ਅੱਜ ਦੀ ਗ੍ਰਹਿ ਸਥਿਤੀ : 24 ਸਤੰਬਰ, 2020 ਵੀਰਵਾਰ ਅੱਸੂ ਮਹੀਨਾ ਸ਼ੁਕਲ ਪੱਖ ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਅੱਜ ਦੀ ਭਦਰਾ : ਸਵੇਰੇ 07.25 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਵਿਕਰਮ ਸੰਮਤ 2077 ਸ਼ਕੇ 1942 ਦੱਖਣਾਇਣ, ਦੱਖਣਗੋਲ, ਸਰਦ ਰੁੱਤ ਅੱਸੂ ਮਹੀਨਾ ਸ਼ੁਕਲ ਪੱਖ ਦੀ ਨੋਮੀ 18 ਘੰਟੇ 44 ਮਿੰਟ ਤਕ, ਉਸ ਤੋਂ ਬਾੱਦ ਦਸਮੀ ਪੂਰਵਾ ਹਾੜ ਨਛੱਤਰ 18 ਘੰਟੇ 31 ਮਿੰਟ ਤਕ, ਉਸ ਤੋਂ ਬਾਅਦ ਉੱਤਰਾ ਹਾੜ ਨਛੱਤਰ ਸ਼ੋਭਨ ਯੋਗ 20 ਘੰਟੇ 37 ਮਿੰਟ ਤਕ, ਉਸ ਤੋਂ ਬਾਅਦ ਅਤਿਗੰਡ ਯੋਗ ਧਨੁ ਵਿਚ ਚੰਦਰਮਾ 24 ਘੰਟੇ 42 ਮਿੰਟ ਤਕ ਉਸ ਤੋਂ ਬਾਅਦ ਮੱਕਰ ਵਿਚ।

ਮੇਖ : ਪਰਿਵਾਰਕ ਕੰਮਾਂ ਵਿਚ ਰੁੱਝੇ ਰਹੋਗੇ। ਪਤੀ-ਪਤਨੀ ਦਾ ਜੀਵਨ ਸੁਖੀ ਹੋਵੇਗਾ। ਕਾਰੋਬਾਰ ਯੋਜਨਾ ਕਾਮਯਾਬ ਹੋਵੇਗੀ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਬ੍ਰਿਖ : ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ।

ਮਿਥੁਨ : ਵਿਕਾਸ ਕਾਰਜ ਕਾਮਯਾਬ ਹੋਣਗੇ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਫਿਰ ਵੀ ਮਨ ਅਣਜਾਣੇ ਡਰ ਦੀ ਲਪੇਟ 'ਚ ਆ ਜਾਵੇਗਾ।

ਕਰਕ : ਆਰਥਿਕ ਮਾਮਲਿਆਂ ਵਿਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਕਾਰੋਬਾਰ ਯੋਜਨਾ ਕਾਮਯਾਬ ਹੋਵੇਗੀ।

ਸਿੰਘ : ਕਾਰੋਬਾਰ ਯੋਜਨਾ ਸਫਲ ਹੋਵੇਗੀ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਰਚਨਾਤਮਕ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਕੰਨਿਆ : ਕਾਰੋਬਾਰ ਯੋਜਨਾ ਸਫਲ ਹੋਵੇਗੀ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਰਿਸ਼ਤਿਆਂ ਵਿਚ ਮਿਠਾਸ ਆਵੇਗੀ।

ਤੁਲਾ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਵਿਚ ਸਨਮਾਨ ਵਧੇਗਾ।

ਬ੍ਰਿਸ਼ਚਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਭੱਜ ਦੌੜ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰ ਵਿਚ ਲਾਭ ਹੋਵੇਗਾ।

ਧਨੁ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਮਾਜਿਕ ਸਨਮਾਨ ਵਧੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ।

ਮਕਰ : ਘਰੇਲੂ ਕੰਮ ਵਿਚ ਰੁੱਝੇ ਰਹਿਣਗੇ। ਰਚਨਾਤਮਕ ਕੋਸ਼ਿਸ਼ ਸਫਲ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਕੁੰਭ : ਪਤੀ-ਪਤਨੀ ਜੀਵਨ ਸੁਖਮਈ ਹੋਵੇਗਾ। ਕਾਰੋਬਾਰ 'ਚ ਸਨਮਾਨ ਵਧੇਗਾ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਰਹੇਗਾ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਮੀਨ : ਸਿਹਤ ਪ੍ਰਤੀ ਸੁਚੇਤ ਰਹੋ ਪਰ ਔਲਾਦ ਦੇ ਸਲੂਕ ਤੋਂ ਚਿੰਤਤ ਹੋ ਸਕਦੇ ਹੋ। ਆਰਥਿਕ ਮਾਮਲਿਆਂ ਵਿਚ ਜੋਖ਼ਮ ਨਾ ਚੁੱਕੋ। ਕਾਰੋਬਾਰ ਵਿਚ ਨਿਵੇਸ਼ ਨਾ ਕਰੋ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

Posted By: Susheel Khanna