ਅੱਜ ਦੀ ਗ੍ਰਹਿ ਸਥਿਤੀ : 25 ਨਵੰਬਰ, 2020 ਬੁੱਧਵਾਰ ਕੱਤਕ ਮਹੀਨਾ ਸ਼ੁਕਲ ਪੱਖ ਇਕਾਦਸ਼ੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਉੱਤਰ।
ਤਿਉਹਾਰ : ਪ੍ਰਬੋਧਿਨੀ-ਦੇਵੋਤਥਾਨੀ ਇਕਾਦਸ਼ੀ।
ਵਿਸ਼ੇਸ਼ : ਪੰਚਕ, ਤੁਲਸੀ ਵਿਵਾਹ ਉਤਸਵ।
ਭਦਰਾ : ਦੁਪਹਿਰ 03.55 ਵਜੇ ਤੋਂ ਰਾਤ ਦੇ 05.11 ਵਜੇ ਤਕ।
ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।
ਪੁਰਬ ਤੇ ਤਿਉਹਾਰ : ਕਾਲੀਦਾਸ ਜੈਅੰਤੀ।
ਵਿਸ਼ੇਸ਼ : ਪੰਚਕ ਰਾਤ 09.20 ਵਜੇ 'ਤੇ ਸਮਾਪਤ, ਦਵਾਦਸ਼ੀ ਮਿਤੀ ਵਾਧਾ।
ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਕੱਤਕ ਮਹੀਨਾ ਸ਼ੁਕਲ ਪੱਖ ਦੀ ਦਵਾਦਸ਼ੀ ਉਸ ਤੋਂ ਬਾਅਦ ਸਿੱਧੀ ਯੋਗ ਉਸ ਤੋਂ ਬਾਅਦ ਵਯਤੀਪਾਤ ਯੋਗ ਮੀਨ ਵਿਚ ਚੰਦਰਮਾ ਉਸ ਤੋਂ ਬਾਅਦ ਮੇਖ ਵਿਚ।
ਮੇਖ : ਭਾਵੁਕਤਾ 'ਚ ਕੰਟਰੋਲ ਰੱਖੋ। ਮਾਂਗਲਿਕ ਜਾਂ ਸਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਰਹੇਗੀ, ਪਰ ਉੱਚ ਅਧਿਕਾਰੀ ਜਾਂ ਮੁਖੀਆ ਨਾਲ ਮਤਭੇਦ ਹੋ ਸਕਦੇ ਹਨ।
ਬ੍ਰਿਖ : ਸਿਹਤ ਵਿਚ ਸੁਧਾਰ ਹੋਵੇਗਾ। ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਅਧੀਨ ਮੁਲਾਜ਼ਮ ਜਾਂ ਗੁਆਂਢੀਆਂ ਤੋਂ ਤਣਾਅ ਮਿਲ ਸਕਦਾ ਹੈ।
ਮਿਥੁਨ : ਕਿਸੇ ਤਰ੍ਹਾਂ ਦਾ ਜ਼ੋਖਮ ਨਾ ਚੁੱਕੋ। ਵਾਹਣ ਚਲਾਉਂਦੇ ਸਮੇਂ ਸਕਾਵਧਾਨੀ ਰੱਖੋ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਹੀ ਤੁਹਾਨੂੰ ਸਫਲਤਾ ਦੇਵੇਗਾ।
ਕਰਕ : ਮਹਿਲਾ ਅਧਿਕਾਰੀ ਜਾਂ ਘਰ ਦੀ ਮਹਿਲਾ ਪ੍ਰਧਾਨ ਦਾ ਸਹਿਯੋਗ ਮਿਲੇਗਾ। ਸਿੱਖਿਆ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਨੇਪੜੇ ਚੜ੍ਹੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।
ਸਿੰਘ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਿਵਹਾਰਕ ਮਾਮਲਿਆਂ ਵਿਚ ਸਫਲਤਾ ਮਿਲੇਗੀ।
ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ, ਪਰ ਸਿਹਤ ਪ੍ਰਤੀ ਚੌਕੰਨੇ ਰਹੋ। ਰੋਗ ਤੋਂ ਪ੍ਰਭਾਵਿਤ ਹੋ ਸਕਦੇ ਹੋ। ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ।
ਤੁਲਾ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸਮਾਜਿਕ ਕਾਰਜਾਂ ਵਿਚ ਦਿਲਚਸਪੀ ਲਵੋਗੇ। ਬੇਕਾਰ ਦੀ ਭੱਜਦੌੜ ਰਹੇਗੀ।
ਬ੍ਰਿਸ਼ਚਕ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਕਿਸੇ ਆਪਣੇ ਪਿਆਰੇ ਦਾ ਪੀੜਾ ਦਾ ਯੋਗ ਹੈ। ਇਕ ਅਣਪਛਾਤੇ ਡਰ ਤੋਂ ਵੀ ਗ੍ਰਸੇ ਹੋ ਸਕਦੇ ਹੋ, ਮਨ ਨੂੰ ਮਜ਼ਬੂਤ ਰੱਖੋ।
ਧਨੁ : ਆਤਮਬਲ ਹੀ ਤੁਹਾਨੂੰ ਤਰੱਕੀ ਦੇ ਨੇੜੇ ਲੈ ਕੇ ਜਾਏਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਸਿਹਤ ਪ੍ਰਤੀ ਉਦਾਸੀਨ ਨਾ ਰਹੋ।
ਮਕਰ : ਸਿਹਤ ਵਿਚ ਸੁਧਾਰ ਹੋਵੇਗਾ। ਕਿਸੇ ਮੁੱਲਵਾਨ ਚੀਜ਼ ਦੇ ਪਾਉਣ ਦੀ ਇੱਛਾ ਪੂਰੀ ਹੋਵੇਗੀ। ਮਾਤਾ ਜਾਂ ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ।
ਕੁੰਭ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਅਧੀਨ ਕੰਮ ਕਰਨ ਵਾਲੇ ਮੁਲਾਜ਼ਮ, ਗੁਆਂਢੀ ਜਾਂ ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ।
ਮੀਨ : ਕਾਰੋਬਾਰੀ ਯੋਜਨਾ ਨੇਪਰੇ ਚੜ੍ਹੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ, ਪਰ ਚੌਕੰਨੇ ਰਹੋ।
Posted By: Susheel Khanna