ਅੱਜ ਦੀ ਗ੍ਰਹਿ ਸਥਿਤੀ : 24 ਨਵੰਬਰ, 2020 ਮੰਗਲਵਾਰ ਕੱਤਕ ਮਹੀਨਾ ਸ਼ੁਕਲ ਪੱਖ ਦਸਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਪੁਰਬ ਤੇ ਤਿਉਹਾਰ : ਪ੍ਰਬੋਧਿਨੀ ਇਕਾਦਸ਼ੀ, ਦੇਵੋਤਥਾਨੀ ਇਕਾਦਸ਼ੀ।

ਵਿਸ਼ੇਸ਼ : ਪੰਚਕ, ਤੁਲਸੀ ਵਿਵਾਹ ਉਤਸਵ।

ਕੱਲ੍ਹ ਦੀ ਭਦਰਾ : ਦੁਪਹਿਰ 03.55 ਵਜੇ ਤੋਂ ਰਾਤ ਦੇ 05.11 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਕੱਤਕ ਮਹੀਨਾ ਸ਼ੁਕਲ ਪੱਖ ਦੀ ਇਕਾਦਸ਼ੀ ਉਸ ਤੋਂ ਬਾਅਦ ਰੇਵਤੀ ਨਛੱਤਰ ਵਜਰ ਯੋਗ ਉਸ ਤੋਂ ਬਾਅਦ ਸਿੱਧੀ ਯੋਗ ਮੀਨ ਵਿਚ ਚੰਦਰਮਾ।


ਮੇਖ : ਮਾਂਗਲਿਕ ਜਾਂ ਸਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਰਹੇਗੀ। ਸਹੁਰਾ ਪੱਖ ਦਾ ਸਹਿਯੋਗ ਮਿਲੇਗਾ। ਆਪਸੀ ਸੰਬੰਧਾਂ ਵਿਚ ਮਿਠਾਸ ਆਵੇਗੀ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

ਬ੍ਰਿਖ : ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ। ਮਨ ਅਣਪਛਾਤੇ ਭੈਅ ਨਾਲ ਗ੍ਰਸਿਤ ਰਹੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਧੀਆ ਸੰਬੰਧ ਬਣਨਗੇ।

ਮਿਥੁਨ : ਕਾਰੋਬਾਰੀ ਪ੍ਰਤਿਸ਼ਠਾ ਵਧੇਗੀ। ਧਾਰਮਿਕ ਜਾਂ ਸਭਿਆਚਾਰਕ ਉਤਸਵ ਵਿਚ ਹਿੱਸੇਦਾਰੀ ਰਹੇਗੀ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ, ਪਰ ਗ੍ਰਹਿਸਥ ਜੀਵਨ ਵਿਚ ਤਣਾਅ ਰਹੇਗਾ।

ਕਰਕ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਦੂਜਿਆਂ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਪਰਿਵਾਰਕ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਸਿੰਘ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਕਿਸੇ ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਨਿੱਜੀ ਸਬੰਧਾਂ 'ਚ ਮਿਠਾਸ ਆਵੇਗੀ।

ਕੰਨਿਆ : ਕਿਸੇ ਕੰਮ ਦੇ ਪੂਰਾ ਹੋਣ ਨਾਲ ਤੁਹਾਡੇ ਪ੍ਰਭਾਵ ਅਤੇ ਮਾਣ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ ਵਧੇਗਾ। ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਕਾਰੋਬਾਰ 'ਚ ਸਫਲਤਾ ਮਿਲੇਗੀ।

ਤੁਲਾ : ਉਪਰਾਹ ਜਾਂ ਸਨਮਾਨ 'ਚ ਵਾਧਾ ਹੋਵੇਗਾ। ਕੰਮ ਦੇ ਮੁਕੰਮਲ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਮਾਣ 'ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ£

ਬ੍ਰਿਸ਼ਚਕ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਘਰੇਲੂ ਵਰਤੋਂ ਵਾਲੀਆਂ ਚੀਜ਼ਾਂ ਵਿਚ ਵਾਧਾ ਹੋਵੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਧਨੁ : ਆਰਥਿਕ ਪੱਖ ਮਜ਼ਬੂਤ ਹੋਵੋਗਾ। ਕਾਰੋਬਾਰੀ ਕੋਸ਼ਿਸ਼ਾਂ ਸਫਲ ਹੋਣਗੀਆਂ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ।

ਮਕਰ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਮਾਮਲਿਆਂ ਵਿਚ ਸਫਲਤਾ ਮਿਲੇਗੀ। ਕਾਰੋਬਾਰ ਮਾਣ ਵਧੇਗਾ। ਨਿੱਜੀ ਸਬੰਧ ਦ੍ਰਿੜ ਹੋਣਗੇ।

ਕੁੰਭ : ਘਰੇਲੂ ਵਰਤੋਂ ਵਾਲੀਆਂ ਚੀਜ਼ਾਂ 'ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਸਮਾਜਿਕ ਮਾਣ ਵਧੇਗਾ। ਮਾਲੀ ਹਾਲਤ ਠੀਕ ਰਹੇਗੀ।

ਮੀਨ : ਸਮਾਜਿਕ ਕੰਮਾਂ ਵਿਚ ਰੁਚੀ ਲਵੋਗੇ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਸਨਮਾਨ ਵਿਚ ਵਾਧਾ ਹੋਵੇਗਾ।

Posted By: Susheel Khanna