ਅੱਜ ਦੀ ਗ੍ਰਹਿ ਸਥਿਤੀ : 25 ਦਸੰਬਰ, 2020 ਸ਼ੁਕਰਵਾਰ ਮੱਘਰ ਮਹੀਨਾ ਸ਼ੁਕਲ ਪੱਖ ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਵੱਡਾ ਦਿਨ, ਮੋਕਸ਼ਦਾ ਇਕਾਦਸ਼ੀ, ਗੀਤਾ ਜੈਅੰਤੀ।

ਅੱਜ ਦੀ ਭਦਰਾ : ਦੁਪਹਿਰ 12.37 ਵਜੇ ਤੋਂ ਰਾਤ ਦੇ 01.55 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਮੱਘਰ ਮਹੀਨਾ ਸ਼ੁਕਲ ਪੱਖ ਦੀ ਦਵਾਦਸ਼ੀ 28 ਘੰਟੇ 19 ਮਿੰਟ ਤਕ, ਉਸ ਤੋਂ ਬਾਅਦ ਤ੍ਰਯੋਦਸ਼ੀ ਭਰਣੀ ਨਛੱਤਰ 10 ਘੰਟੇ 35 ਮਿੰਟ ਤਕ, ਉਸ ਤੋਂ ਬਾਅਦ ਕ੍ਰਿਤਿਕਾ ਨਛੱਤਰ ਸਿੱਧ ਯੋਗ ਉਸ ਤੋਂ ਬਾਅਦ ਸਾਧਯ ਯੋਗ ਮੇਖ ਵਿਚ ਚੰਦਰਮਾ ਉਸ ਤੋਂ ਬਾਅਦ ਬਿ੍ਰਖ ਵਿਚ।

ਮੇਖ : ਆਤਮਬਲ 'ਚ ਵਾਧਾ ਹੋਵੇਗਾ। ਪਰਿਵਾਰਕ ਸਹਿਯੋਗ ਤੁਹਾਡੇ ਵਿਅਕਤੀਤਵ ਨੂੰ ਪ੍ਰਭਾਵੀ ਬਣਾਏਗਾ। ਧਾਰਮਿਕ ਕੰਮਾਂ 'ਚ ਮਨ ਲੱਗੇਗਾ।

ਬ੍ਰਿਖ : ਤੁਹਾਡੀ ਰਾਸ਼ੀ ਦਾ ਸੂਰਜ ਤੁਹਾਡੀ ਸਿਰਜਨਾਤਮਕ ਸ਼ਕਤੀ ਦੇਵੇਗਾ। ਬੁੱੱਧੀ ਕੌਸ਼ਲ ਨਾਲ ਨਵੀਂ ਸੋਚ ਨਾਲ ਆਤਮ ਵਿਸ਼ਵਾਸ ਪੈਦਾ ਹੋਵੇਗਾ। ਲੇਖਨ ਜਾਂ ਅਧਿਐਨ 'ਚ ਰੁਚੀ ਵਧੇਗੀ।

ਮਿਥੁਨ : ਭਵਿੱਖ ਦੀਆਂ ਯੋਜਨਾਵਾਂ 'ਚ ਰੁੱਝੇ ਰਹੋਗੇ। ਉਦੋਂ ਸਫ਼ਲ ਹੋਵੇਗੇ ਜਦੋਂ ਉਨ੍ਹਾਂ ਦੇ ਕੰਮ ਦੇ ਰੁਪ 'ਚ ਪਰਿਪੂਰਨ ਹੋਵੋਗੇ। ਇਸ ਲਈ ਅਜਿਹਾ ਇਸ ਲਈ ਰਾਹੂ ਵੱਡੇ ਵੱਡੇ ਸੁਪਨੇ ਤੇ ਕਲਪਣਸ਼ੀਲ ਬਣਾਉਂਦਾ ਹੈ।

ਕਰਕ : ਸਹੁਰੇ ਪੱਖ ਦਾ ਸਹਿਯੋਗ ਮਿਲੇਗਾ। ਪਿਤਾ ਤੇ ਧਰਮਗੁਰੂ ਤੋਂ ਉਤਸ਼ਾਹ ਮਿਲੇਗਾ। ਕਾਰੋਬਾਰੀ ਯੋਜਨਾ ਨੂੰ ਬਲ ਮਿਲੇਗਾ। ਆਪਸੀ ਸਬੰਧ ਮਜ਼ਬੂਤ ਹੋਣਗੇ।

