ਅੱਜ ਦੀ ਗ੍ਰਹਿ ਸਥਿਤੀ : 30 ਸਤੰਬਰ, 2020 ਬੁੱਧਵਾਰ ਅੱਸੂ ਮਹੀਨਾ ਸ਼ੁਕਲ ਪੱਖ ਚਤੁਰਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ।

ਭਦਰਾ : ਰਾਤ ਦੇ 12.27 ਵਜੇ ਤੋਂ 01 ਅਕਤੂਬਰ ਨੂੰ ਦੁਪਹਿਰ 01.29 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਵਿਸ਼ੇਸ਼ : ਪੰਚਕ।

ਪੁਰਬ ਤੇ ਤਿਉਹਾਰ : ਪੁਰਸ਼ੋਤਮੀ ਪੂਰਨਮਾਸ਼ੀ।

ਭਦਰਾ : ਦੁਪਹਿਰ 01.29 ਵਜੇ ਤਕ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਪੁਰਸ਼ੋਤਮੀ ਪੂਰਨਮਾਸ਼ੀ ਉਸ ਤੋਂ ਬਾਅਦ ਪ੍ਰਤੀਪਦਾ ਉੱਤਰਭਾਦਰਪਦ ਨਛੱਤਰ ਵਾਧਾ ਯੋਗ ਉਸ ਤੋਂ ਬਾਅਦ ਧਰੁਵ ਯੋਗ ਮੀਨ ਵਿਚ ਚੰਦਰਮਾ।

ਮੇਖ : ਗਿਆਨ 'ਚ ਵਾਧਾ ਹੋਵੇਗਾ। ਖਾਣ-ਪੀਣ ਪ੍ਰਤੀ ਸਾਵਧਾਨੀ ਰੱਖੋ। ਸਿਹਤ 'ਤੇ ਅਸਰ ਪੈ ਸਕਦਾ ਹੈ। ਕਿਸੇ ਤਰ੍ਹਾਂ ਦਾ ਜੋਖਮ ਨਾ ਉਠਾਓ।

ਬ੍ਰਿਖ : ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਲੈਣ 'ਚ ਸਫਲ ਹੋਵੋਗੇ। ਰਚਨਾਤਮਕ ਕੰਮਾਂ 'ਚ ਰੁਝੇਵਾਂ ਰਹੇਗਾ।

ਮਿਥੁਨ : ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨਾ ਠੀਕ ਨਹੀਂ ਹੈ। ਪੁੱਤਰ ਦਾ ਭਰਪੂਰ ਸਹਿਯੋਗ ਮਿਲੇਗਾ। ਆਰਥਿਕ ਤੰਗੀ ਹੋਵੇਗੀ। ਸੰਜਮ ਨਾਲ ਕੰਮ ਪੂਰੇ ਹੋਣਗੇ।

ਕਰਕ : ਤੁਹਾਡੀ ਰਾਸ਼ੀ 'ਤੇ ਕੇਤੂ ਹੈ ਜਿਸ ਕਾਰਨ ਆਪਣੇ ਲੋਕ ਹੀ ਤੁਹਾਡੇ ਤੋਂ ਨਾਰਾਜ਼ ਰਹਿ ਸਕਦੇ ਹਨ। ਸੰਜਮ ਰੱਖਣ ਦੀ ਲੋੜ ਹੈ ਤੇ ਚੌਕਸ ਰਹਿਣ ਦੀ ਵੀ ਜ਼ਰੂਰਤ ਹੈ।

ਸਿੰਘ : ਸ਼ਾਸਨ ਸੱਤਾ ਦਾ ਸਹਿਯੋਗ ਲੈਣ 'ਚ ਸਫਲ ਹੋਵੋਗੇ ਪਰ ਪਰਿਵਾਰਕ ਮੈਂਬਰ ਕਾਰਨ ਕੁਝ ਤਣਾਅ ਮਿਲ ਸਕਦਾ ਹੈ। ਰੱਬ ਦੀ ਪੂਜਾ 'ਚ ਮਨ ਲਗਾਓ।

