ਅੱਜ ਦੀ ਗ੍ਰਹਿ ਸਥਿਤੀ : 19 ਨਵੰਬਰ 2020 ਵੀਰਵਾਰ ਕੱਤਕ ਮਹੀਨਾ ਸ਼ੁਕਲ ਪੱਖ ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸਾਸ਼ੂਲ : ਦੱਖਣੀ।

ਪੁਰਬ ਤੇ ਤਿਉਹਾਰ : ਸੁਭਾਗ ਪੰਚਮੀ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਡਾਲਾ ਛਠ, ਸੂਰਜ ਸ਼ਸ਼ਠੀ।

ਵਿਸ਼ੇਸ਼ : ਗੁਰੂ ਮਕਰ ਰਾਸ਼ੀ ਵਿਚ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਕੱਤਕ ਮਹੀਨਾ ਸ਼ੁਕਲ ਪੱਖ ਦੀ ਸ਼ਸ਼ਠੀ 21 ਘੰਟੇ 30 ਮਿੰਟ ਤਕ, ਉਸ ਤੋਂ ਬਾਅਦ ਸਪਤਮੀ ਉੱਤਰਾ ਹਾੜ੍ਹ ਨਛੱਤਰ 09 ਘੰਟੇ 23 ਮਿੰਟ ਤਕ, ਉਸ ਤੋਂ ਬਾਅਦ ਸਾਵਣ ਨਛੱਤਰ ਗੰਡ ਯੋਗ 08 ਘੰਟੇ 01 ਮਿੰਟ ਤਕ, ਉਸ ਤੋਂ ਬਾਅਦ ਵਾਧਾ ਯੋਗ ਮਕਰ ਵਿਚ ਚੰਦਰਮਾ।


ਮੇਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਆਮੋਦ-ਪ੍ਰਮੋਦ ਦੇ ਮੌਕੇ ਪ੍ਰਾਪਤ ਹੋਣਗੇ। ਵਪਾਰਕ ਸਨਮਾਨ ਵਧੇਗਾ। ਵਿਦੇਸ਼ੀ ਯਾਤਰਾ ਦੀ ਸਥਿਤੀ ਸੁਖਦ ਰਹੇਗੀ।

ਬਿ੍ਖ : ਜੀਵਿਕਾ ਖੇਤਰ 'ਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਨਿੱਜੀ ਸਬੰਧ ਮਜ਼ਬੂਤ ਹੋਣਗੇ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਵੇਗੀ।

ਮਿਥੁਨ : ਚੱਲੀ ਆ ਰਹੀ ਸਮੱਸਿਆ ਦਾ ਹੱਲ ਹੋਵੇਗਾ। ਧਰਮਗੁਰੂ ਜਾਂ ਪਿਤਾ ਦਾ ਭਰਪੂਰ ਸਹਿਯੋਗ ਮਿਲੇਗਾ ਪਰ ਨੇਤਰ ਜਾਂ ਪੇਟ ਦੇ ਰੋਗ ਪ੍ਰਤੀ ਸੁਚੇਤ ਰਹੋ।

ਕਰਕ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ।

ਸਿੰਘ : ਵਿਆਹੁਤਾ ਜੀਵਨ ਸੁਖਮਈ ਹੋਵੇਗਾ। ਵਪਾਰਕ ਕੰਮ 'ਚ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ। ਵਿਗੜੇ ਕੰਮ ਬਣਨਗੇ।

ਕੰਨਿਆ : ਨਿੱਜੀ ਸਬੰਧ ਮਜ਼ਬੂਤ ਹੋਣਗੇ। ਰਿਸ਼ਤਿਆਂ 'ਚ ਤਣਾਅ ਆ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਟਕਰਾਅ ਦੀ ਸਥਿਤੀ ਨੂੰ ਟਾਲਣਾ ਬਿਹਤਰ ਹੋਵੇਗਾ। ਖਾਣ-ਪੀਣ ਦਾ ਧਿਆਨ ਰੱਖੋ।

ਤੁਲਾ : ਵਿਦੇਸ਼ ਯਾਤਰਾ ਦੀ ਸਥਿਤੀ ਸੁਖਦ ਤੇ ਉਤਸ਼ਾਹ ਵਾਲੀ ਹੋਵੇਗੀ। ਸਮਾਜਿਕ ਸੁਮਾਨ ਵਧੇਗਾ। ਧਨ, ਸਨਮਾਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ।

ਬਿ੍ਸ਼ਚਕ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕੰਮ ਸਫਲ ਹੋਵੇਗਾ। ਵਪਾਰਕ ਯੋਜਨਾ ਸਫਲ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

ਧਨੁ : ਦੋਸਤਾਨਾ ਸਬੰਧ ਮਜ਼ਬੂਤ ਹੋਣਗੇ। ਵਿਦੇਸ਼ੀ ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਮਕਰ : ਸਿਹਤ 'ਚ ਸੁਧਾਰ ਹੋਵੇਗਾ। ਕਿਸੇ ਕੰਮ ਦੇ ਸਮਾਪਤ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਵੱਕਾਰ 'ਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਕੁੰਭ : ਪਰਿਵਾਰਕ ਸਨਮਾਨ ਵਧੇਗਾ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਔਲਾਦ ਕਾਰਨ ਚਿੰਤਤ ਰਹੋਗੇ। ਰਚਨਾਤਮਕ ਕੰਮਾਂ ਨਾਲ ਸਨਮਾਨ ਵਧੇਗਾ।

ਮੀਨ : ਔਲਾਦ ਕਾਰਨ ਚਿੰਤਤ ਹੋ ਸਕਦੇ ਹੋ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਵਿਦੇਸ਼ੀ ਯਾਤਰਾ ਦੀ ਸਥਿਤੀ ਸੁਖਦ ਰਹੇਗੀ।

Posted By: Susheel Khanna