ਅੱਜ ਦੀ ਗ੍ਰਹਿ ਸਥਿਤੀ : 16 ਅਕੂਤਬਰ 2020 ਸ਼ੁੱਕਰਵਾਰ ਅਧਿਕ ਅੱਸੂ ਮਹੀਨਾ ਕ੍ਰਿਸ਼ਨ ਪੱਖ ਮੱਸਿਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਤਿਉਹਾਰ : ਪੁਰਸ਼ੋਤਮੀ ਮੱਸਿਆ।

ਵਿਸ਼ੇਸ਼ : ਅਧਿਕ ਮਹੀਨਾ ਅਰਥਾਤ ਪੁਰਸ਼ੋਤਮ ਮਹੀਨਾ ਸਮਾਪਤ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਤਿਉਹਾਰ : ਸ਼ਾਰਦੀਯ ਨਵਰਾਤੇ ਸ਼ੁਰੂ।

ਵਿਸ਼ੇਸ਼ : ਸ਼ੁੱਧ ਅੱਸੂ ਮਹੀਨਾ ਸ਼ੁਕਲ ਪੱਖ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਸ਼ੁੱਧ ਅੱਸੂ ਮਹੀਨਾ ਸ਼ੁਕਲ ਪੱਖ ਦੀ ਪ੍ਰਤੀਪਦਾ 21 ਘੰਟੇ 09 ਮਿੰਟ ਤਕ, ਉਸ ਤੋਂ ਬਾਅਦ ਦੂਜਾ ਚਿਤਰਾ ਨਛੱਤਰ ਉਸ ਤੋਂ ਬਾਅਦ ਸਵਾਤੀ ਨਛੱਤਰ ਵਿਸ਼ਕੁੰਭ ਯੋਗ ਉਸ ਤੋਂ ਬਾਅਦ ਪ੍ਰੀਤੀ ਯੋਗ ਤੁਲਾ ਵਿਚ ਚੰਦਰਮਾ।

ਮੇਖ : ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀ ਕੋਸ਼ਿਸ਼ ਸਫਲ ਹੋਵੇਗੀ। ਸਮਾਜਿਕ ਮਾਣ ਵਧੇਗਾ। ਯਾਤਰਾ ਸੁਖਮਈ ਰਹੇਗੀ। ਆਰਥਿਕ ਸਥਿਤੀ ਠੀਕ ਰਹੇਗੀ।

ਬ੍ਰਿਖ : ਨਿੱਜੀ ਸਬੰਧਾਂ 'ਚ ਮਿਠਾਸ ਆਵੇਗੀ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰ ਯੋਜਨਾ ਸਫਲਾ ਹੋਵੇਗੀ। ਰਚਨਾਤਮਕ ਕੰਮਾਂ ਵਿਚ ਸਫਲਤਾ ਮਿਲੇਗੀ।

ਮਿਥੁਨ : ਖੁਸ਼ਕਿਸਮਤੀ ਨਾਲ ਸੁਖਦ ਖ਼ਬਰ ਮਿਲੇਗੀ। ਵਿਭਾਗ 'ਚ ਟਰਾਂਸਫਰ ਵਿਚ ਸਫਲਤਾ ਮਿਲ ਸਕਦੀ ਹੈ। ਧਨ ਤੇ ਗੌਰਵ ਤੇ ਸਨਮਾਨ ਵਿਚ ਵਾਧਾ ਹੋਵੇਗਾ।

ਕਰਕ : ਮਨ ਅਸ਼ਾਂਤ ਰਹੇਗਾ। ਸੂਰਜ ਤੋਂ ਜ਼ਿਆਦਾ ਦੂਰ ਰਹੋ। ਕਾਰੋਬਾਰ ਯੋਜਨਾ ਸਫਲ ਹੋਵੇਗੀ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ। ਸਿਹਤ ਪ੍ਰਤੀ ਸੁਚੇਤ ਰਹੋ।

ਸਿੰਘ : ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਵਿਭਾਗੀ ਪਰਿਵਰਤਨ ਆਦਿ ਦੀ ਦਿਸ਼ਾ ਵਿਚ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ।

ਕੰਨਿਆ : ਗ੍ਰਹਿਣ ਯੋਗ ਦੇ ਕਾਰਨ ਕੁਝ ਕਾਰੋਬਾਰੀ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕਿਸੇ ਰਿਸ਼ਤੇਦਾਰ ਕਾਰਨ ਪਰੇਸ਼ਾਨ ਹੋਣ ਦੀ ਸੰਭਾਵਨਾ ਹੈ।

ਤੁਲਾ : ਸਾਸ਼ਨ ਸੱਤਾ ਦਾ ਸਹਿਯੋਗ ਲੈਣ ਵਿਚ ਸਫਲ ਹੋ ਸਕਦੇ ਹੋ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਬ੍ਰਿਸ਼ਚਕ : ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ। ਚਲੀ ਆ ਰਹੀ ਪਰੇਸ਼ਾਨੀ ਦੂਰ ਹੋਵੇਗੀ। ਬੇਕਾਰ ਦੀ ਭੱਜਦੌੜ ਰਹੇਗੀ। ਆਰਥਿਕ ਮਾਮਲਿਆਂ 'ਚ ਸਾਵਧਾਨੀ ਰੱਖੋ। ਕੋਸ਼ਿਸ਼ਾਂ ਸਫਲ ਹੋਣਗੀਆਂ।

ਧਨੁ : ਵਿਰੋਧੀ ਸਰਗਰਮ ਰਹਿਣਗੇ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪਰਿਵਾਰਕ ਜੀਵਨ ਸੁਖਮਈ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਕਰ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਤੀ-ਪਤਨੀ ਦਾ ਜੀਵਨ ਸੁਖਮਈ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਸਫਲਤਾ ਮਿਲੇਗੀ।

ਕੁੰਭ : ਘਰੇਲੂ ਵਸਤੂਆਂ ਵਿਚ ਵਾਧਾ ਹੋਵੇਗਾ। ਕਿਸੇ ਰਿਸ਼ਤੇਦਾਰ ਕਾਰਨ ਚਿੰਤਤ ਹੋ ਸਕਦੇ ਹੈ। ਆਰਥਿਕ ਮਾਮਲਿਆਂ ਵਿਚ ਜੋਖ਼ਮ ਨਾ ਚੁੱਕੋ।

ਮੀਨ : ਯਾਤਰਾ 'ਤੇ ਜਾਣ ਕਾਰਨ ਬਦਲਾਅ ਆਵੇਗਾ। ਸੰਤਾਨ ਦੇ ਸਲੂਕ ਤੋਂ ਚਿੰਤਤ ਹੋਵੇਗੇ। ਆਰਥਿਕ ਮਾਮਲਿਆਂ ਵਿਚ ਜੋਖ਼ਮ ਨਾ ਚੁੱਕੋ। ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।

Posted By: Susheel Khanna