ਅੱਜ ਦੀ ਗ੍ਰਹਿ ਸਥਿਤੀ : 06 ਦਸੰਬਰ, 2020 ਐਤਵਾਰ ਮੱਘਰ ਮਹੀਨਾ ਕ੍ਰਿਸ਼ਨ ਪੱਖ ਸ਼ਸ਼ਠੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06.00 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਪੱਛਮ।
ਅੱਜ ਦੀ ਭਦਰਾ : ਸ਼ਾਮ 07.46 ਵਜੇ ਤੋਂ 07 ਦਸੰਬਰ ਨੂੰ ਸਵੇਰੇ 07.20 ਵਜੇ 'ਤੇ ਸਮਾਪਤ।
ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।
ਭਦਰਾ : ਸਵੇਰੇ 07.20 ਵਜੇ 'ਤੇ ਸਮਾਪਤ।
ਕੱਲ੍ਹ ਦਾ ਪੁਰਬ ਤੇ ਤਿਉਹਾਰ : ਭੈਰਵ ਜੈਅੰਤੀ, ਸ੍ਰੀਮਹਾਕਾਲ ਭੈਰਵ ਅਸ਼ਟਮੀ।
ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਹੇਮੰਤ ਰੁਤ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੀ ਸਪਤਮੀ ਉਸ ਤੋਂ ਬਾਅਦ ਅਸ਼ਟਮੀ ਮਘਾ ਨਛੱਤਰ ਉਸ ਤੋਂ ਬਾਅਦ ਪੂਰਵਾਫਾਲਗੁਨੀ ਨਛੱਤਰ ਵਿਸ਼ਕੁੰਭ ਯੋਗ ਉਸ ਤੋਂ ਬਾਅਦ ਪ੍ਰੀਤੀ ਯੋਗ ਸਿੰਘ ਵਿਚ ਚੰਦਰਮਾ।
ਮੇਖ :
ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਸੰਤਾਨ ਜਾਂ ਸਿੱਖਿਆ ਕਾਰਨ ਤਣਾਅ ਮਿਲ ਸਕਦਾ ਹੈ। ਵਿਵਹਾਰਕ ਮਾਮਲਿਆਂ ਵਿਚ ਚੱਲ ਰਹੀ ਕੋਸ਼ਿਸ਼ ਫਲਦਾਈ ਹੋਵੇਗੀ।
ਬ੍ਰਿਖ :
ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਜੀਵਿਕਾ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।
ਮਿਥੁਨ :
ਰਚਨਾਤਮਕ ਕੋਸ਼ਿਸ਼ ਨੇਪੜੇ ਚੜ੍ਹੇਗੀ। ਅਧੀਨ ਮੁਲਾਜ਼ਮ ਜਾਂ ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।
ਕਰਕ :
ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਵਿਵਹਾਰਕ ਮਾਣ-ਮਰਿਆਦਾ ਵਧੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ।
ਸਿੰਘ :
ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਰਾਜਨੀਤਕ ਇੱਛਾਵਾਂ ਦੀ ਪੂਰਤੀ ਹੋਵੇਗੀ। ਪਰਿਵਾਰਕ ਮੁਕਾਬਲਾ ਵਧੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਵਿਵਹਾਰਕ ਕੋਸ਼ਿਸ਼ ਸਫਲ ਹੋਵੇਗੀ।
ਕੰਨਿਆ :
ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਆਰਥਿਕ ਤੇ ਵਿਵਹਾਰਕ ਯੋਜਨਾ ਨੇਪੜੇ ਚੜ੍ਹੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ, ਪਰ ਚੌਕੰਨੇ ਰਹੋ।
ਤੁਲਾ :
ਪਰਿਵਾਰ 'ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਅਧਿਕਾਰੀ ਦਾ ਸਹਿਯੋਗ ਮਿਲੇਗਾ।
ਬ੍ਰਿਸ਼ਚਕ :
ਪਰਿਵਾਰਕ ਜ਼ਿੰਮੇਵਾਰੀ ਪੂਰੀ ਹੋਵੇਗੀ। ਸਬੰਧਾਂ 'ਚ ਨੇੜਤਾ ਆਵੇਗੀ। ਕਾਰੋਬਾਰ 'ਚ ਕੋਸ਼ਿਸ਼ ਸਫਲ ਹੋਵੇਗੀ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ। ਯਾਤਰਾ ਸੁਖਦ ਰਹੇਗੀ।
ਧਨੁ :
ਪਰਿਵਾਰਕ ਔਰਤ ਦੇ ਕਾਰਨ ਤਣਾਅ ਮਿਲ ਸਕਦਾ ਹੈ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।
ਮਕਰ :
ਜੀਵਨਸਾਥੀ ਕਾਰਨ ਤਣਾਅ ਮਿਲ ਸਕਦਾ ਹੈ। ਕੁਝ ਕਾਰੋਬਾਰ ਤੇ ਪਰਿਵਾਰਕ ਤਣਾਅ ਮਿਲੇਗਾ। ਕਿਸੇ ਤਰ੍ਹਾਂ ਦਾ ਜ਼ੋਖ਼ਮ ਨਾ ਚੁੱਕੋ।
ਕੁੰਭ :
ਰਚਨਾਤਮਕ ਕੋਸ਼ਿਸ਼ ਕਾਮਯਾਬ ਹੋਵੇਗੀ। ਸਿੱਖਿਆ ਮੁਕਾਬਲੇ 'ਚ ਕੋਸ਼ਿਸ਼ ਸਫਲ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਲਾਭਦਾਇਕ ਹੋਵੇਗਾ।
ਮੀਨ :
ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ ਵਧੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਵਿਗੜੇ ਕੰਮ ਬਣਨ ਦੀ ਸੰਭਾਵਨਾ ਹੈ।
Posted By: Susheel Khanna