ਅੱਜ ਦੀ ਗ੍ਰਹਿ ਸਥਿਤੀ : 27 ਦਸੰਬਰ, 2020 ਐਤਵਾਰ ਮੱਘਰ ਮਹੀਨਾ ਸ਼ੁਕਲ ਪੱਖ ਤ੍ਰਯੋਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਅੱਜ ਦਾ ਪੁਰਬ ਤੇ ਤਿਉਹਾਰ : ਪ੍ਰਦੋਸ਼ ਵਰਤ, ਅਨੰਗ ਤ੍ਰਯੋਦਸ਼ੀ ਵਰਤ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਵ।

ਤਿਉਹਾਰ : ਪਿਸ਼ਾਚ ਮੋਚਨ ਚਤੁਰਦਸ਼ੀ।

ਵਿਸ਼ੇਸ਼ : ਚਤੁਰਦਸ਼ੀ ਮਿਤੀ ਵਿਚ ਵਾਧਾ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਮੱਘਰ ਮਹੀਨਾ ਸ਼ੁਕਲ ਪੱਖ ਦੀ ਚਤੁਰਦਸ਼ੀ 30 ਘੰਟੇ 46 ਮਿੰਟ ਤਕ, ਉਸ ਤੋਂ ਬਾਅਦ ਰੋਹਿਣੀ ਨਛੱਤਰ 15 ਘੰਟੇ 40 ਮਿੰਟ ਤਕ, ਉਸ ਤੋਂ ਬਾਅਦ ਮਿ੍ਗਸਿਰਾ ਨਛੱਤਰ ਸ਼ੁਭ ਯੋਗ ਉਸ ਤੋਂ ਬਾਅਦ ਸ਼ੁਕਲ ਯੋਗ ਬਿ੍ਖ ਵਿਚ ਚੰਦਰਮਾ ਉਸ ਤੋਂ ਬਾਅਦ ਮਿਥੁਨ ਵਿਚ।

ਮੇਖ : ਖੁਸ਼ੀਆਂ ਖੇੜਿਆਂ ਦਾ ਮੌਕਾ ਮਿਲੇਗਾ। ਗੁੱਸੇ ’ਤੇ ਕੇਾਬੂ ਰੱਖੋ। ਜੀਵਨਸਾਥੀ ਪ੍ਰਤੀ ਉਦਾਸੀਨ ਨਾ ਰਹੋ। ਕਾਰੋਬਾਰੀ ਰੁਝੇਵਾਂ ਰਹੇਗਾ। ਆਰਥਿਕ ਮਾਮਲਿਆਂ ਵਿਚ ਅਪਾਰ ਸਫਲਤਾ ਮਿਲੇਗੀ।

ਬਿ੍ਖ : ਭਾਵੁਕਤਾ ’ਤੇ ਕਾਬੂ ਰੱਖੋ। ਅਣਪਛਾਤੇ ਡਰ ਨਾਲ ਗ੍ਰਸੇ ਰਹੋਗੇ। ਕੁਝ ਪਰਿਵਾਰਕ, ਕੁਝ ਕਾਰੋਬਾਰੀ ਤਣਾਅ ਮਿਲ ਸਕਦਾ ਹੈ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਮਿਥੁਨ : ਕਿਸੇ ਮੁੱਲਵਾਨ ਚੀਜ਼ ਦੇ ਗੁਆਚਣ ਜਾਂ ਚੋਰੀ ਹੋਣ ਦਾ ਸ਼ੱਕ ਹੈ। ਵਾਣੀ ’ਤੇ ਸੰਜਮ ਰੱਖੋ। ਸੰਤਾਨ ਦੇ ਵਿਵਹਾਰ ਤੋਂ ਚਿੰਤਤ ਰਹਿ ਸਕਦੇ ਹੋ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਕਰਕ : ਮਹਿਲਾ ਅਧਿਕਾਰੀ ਜਾਂ ਘਰ ਦੇ ਮੁਖੀ ਦਾ ਸਹਿਯੋਗ ਮਿਲੇਗਾ। ਔਲਾਦ ਦੇ ਫ਼ਰਜ਼ਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਿਹਾ ਯਤਨ ਸਫਲ ਹੋਵੇਗਾ।

ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਗ੍ਰਹਿ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਸਮਾਜਿਕ ਮਾਣ-ਸਨਮਾਨ ਵਧੇਗਾ। ਵਪਾਰਕ ਯਤਨ ਸਫਲ ਹੋਣਗੇ। ਆਪਸੀ ਰਿਸ਼ਤੇ ਗੂੜ੍ਹੇ ਹੋਣਗੇ।

ਕੰਨਿਆ : ਵਪਾਰਕ ਯੋਜਨਾ ਸਫਲ ਹੋਵੇਗੀ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਦੇ ਰੋਗ ਪ੍ਰਤੀ ਸੁਚੇਤ ਰਹੋ। ਯਾਤਰਾ ਦੇਸ਼ਾਟਨ ਦੀ ਸਥਿਤੀ ਬਣ ਸਕਦੀ ਹੈ।

ਤੁਲਾ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਰੁਝੇਵੇਂ ਵਧਣਗੇ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਵਪਾਰਕ ਯੋਜਨਾ ਸਫਲ ਹੋਵੇਗੀ।

ਬ੍ਰਿਸ਼ਚਕ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਨੇਹ ਮਿਲੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ।

ਧਨੁ : ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਿਸੇ ਕੰਮ ਦੇ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ 'ਤੇ ਜਾਣ ਦੀ ਸੰਭਾਵਨਾ ਹੈ।

ਮਕਰ : ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸਤਿਆਂ 'ਚ ਮਿਠਾਸ ਆਵੇਗੀ। ਰਚਨਾਤਮਕ ਕੰਮਾਂ 'ਚ ਮਨ ਲਗਾਓ।

ਕੁੰਭ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਵਪਾਰਕ ਯਤਨ ਸਫਲ ਹੋਣਗੇ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਯਤਨ ਸਫਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਚੰਗੇ ਕੰਮਾਂ ਨਾਲ ਸਮਾਜਿਕ ਮਾਣ-ਸਨਮਾਨ ਵਧੇਗਾ।

Posted By: Susheel Khanna