ਸਿੰਘ : ਆਰਥਿਕ ਸੰਕਟ ਕਾਰਨ ਮਨ ਅਸ਼ਾਂਤ ਰਹੇਗਾ ਪਰ ਪਰਿਵਾਰਕ ਸਹਿਯੋਗ ਕਾਰਨ ਆਤਮਬਲ 'ਚ ਵਾਧਾ ਹੋਵੇਗਾ। ਇਸ ਲਈ ਚਲੀ ਆ ਰਹੀ ਸਮੱਸਿਆ 'ਤੇ ਵਿਜੈ ਪਾ੍ਰਪਤੀ ਹੋਵੇਗੀ।

ਕੰਨਿਆ : ਭਵਿੱਖ ਦੀ ਯੋਜਨਾ ਨੂੰ ਬਲ਼ ਮਿਲੇਗਾ। ਮੱਥੇ ਦੀਆਂ ਲਕੀਰਾਂ ਯੋਜਨਾਵਾਂ ਬਣਾਉਣ ਨੂੰ ਪ੍ਰੇਰਿਤ ਕਰਨਗੀਆਂ। ਭਵਿੱਖ 'ਚ ਸਫ਼ਲਤਾ ਮਿਲੇਗੀ।

ਤੁਲਾ : ਤੁਸੀਂ ਆਤਮ ਨਿਪੁੰਨਤਾ ਤੇ ਵਿਅਕਤੀਤਵ ਦੇ ਧਨੀ ਹੋ। ਇਸ 'ਚ ਵਾਧਾ ਕਰਨ ਦੀ ਜ਼ਰੂਰਤ ਹੈ। ਇਸ ਨਾਲ ਭਵਿੱਖ ਸੁਨਹਿਰੀ ਬਣ ਸਕਦਾ ਹੈ।

ਬ੍ਰਿਸ਼ਚਕ : ਪਰਿਵਾਰ ਤੇ ਸਹਿਯੋਗ ਆਤਮ ਵਿਸ਼ਵਾਸ ਦੇਵੇਗਾ। ਦੋਸਤਾਨਾ ਸਬੰਧ ਖ਼ੁਸ਼ੀ ਦੇਣਗੇ। ਆਰਥਿਕ ਸੰਕਟ ਤੋਂ ਆਜ਼ਾਦੀ ਮਿਲੇਗੀ।

ਧਨੁ : ਘਰੇਲੂ ਕੰਮਾਂ 'ਚ ਰੁਝੇਵਾਂ ਵਧੇਗਾ। ਆਪਣੇ ਆਪ 'ਤੇ ਕੰਟਰੋਲ ਰੱਖਣ ਦੀ ਲੋੜ ਹੈ ਕਿ ਭਵਿੱਖ ਦੀਆਂ ਚਿੰਤਾਵਾਂ ਵਰਤਮਾਨ ਸੁਖ ਨੂੰ ਨਸ਼ਟ ਕਰ ਸਕਦੀਆਂ ਹਨ।

ਮਕਰ : ਬੁੱਧੀ ਕੌਸ਼ਲ ਨਾਲ ਸਮੱਸਿਆ ਦਾ ਹੱਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਭਰਾ ਜਾਂ ਪੁੱਤਰ ਦਾ ਸਹਿਯੋਗ ਰਹੇਗਾ। ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ।

ਕੁੰਭ : ਆਰਥਿਕ ਚਿੰਤਨ ਕਸ਼ਟਦਾਈ ਹੈ। ਉਸਦੀ ਚਰਚਾ ਪਰਿਵਾਰ ਨਾਲ ਕਰਨ ਨਾਲ ਮਨ ਹਲਕਾ ਹੋਵੇਗਾ। ਬਦਲ ਰਹੇਗਾ। ਤਣਾਅ ਤੋਂ ਮੁਕਤੀ ਮਿਲੇਗੀ। ਆਸ਼ਾਵਾਦੀ ਬਣੋ।

ਮੀਨ : ਸੁਖਦ ਭਵਿੱਖ ਦੀ ਕਲਪਨਾ ਮਨ ਦੇ ਬੋਝ ਨੂੰ ਹਲਕਾ ਕਰੇਗੀ। ਪਰਿਵਾਰਕ ਸਹਿਯੋਗ ਰਿਸ਼ਤਿਆਂ ਨੂੰ ਮਜ਼ਬੁਤ ਕਰੇਗਾ। ਯਾਤਰਾ ਰੁਕ ਜਾਵੇਗੀ। ਈਸ਼ਵਰ ਦੀ ਅਰਾਧਨਾ 'ਚ ਮਨ ਲਾਓ।

Posted By: Susheel Khanna