ਅੱਜ ਦੀ ਗ੍ਰਹਿ ਸਥਿਤੀ : 21 ਅਕਤੂਬਰ, 2020 ਬੁੱਧਵਾਰ ਸ਼ੁੱਧ ਅੱਸੂ ਮਹੀਨਾ ਸ਼ੁਕਲ ਪੱਖ ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਪੁਰਬ ਤੇ ਤਿਉਹਾਰ : ਸਰਸਵਤੀ ਦੇਵੀ ਦਾ ਆਵਾਹਨ, ਸ਼ਾਰਦੀਯ ਨਵਰਾਤੇ ਪੰਚਮੀ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਕੱਲ੍ਹ ਦਾ ਪੁਰਬ ਤੇ ਤਿਉਹਾਰ : ਸ਼ਾਰਦੀਯ ਨਵਰਾਤੇ ਛੇਵੀਂ, ਸਰਸਵਤੀ ਦੇਵੀ ਦਾ ਪੂਜਨ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਸ਼ੁੱਧ ਅੱਸੂ ਮਹੀਨਾ ਸ਼ੁਕਲ ਪੱਖ ਦੀ ਛੇਵੀਂ 07 ਘੰਟੇ 40 ਮਿੰਟ ਤਕ, ਉਸ ਤੋਂ ਬਾਅਦ ਸੱਤਵੀਂ ਪੂਰਵਾਹਾੜ੍ਹ ਨਛੱਤਰ 24 ਘੰਟੇ 59 ਮਿੰਟ ਤਕ, ਉਸ ਤੋਂ ਬਾਅਦ ਉੱਤਰਾਹਾੜ੍ਹ ਨਛੱਤਰ ਸੁਕਰਮਾ ਯੋਗ 26 ਘੰਟੇ 37 ਮਿੰਟ ਤਕ, ਉਸ ਤੋਂ ਬਾਅਦ ਧ੍ਰਤੀ ਯੋਗ ਧਨੁ ਵਿਚ ਚੰਦਰਮਾ।

ਮੇਖ : ਭਾਵੁਕਤਾ 'ਤੇ ਕਾਬੂ ਰੱਖੋ। ਸਿੱਖਿਆ ਮੁਕਾਬਲਿਆਂ ਦੀ ਦਿਸ਼ਾ 'ਚ ਜ਼ਿਆਦਾ ਮਿਹਨਤ ਕਰੋ। ਸਿਹਤ ਪ੍ਰਤੀ ਸੁਚੇਤ ਰਹੋ। ਧਾਰਮਿਕ ਸੁਭਾਅ 'ਚ ਵਾਧਾ ਹੋ ਸਕਦਾ ਹੈ।

ਬ੍ਰਿਖ : ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਲਾਭਕਾਰੀ ਹੋਵੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਰਹੇਗਾ। ਯਾਤਰਾ ਸੁਖਦ ਰਹੇਗੀ।

ਮਿਥੁਨ : ਕਾਰੋਬਾਰੀ ਯਤਨ ਪੂਰੇ ਹੋਣਗੇ। ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ ਪਰ ਲੁਕੇ ਦੁਸ਼ਮਣ ਤੋਂ ਤਣਾਅ ਮਿਲੇਗਾ। ਨਿੱਜੀ ਸਬੰਧ ਗੂੜ੍ਹੇ ਹੋਣਗੇ।

ਕਰਕ : ਕਾਰੋਬਾਰੀ ਮਾਮਲਆਂ 'ਚ ਜੋਖ਼ਮ ਨਾ ਲਓ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਸਨਮਾਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ। ਪਰਿਵਾਰਕ ਜੀਵਨ ਸੁਖੀ ਰਹੇਗਾ।

ਸਿੰਘ : ਮੰਗਲੀਕ ਤੇ ਸੱਭਿਆਚਾਰਕ ਉੱਤਸਵ 'ਚ ਹਿੱਸੇਦਾਰੀ ਵਧੇਗੀ। ਚਲ ਜਾਂ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ। ਪਰਿਵਾਰਕ ਵੱਕਾਰ ਵਧੇਗਾ।

ਕੰਨਿਆ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਆਸੀ ਖ਼ਾਹਸ ਪੂਰੀ ਹੋਵੇਗੀ। ਤੋਹਫ਼ੇ ਜਾਂ ਸਨਮਾਨ ਦਾ ਲਾਭ ਮਿਲੇਗਾ। ਔਲਾਦ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਵਿਗੜੇ ਕੰਮ ਬਣਨਗੇ।

ਤੁਲਾ : ਸੱਭਿਆਚਾਰਕ ਜਾਂ ਮੰਗਲੀਕ ਕਾਰਜ 'ਚ ਰੁਝੇਵੇਂ ਰਹਿਣਗੇ। ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਿੱਖਿਆ ਮੁਕਾਬਲੇਬਾਜ਼ੀ 'ਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਕਾਰੋਬਾਰੀ ਵੱਕਾਰ ਵਧੇਗਾ। ਨਿੱਜੀ ਸਬੰਧ ਗੂੜ੍ਹੇ ਹੋਣਗੇ। ਪਰਿਵਾਰਕ ਵੱਕਾਰ ਵਧੇਗਾ। ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ। ਪੁਰਾਣੇ ਮਿੱਤਰਾਂ ਨਾਲ ਭੇਟ ਹੋਵੇਗੀ।

ਧਨੁ : ਸਿੱਖਿਆ ਮੁਕਾਬਲੇਬਾਜ਼ੀ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ ਲਾਭਕਾਰੀ ਹੋਣਗੀਆਂ। ਰਚਨਾਤਮਕ ਕੋਸ਼ਿਸ਼ ਪੂਰੀ ਹੋਵੇਗੀ। ਪ੍ਰਭਾਵ 'ਚ ਵਾਧਾ ਹੋਵੇਗਾ।

ਮਕਰ : ਸਮਾਜਿਕ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਫਿਰ ਵੀ ਮਨ ਅਸ਼ਾਂਤ ਰਹੇਗਾ। ਸਿੱਖਿਆ ਦੇ ਖੇਤਰ 'ਚ ਕੀਤੀ ਮਿਹਨਤ ਸਾਰਥਿਕ ਹੋਵੇਗੀ।

ਕੁੰਭ : ਪਰਿਵਾਰਕ ਜਾਂ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸੇਦਾਰੀ ਰਹੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹਿਣ ਦੀ ਸੰਭਾਵਨਾ ਹੈ। ਕਾਰੋਬਾਰੀ ਵੱਕਾਰ ਵਧੇਗਾ।

ਮੀਨ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਕੁਝ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਚੱਲ ਜਾਂ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ।

Posted By: Susheel Khanna