ਅੱਜ ਦੀ ਗ੍ਰਹਿ ਸਥਿਤੀ : 17 ਦਸੰਬਰ, 2020 ਵੀਰਵਾਰ ਮੱਘਰ ਮਹੀਨਾ ਸ਼ੁਕਲ ਪੱਖ ਤ੍ਰਿਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਪੁਰਬ ਤੇ ਤਿਉਹਾਰ : ਰੰਭਾ ਤ੍ਰਿਤੀਆ।

ਭਦਰਾ : ਰਾਤ ਦੇ 02.50 ਵਜੇ ਤੋਂ 18 ਦਸੰਬਰ ਨੂੰ ਦੁਪਹਿਰ 02.25 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਗਣੇਸ਼ ਚਤੁਰਥੀ ਵਰਤ।

ਕੱਲ੍ਹ ਦੀ ਭਦਰਾ : ਦੁਪਹਿਰ 02 ਵਜ ਕੇ 25 ਮਿੰਟ ਤਕ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਮੱਘਰ ਮਹੀਨਾ ਸ਼ੁਕਲ ਪੱਖ ਦੀ ਚਤੁਰਥੀ ਉਸ ਤੋਂ ਬਾਅਦ ਪੰਚਮੀ ਸਾਉਣ ਨਛੱਤਰ ਉਸ ਤੋਂ ਬਾਅਦ ਧਨਿਸ਼ਠਾ ਨਛੱਤਰ ਵਯਾਘਾਤ ਯੋਗ ਉਸ ਤੋਂ ਬਾਅਦ ਹਰਸ਼ਣ ਯੋਗ ਮਕਰ ਵਿਚ ਚੰਦਰਮਾ।

ਮੇਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਾਰੋਬਾਰ ਯੋਜਨਾ ਸਫਲ ਹੋਵੇਗੀ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਦਾਇਕ ਹੋਵੇਗਾ।

ਬ੍ਰਿਖ : ਯਾਤਰਾ ਸੁਖਮਈ ਤੇ ਉਤਸ਼ਾਹਪੂਰਨ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਮਿਥੁਨ : ਮਨ ਬੇਚੈਨ ਰਹੇਗਾ। ਆਰਥਿਕ ਮਾਮਲਿਆਂ ਵਿਚ ਤਣਾਅ ਰਹੇਗਾ। ਧਨ ਹਾਨੀ ਦਾ ਖ਼ਦਸ਼ਾ ਹੈ। ਸਿਹਤ ਅਤੇ ਮਾਣ ਪ੍ਰਤੀ ਸੁਚੇਤ ਰਹੋ। ਕਿਸੇ ਨਾਲ ਭੇਟ ਹੋਵੇਗੀ।

ਕਰਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਮੁਹਾਰਤ ਨਾਲ ਕੀਤੇ ਗਏ ਕੰਮ ਸੰਪੰਨ ਹੋਣਗੇ। ਸਮਾਜਿਕ ਮਾਣ ਵਧੇਗਾ। ਵਿਗੜੇ ਕੰਮ ਬਣਨਗੇ।

ਸਿੰਘ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਸਬੰਧਾਂ 'ਚ ਮਿਠਾਸ ਆਵੇਗੀ।

ਕੰਨਿਆ : ਕਾਰੋਬਾਰ 'ਚ ਮਾਣ-ਤਾਣ ਵਧੇਗਾ। ਰੁਕਿਆ ਹੋਏ ਕੰਮ ਸੰਪੰਨ ਹੋਣਗੇ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ।

ਤੁਲਾ : ਅਧੀਨ ਕਰਮਚਾਰੀ ਜਾਂ ਘਰ ਦੇ ਮੁਖੀ ਦੇ ਕਾਰਨ ਤਣਾਅ ਮਿਲੇਗਾ ਪਰ ਸਾਰਥਿਕ ਕੰਮ 'ਚ ਸਫਲਤਾ ਮਿਲੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ।

ਬ੍ਰਿਸ਼ਚਕ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਪਰਿਵਾਰ 'ਚ ਮਾਣ ਵਧੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ।

ਧਨੁ : ਮੌਸਮ ਨਾਲ ਸਬੰਧਤ ਰੋਗ ਪ੍ਰਤੀ ਸੁਚੇਤ ਰਹੋ। ਮਹਿਲਾ ਰਿਸ਼ਤੇਦਾਰ ਜਾਂ ਕਰਮਚਾਰੀ ਤੋਂ ਤਣਾਅ ਮਿਲ ਸਕਦਾ ਹੈ। ਆਰਥਿਕ ਜ਼ੋਖਮ ਨਾ ਚੁੱਕੋ।

ਮਕਰ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਕੀਤੀ ਜਾ ਰਹੀ ਮਿਹਨਤ 'ਚ ਸਫਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਕੁੰਭ : ਕਾਰੋਬਾਰ ਮਾਮਲਿਆਂ 'ਚ ਪ੍ਰਗਤੀ ਹੋਵੇਗੀ। ਘਰੇਲੂ ਕੰਮਾਂ 'ਚ ਰੁੱਝੇ ਰਹੋਗੇ। ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗਾ। ਸੱਤਾ ਦਾ ਸਹਿਯੋਗ ਰਹੇਗਾ।

ਮੀਨ : ਸਾਰਥਿਕ ਕੰਮਾਂ 'ਚ ਸਫਲਤਾ ਮਿਲੇਗੀ। ਸਮਾਜਿਕ ਮਾਣ ਵਧੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਯਾਤਰਾ ਦੀ ਸੰਭਾਵਨਾ ਬਣ ਰਹੀ ਹੈ।

Posted By: Susheel Khanna