ਅੱਜ ਦੀ ਗ੍ਰਹਿ ਸਥਿਤੀ : 31 ਦਸੰਬਰ, 2020 ਵੀਰਵਾਰ ਪੋਹ ਮਹੀਨਾ ਕ੍ਰਿਸ਼ਨ ਪੱਖ ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਵਿਸ਼ੇਸ਼ : ਕੈਲੰਡਰ ਸਾਲ 2020 ਦਾ ਆਖ਼ਰੀ ਦਿਨ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਕੱਲ੍ਹ ਦੀ ਭਦਰਾ : ਰਾਤ 09.23 ਵਜੇ ਤੋਂ 02 ਜਨਵਰੀ ਨੂੰ ਸਵੇਰੇ 09.10 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਪੋਹ ਮਹੀਨਾ ਕ੍ਰਿਸ਼ਨ ਪੱਖ ਦਾ ਦੂਜਾ 09 ਘੰਟੇ 34 ਮਿੰਟ ਤਕ, ਉਸ ਤੋਂ ਬਾਅਦ ਤ੍ਰਿਤੀਆ ਪੁਸ਼ਯ ਨਛੱਤਰ ਉਸ ਤੋਂ ਆਸ਼ਲੇਸ਼ਾ ਨਛੱਤਰ ਵੈਧ੍ਰਤੀ ਯੋਗ ਉਸ ਤੋਂ ਬਾਅਦ ਵਿਸ਼ਕੁੰਭ ਯੋਗ ਕਰਕ ਵਿਚ ਚੰਦਰਮਾ।

ਮੇਖ : ਪਰਿਵਾਰਕ ਕਾਰਜ ਤੇ ਉਤਸਵ ’ਚ ਰੁਝੇ ਰਹੋਗੇ। ਦੇਵ ਦਰਸ਼ਨ, ਪਿਆਰਿਆਂ ਨਾਲ ਮਿਲਾਪ ਦਾ ਵੀ ਯੋਗ ਹੈ। ਕਿਸੇ ਕਾਰਜ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਧੇਗਾ।

ਬਿ੍ਖ : ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਗ੍ਰਹਿਸਥ ਜੀਵਨ ਵਿਚ ਤਣਾਅ ਆ ਸਕਦਾ ਹੈ। ਸੰਤਾਨ ਕਾਰਨ ਚਿੰਤਤ ਰਹੋਗੇ। ਪਰਿਵਾਰਕ ਮਾਣ-ਮਰਿਆਦਾ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਿਥੁਨ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ, ਪਰ ਚੌਕੰਨੇ ਰਹੋ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ।

ਕਰਕ : ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਰਿਸ਼ਤਿਆਂ ਵਿਚ ਨੇੜਤਾ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰੀ ਮਾਮਲਿਆਂ ਵਿਚ ਤਰੱਕੀ ਹੋਵੇਗੀ।

ਸਿੰਘ : ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਰਹੇਗੀ, ਪਰ ਚੌਕੰਨੇ ਰਹੋ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸੰਬੰਧਾਂ ਵਿਚ ਮਿਠਾਸ ਆਵੇਗੀ।

ਕੰਨਿਆ : ਗ੍ਰਹਿਸਥ ਜੀਵਨ ਸੁਖਮਈ ਹੋ ਸਕਦਾ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਤੁਲਾ : ਤੁਸੀਂ ਅੱਜ ਕਾਲਸਰਪ ਯੋਗ ਤੋਂ ਗ੍ਰਸਤ ਰਹੋਗੇ। ਕੰਮ ਦੇ ਖੇਤਰ 'ਚ ਰੁਕਾਵਟਾਂ ਆਉਣਗੀਆਂ। ਬੋਲੀ 'ਤੇ ਸੰਜਮ ਰੱਖਣਾ ਲਾਭਕਾਰੀ ਹੋਵੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਬ੍ਰਿਸ਼ਚਕ : ਛੋਟੀਆਂ-ਛੋਟੀਆਂ ਗੱਲਾਂ 'ਤੇ ਉਤੇਜਿਤ ਨਾ ਹੋਵੋ। ਬਲੱਡ ਪ੍ਰੈਸ਼ਰ ਕੰਟਰੋਲ ਰੱਖੋ, ਜਦੋਂਕਿ ਆਰਥਿਕ ਯੋਜਨਾ ਸਫਲ ਹੋਵੇਗੀ। ਪਿਤਾ ਜਾਂ ਸਬੰਧਿਤ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫਲ ਰਹੋਗੇ।

ਧਨੁ : ਅੱਜ ਤੁਸੀਂ ਕਾਲ ਸਰਪ ਯੋਗ ਤੋਂ ਗ੍ਰਸਤ ਹੋ। ਇਸ ਕਾਰਨ ਮਨ ਅਸ਼ਾਂਤ ਰਹੇਗਾ। ਵਗਦੇ ਹੋਏ ਪਾਣੀ 'ਚ ਜ਼ਿੰਦਾ ਮੱਛੀਆਂ ਛੱਡੋ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਮਕਰ : ਆਰਥਿਕ ਤਣਾਅ ਮਨ ਨੂੰ ਅਸ਼ਾਂਤ ਕਰੇਗਾ ਪਰ ਪਿਤਾ ਜਾਂ ਸਬੰਧਿਤ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਪਿਆਰੇਜਨ ਨਾਲ ਮੁਲਾਕਾਤ ਹੋਵੇਗੀ।

ਕੁੰਭ : ਰੁਝੇਵਾਂ ਵਧੇਗਾ। ਆਰਥਿਕ ਤਣਾਅ ਵੀ ਵਧੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਆ ਸਕਦੀ ਹੈ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਵਪਾਰਕ ਮਾਣ-ਸਨਮਾਨ ਵਧੇਗਾ।

ਮੀਨ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ।

Posted By: Susheel Khanna