ਕੰਨਿਆ : ਹਾਂ-ਪੱਖੀ ਸਿਰਜਨਾਤਮਕ ਜਾਂ ਅਧਿਐਨ ਨਾਲ ਆਤਮ-ਸੰਤੁਸ਼ਟੀ ਹੋਵੇਗੀ। ਖਾਲੀ ਸਮਾਂ ਜ਼ਿਆਦਾ ਹੋਣ ਕਾਰਨ ਮਨ 'ਚ ਤਣਾਅ ਦਾ ਦਬਾਅ ਵੀ ਰਹੇਗਾ।

ਤੁਲਾ : ਪਰਿਵਾਰਕ ਜ਼ਿੰਮੇਵਾਰੀ 'ਚ ਰੁੱਝੇ ਰਹੋਗੇ। ਆਰਥਿਕ ਤਣਾਅ ਦਾ ਬੋਝ ਵਧੇਗਾ। ਇਸ ਨਾਲ ਗੁੱਸਾ ਤੇ ਭਾਵਨਾਵਾਂ 'ਚ ਵਾਧਾ ਹੋਵੇਗਾ।

ਬ੍ਰਿਸ਼ਚਕ : ਸਿੱਖਿਆ, ਕਲਾਤਮਕ ਕੰਮਾਂ, ਸਿਰਜਨਾਤਮਕ ਚਿੰਤਨ ਦਾ ਮੌਕਾ ਮਿਲੇਗਾ। ਦੂਜਿਆਂ ਨਾਲ ਗੱਲਬਾਤ ਨਾਲ ਭਵਿੱਖ ਦੀ ਯੋਜਨਾ 'ਤੇ ਕੰਮ ਸ਼ੁਰੂ ਹੋ ਸਕਦਾ ਹੈ।

ਧਨੁ : ਉਤਸ਼ਾਹ 'ਚ ਵਾਧਾ ਹੋਵੇਗਾ ਬੱਚਿਆਂ ਤੇ ਜੀਵਨਸਾਥੀ ਨਾਲ ਪਰਿਵਾਰਕ ਕੰਮਾਂ 'ਚ ਰੁੱਝੇ ਰਹਿ ਸਕਦੇ ਹੋ। ਆਰਾਮ ਕਰਨ ਦਾ ਮੌਕਾ ਵੀ ਮਿਲੇਗਾ।

ਮਕਰ : ਚੱਲੀ ਆ ਰਹ ਸਮੱਸਿਆ 'ਤੇ ਕੰਟਰੋਲ ਰੱਖਣ 'ਚ ਸਫਲ ਹੋਵੋਗੇ। ਬੁੱਧੀ ਹੁਨਰ ਤੇ ਧਾਰਮਿਕ ਗ੍ਰੰਥ ਪੜ੍ਹਨ ਨਾਲ ਆਤਮ-ਸ਼ਕਤੀ 'ਚ ਵਾਧਾ ਹੋਵੇਗਾ।

ਕੁੰਭ : ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਹਨੂੰਮਾਨ ਜੀ ਦੀ ਪੂਜਾ ਤੁਹਾਡੇ ਲਈ ਹਿੱਤਕਾਰੀ ਹੋਵੇਗੀ। ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਹਾਂਪੱਖੀ ਕੰਮਾਂ 'ਚ ਮਨ ਲਗਾਓ।

ਮੀਨ : ਚੰਗੀ ਖ਼ਬਰ ਮਿਲ ਸਕਦੀ ਹੈ। ਸਹਿਯੋਗ ਲੈਣ 'ਚ ਸਫਲ ਹੋ ਸਕਦੇ ਹੋ ਪਰ ਪਰਿਵਾਰਕ ਮਾਮਲਿਆਂ 'ਚ ਲਾਪਰਵਾਹੀ ਦੁੱਖ ਦੇ ਸਕਦੀ ਹੈ।

Posted By: Susheel Khanna