ਅੱਜ ਦੀ ਗ੍ਰਹਿ ਸਥਿਤੀ : 18 ਦਸੰਬਰ, 2020 ਸ਼ੁਕਰਵਾਰ ਮੱਘਰ ਮਹੀਨਾ ਸ਼ੁਕਲ ਪੱਖ ਚਤੁਰਥੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ-ਤਿਉਹਾਰ : ਗਣੇਸ਼ ਚਤੁਰਥੀ ਵਰਤ।

ਭਦਰਾ : ਦੁਪਹਿਰ 02.25 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਪੁਰਬ-ਤਿਉਹਾਰ : ਸ੍ਰੀਰਾਮ ਵਿਆਹ ਉਤਸਵ।

ਪੰਚਕ : ਸਵੇਰੇ 07.16 ਵਜੇ ਤੋਂ 23 ਦਸੰਬਰ ਨੂੰ ਰਾਤ ਦੇ 04.33 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਮੱਘਰ ਮਹੀਨਾ ਸ਼ੁਕਲ ਪੱਖ ਦੀ ਪੰਚਮੀ ਉਸ ਤੋਂ ਬਾਅਦ ਛੇਵੀਂ ਧਨਿਸ਼ਠਾ ਨਛੱਤਰ। ਉਸ ਤੋਂ ਬਾਅਦ ਸ਼ਤਭਿਸ਼ਾ ਨਛੱਤਰ ਹਰਸ਼ਣ ਯੋਗ ਉਸ ਤੋਂ ਬਾਅਦ ਵਜਰ ਯੋਗ ਮਕਰ ਵਿਚ ਚੰਦਰਮਾ 07 ਘੰਟੇ 16 ਮਿੰਟ ਤਕ ਉਸ ਤੋਂ ਬਾਅਦ ਕੁੰਭ ਵਿਚ।

ਮੇਖ : ਭਾਵੁਕਤਾ 'ਤੇ ਕੰਟਰੋਲ ਰੱਖੋ। ਰਿਸ਼ਤਿਆਂ 'ਚ ਤਣਾਅ ਅਤੇ ਟਕਰਾਅ ਦੀ ਸਥਿਤੀ ਆ ਸਕਦੀ ਹੈ। ਯਾਤਰਾ ਦੀ ਸਥਿਤੀ ਸੁਖਦ ਰਹੇਗੀ।

ਬ੍ਰਿਖ : ਅਧੀਨ ਕਰਮਚਾਰੀ, ਭਰਾ ਜਾਂ ਭੈਣ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਛੋਟੀਆਂ-ਛੋਟੀਆਂ ਗੱਲਾਂ ਨੂੰ ਮਾਣ ਦਾ ਪ੍ਰਸ਼ਨ ਨਾ ਬਣਾਓ। ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ।

ਮਿਥੁਨ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਵਿਗੜੇ ਕੰਮ ਬਣਨਗੇ।

ਕਰਕ : ਕਾਰੋਬਾਰ ਸਬੰਧੀ ਮਾਣ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਸਿੰਘ : ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਸੁਖਦ ਸਮਾਚਾਰ ਮਿਲੇਗਾ। ਜ਼ਿਆਦਾਤਰ ਕੰਮ ਸੰਪੰਨ ਹੋਣ ਦੀ ਸੰਭਾਵਨਾ ਹੈ। ਰਚਨਾਤਕਮ ਕੋਸ਼ਿਸ਼ ਸਫਲ ਹੋਣਗੀਆਂ।

ਕੰਨਿਆ : ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ ਪਰ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਯਾਤਰਾ 'ਤੇ ਜਾਣ ਦੀ ਸੰਭਾਵਨਾ ਵੀ ਬਣ ਰਹੀ ਹੈ।

ਤੁਲਾ : ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਪਰਿਵਾਰਕ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ।

ਬ੍ਰਿਸ਼ਚਕ : ਸਾਸ਼ਨ ਸੱਤਾ ਨਾਲ ਸਹਿਯੋਗ ਮਿਲੇਗਾ। ਵਿਰੋਧੀ ਸਰਗਰਮ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਮਾਮਲਿਆਂ ਵਿਚ ਪ੍ਰਗਤੀ ਹੋਵੇਗੀ। ਨਿੱਜੀ ਸਬੰਧ ਦ੍ਰਿੜ ਹੋਣਗੇ।

ਧਨੁ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਘਰੇਲੂ ਵਰਤੋਂ ਵਾਲੀਆਂ ਵਸਤੂਆਂ 'ਚ ਵਾਧਾ ਹੋਵੇਗਾ। ਮਹਿਮਾਨ ਦੀ ਆਮਦ ਹੋਵੇਗੀ।

ਮਕਰ : ਘਰੇਲੂ ਕੰਮਾਂ ਵਿਚ ਰੁਝੇਵੇਂ ਵਧਣਗੇ। ਆਰਥਿਕ ਪੱਖ ਮਜ਼ਬੂਤ ਹੋਵੇਗਾ ਪਰ ਸੰਤਾਨ ਜਾਂ ਸਿੱਖਿਆ ਕਾਰਨ ਚਿੰਤਾ ਬਣੇਗੀ। ਸਿਹਤ ਪ੍ਰਤੀ ਸੁਚੇਤ ਰਹੋ।

ਕੁੰਭ : ਕੇਮਦੁਰਮ ਯੋਗ ਹੋਣ ਕਾਰਨ ਮਨ ਬੇਚੈਨ ਰਹੇਗਾ। ਕਿਸੇ ਆਪਣੇ ਤੋਂ ਤਣਾਅ ਮਿਲੇਗਾ। ਜ਼ੁਬਾਨ 'ਤੇ ਕੰਟਰੋਲ ਰੱਖਣਾ ਹਿੱਤ ਵਿਚ ਹੋਵੇਗਾ।

ਮੀਨ : ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਪਰਿਵਾਰਕ ਮਾਣ ਵਧੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪੁਰਾਣੇ ਮਿੱਤਰਾਂ ਨਾਲ ਭੇਟ ਹੋਵੇਗੀ।

Posted By: Susheel Khanna