ਅੱਜ ਦੀ ਗ੍ਰਹਿ ਸਥਿਤੀ : 15 ਅਕਤੂਬਰ, 2020 ਵੀਰਵਾਰ ਅੱਸੂ ਮਹੀਨਾ ਕ੍ਰਿਸ਼ਨ ਪੱਖ ਤ੍ਰਯੋਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਪੁਰਬ ਤੇ ਤਿਉਹਾਰ : ਪ੍ਰਦੋਸ਼ ਵਰਤ।

ਅੱਜ ਦੀ ਭਦਰਾ : ਸਵੇਰੇ 08.34 ਵਜੇ ਤੋਂ ਸ਼ਾਮ 06.44 ਵਜੇ ਤਕ।

ਵਿਸ਼ੇਸ਼ : ਚਤੁਰਦਸ਼ੀ ਮਿਤੀ ਕਸ਼ਯ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਤਿਉਹਾਰ : ਪੁਰਸ਼ੋਤਮੀ ਮੱਸਿਆ।

ਵਿਸ਼ੇਸ਼ : ਅਧਿਕ ਮਹੀਨਾ ਸਮਾਪਤ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਅੱਸੂ ਮਹੀਨਾ ਕ੍ਰਿਸ਼ਨ ਪੱਖ ਦੀ ਮੱਸਿਆ ਉਸ ਤੋਂ ਬਾਅਦ ਪ੍ਰਤੀਪਦਾ ਹਸਤ ਨਛੱਤਰ ਉਸ ਤੋਂ ਬਾਅਦ ਚਿਤਰਾ ਨਛੱਤਰ ਏਂਦਰ ਯੋਗ ਉਸ ਤੋਂ ਬਾਅਦ ਵੈਧਰਤੀ ਯੋਗ ਕੰਨਿਆ ਵਿਚ ਚੰਦਰਮਾ ਉਸ ਤੋਂ ਬਾਅਦ ਤੁਲਾ ਵਿਚ।

ਮੇਖ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰੀ ਪਰੇਸ਼ਾਨੀਆਂ ਦੂਰ ਹੋਣਗੀਆਂ। ਅਚਾਨਕ ਪਹਾੜਾਂ 'ਚ ਯਾਤਰਾ ਜਾਣ ਦੀ ਸੰਭਾਵਨਾ ਹੈ।

ਬ੍ਰਿਖ : ਪਰਿਵਾਰਕ ਮਾਣ ਵਧੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋ ਰਹੀਆਂ ਹਨ।

ਮਿਥੁਨ : ਨਵੇਂ ਕਰਾਰਾਂ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਕੁਝ ਕਾਰੋਬਾਰ ਮਾਮਲਿਆਂ 'ਚ ਰੁਕਾਵਟ ਆ ਸਕਦੀ ਹੈ। ਕਿਸੇ ਨਾਲ ਭੇਟ ਹੋਣ ਦੀ ਸੰਭਾਵਨਾ ਹੈ।

ਕਰਕ : ਘਰੇਲੂ ਕੰਮਾਂ ਵਿਚ ਰੁਝੇ ਰਹੋਗੇ। ਨਿੱਜੀ ਸਬੰਧ ਦ੍ਰਿੜ ਹੋਣਗੇ। ਸਾਸ਼ਨ ਸੱਤਾ ਤੋਂ ਸਹਿਯੋਗ ਲੈਣ 'ਚ ਸਫਲਤਾ ਮਿਲੇਗੀ। ਯਾਤਰਾ ਸੁਖਮਈ ਰਹੇਗੀ।

ਸਿੰਘ : ਰਚਨਾਤਮਕ ਕੰਮਾਂ ਵਿਚ ਸਫਲਤਾ ਮਿਲੇਗੀ। ਰੁਕੇ ਹੋਏ ਕੰਮ ਪੂਰੇ ਹੋ ਸਕਦੇ ਹਨ। ਚੱਲ ਜਾਂ ਅਚੱਲ ਜਾਇਦਾਦ ਸਬੰਧੀ ਕੋਸ਼ਿਸ਼ਾਂ ਸਫਲ ਹੋਣਗੀਆਂ।

ਕੰਨਿਆ : ਕਾਰੋਬਾਰੀ ਮਾਮਲਿਆਂ ਵਿਚ ਰੁਝੇ ਰਹਿਣ ਦੀ ਸੰਭਾਵਨਾ ਹੈ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਲਾਭਦਾਇਕ ਹੈ। ਨਿੱਜੀ ਸਬੰਧ ਦ੍ਰਿੜ ਹੋਣਗੇ।

ਤੁਲਾ : ਭਾਵੁਕਤਾ 'ਤੇ ਕੰਟਰੋਲ ਰੱਖੋ। ਧਨ ਤੇ ਮਾਣ ਸਨਮਾਨ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਬ੍ਰਿਸ਼ਚਕ : ਸਮਾਜਿਕ ਕੰਮਾਂ ਵਿਚ ਰੁਚੀ ਬਣੇਗੀ। ਆਰਥਿਕ ਤੇ ਕਾਰੋਬਾਰ 'ਚ ਪ੍ਰਗਤੀ ਹੋਵੇਗੀ। ਕਿਸੇ ਕੰਮ ਦੇ ਪੂਰਾ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਮਾਣ-ਸਨਮਾਨ ਵਿਚ ਅਥਾਹ ਵਾਧਾ ਹੋਵੇਗਾ।

ਧਨੁ : ਵਿਰੋਧੀ ਸਰਗਰਮ ਰਹਿਣਗੇ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਪਰਿਵਾਰਕ ਜੀਵਨ ਸੁਖਮਈ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮਕਰ : ਭਾਵੁਕਤਾ 'ਤੇ ਕੰਟਰੋਲ ਰੱਖੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸ਼ਤਿਆਂ ਵਿਚ ਮਧੁਰਤਾ ਆਵੇਗੀ ਪਰ ਤਣਾਅ ਵੀ ਮਿਲ ਸਕਦਾ ਹੈ।

ਕੁੰਭ : ਜੀਵਿਕਾ ਦੇ ਖੇਤਰ ਵਿਚ ਪ੍ਰਗਤੀ ਹੋਵੇਗੀ। ਸਮੱਸਿਆਵਾਂ ਦਾ ਹੱਲ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ।

ਮੀਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ ਪਰ ਸੰਤਾਨ ਦੇ ਕਾਰਨ ਚਿੰਤਤ ਰਹੋਗੇ। ਕੁਝ ਕਾਰੋਬਾਰ, ਕੁਝ ਸਿੱਖਿਆ ਨਾਲ ਸਬੰਧਤ ਤਣਾਅ ਮਿਲ ਸਕਦਾ ਹੈ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

Posted By: Susheel Khanna