕੁੰਭ : ਸਿਹਤ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਕਾਰੋਬਾਰੀ ਸਨਮਾਨ ਵਧੇਗਾ। ਯਾਤਰਾ ਸੁਖਦ ਹੋਵੇਗੀ।
ਮੀਨ : ਪਰਿਵਾਰਕ ਜੀਵਨ ਸੁਖਦ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਸਮਾਜਕ ਕੰਮਾਂ 'ਚ ਰੁਚੀ ਵਧੇਗੀ।
Posted By: Susheel Khanna