ਅੱਜ ਦੀ ਗ੍ਰਹਿ ਸਥਿਤੀ : 12 ਅਗਸਤ, 2020 ਬੁੱਧਵਾਰ, ਭਾਦੋਂ ਮਹੀਨਾ, ਕ੍ਰਿਸ਼ਨ ਪੱਖ, ਅਸ਼ਟਮੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 1.30 ਵਜੇ ਤਕ।

ਅੱਜ ਦਾ ਪੁਰਬ ਤੇ ਤਿਉਹਾਰ : ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ (ਵੈਸ਼ਨਵ)

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਪੁਰਬ ਤੇ ਤਿਉਹਾਰ : ਗੋਗਾ ਨੋਮੀ।

ਕੱਲਵ ਦੀ ਭਾਦੋਂ : ਰਾਤ 1.31 ਤੋਂ 14 ਅਗਸਤ ਨੂੰ ਦੁਪਹਿਰ 2.03 ਵਜੇ ਤਕ। ਵਿਕਰਮ ਸੰਮਤ 2077, ਸ਼ਕੇ 1942, ਦੱਖਣਾਇਣ, ਉੱਤਰ ਗੋਲ, ਵਰਖਾ ਰੁੱਤ, ਭਾਦੋਂਪਦ ਮਹੀਨਾ, ਕ੍ਰਿਸ਼ਨ ਪੱਖ ਨੋਮੀ 12 ਘੰਟੇ 59 ਮਿੰਟ ਤਕ ਉਸ ਤੋਂ ਬਾਅਦ ਦਸ਼ਮੀ, ਰੋਹਿਣੀ ਨਛੱਤਰ ਉਸ ਤੋਂ ਬਾਅਦ ਮ੍ਰਿਗਸ਼ਿਰਾ ਨਛੱਤਰ, ਧਰੁਵ ਯੋਗ ਉਸ ਤੋਂ ਬਾਅਦ ਵਯਾਘਾਤ ਯੋਗ, ਬ੍ਰਿਖ ਵਿਚ ਚੰਦਰਮਾ।


ਮੇਖ : ਰਚਨਾਤਮਕ ਕੋਸ਼ਿਸ਼ ਨੇਪਰੇ ਚੜ੍ਹੇਗੀ। ਵਿਰੋਧੀਆਂ ਦੀ ਹਾਰ ਹੋਵੇਗੀ। ਮਿੱਤਰਤਾ ਸੰਬੰਧਾਂ ਵਿਚ ਮਿਠਾਸ ਆਵੇਗੀ। ਆਰਥਿਕ ਤੇ ਕਾਰੋਬਾਰੀ ਮਾਮਲਿਆਂ ਵਿਚ ਚੌਕੰਨੇ ਰਹੋ।

ਬ੍ਰਿਖ : ਭਾਵੁਕਤਾ 'ਤੇ ਕਾਬੂ ਰੱਖੋ। ਯਾਤਰਾ ਦੇਸ਼ਾਟਨ ਦੀ ਸਥਿਤੀ ਬਣ ਰਹੀ ਹੈ, ਪਰ ਯਾਤਰਾ ਨੂੰ ਲੈ ਕੇ ਚੌਕੰਨੇ ਰਹੋ। ਸਿਹਤ ਪ੍ਰਤੀ ਚੌਕੰਨੇ ਰਹੋ।

ਮਿਥੁਨ : ਮਨ ਅਣਪਛਾਤੇ ਡਰ ਨਾਲ ਗ੍ਰਸਿਆ ਰਹੇਗਾ। ਸਿਹਤ ਤੇ ਪ੍ਰਤਿਸ਼ਠਾ ਪ੍ਰਤੀ ਚੌਕੰਨੇ ਰਹੋ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਕਰਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਵਿਚ ਰੁਝੇ ਰਹਿ ਸਕਦੇ ਹੋ। ਪਿਤਾ ਦਾ ਸਹਿਯੋਗ ਮਿਲੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਸਿੰਘ : ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਚੱਲ ਜਾਂ ਅਚੱਲ ਸੰਪਤੀ 'ਚ ਸਮਝੌਤੇ ਦੀ ਸਥਿਤੀ ਸੁਖਦ ਹੋਵੇਗੀ। ਵਿਵਾਦ ਤੋਂ ਬਚੋ। ਸਬੰਧਾਂ 'ਚ ਨੇੜਤਾ ਆਵੇਗੀ।

ਕੰਨਿਆ : ਉੱਚ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫ਼ਲ ਹੋਵੋਗੇ। ਸਿਆਸੀ ਇੱਛਾ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ ਸਨਮਾਨ ਵਧੇਗਾ। ਵਿਆਹੁਤਾ ਜ਼ਿੰਮੇਵਾਰੀ 'ਚ ਜ਼ੋਖ਼ਮ ਨਾ ਚੁੱਕੋ।

ਤੁਲਾ : ਕਿਸਮਤ ਨਾਲ ਸੁਖਦ ਸਮਾਚਾਰ ਮਿਲੇਗਾ। ਧਾਰਮਿਕ ਪ੍ਰਵਿਰਤੀ 'ਚ ਵਾਧਾ ਹੋਵੇਗਾ। ਕਾਰੋਬਾਰੀ ਮਾਣ-ਸਨਮਾਨ ਵਧੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫ਼ਲ ਹੋਵੋਗੇ।

ਬ੍ਰਿਸ਼ਚਕ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਬੰਧਾਂ 'ਚ ਨੇੜਤਾ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਧਨੁ : ਉਪਹਾਰ ਤੇ ਸਨਮਾਨ 'ਚ ਵਾਧਾ ਹੋਵੇਗਾ। ਸਹੁਰੇ ਪੱਖ 'ਚ ਸਹਿਯੋਗ ਲੈਣ 'ਚ ਸਫ਼ਲ ਹੋਵੇਗੇ ਪਰ ਸਿਹਤ ਦੇ ਪ੍ਰਤੀ ਸੁਚੇਤ ਰਹੋ। ਵਿਆਹੁਤਾ ਜੀਵਨ 'ਚ ਜ਼ੋਖ਼ਮ ਨਾ ਚੁੱਕੋ।

ਮਕਰ : ਵਿਅਰਥ ਦੀ ਉਲਝਣ ਤੇ ਤਣਾਅ ਮਿਲ ਸਕਦਾ ਹੈ। ਵਿਆਹੁਤਾ ਜੀਵਨ 'ਚ ਜ਼ੋਖ਼ਮ ਨਾ ਚੁੱਕੋ। ਉਪਹਾਰ ਤੇ ਸਨਮਾਨ ਮਿਲ ਸਕਦਾ ਹੈ। ਬਿਨਾਂ ਕਿਸੇ ਡਰ ਤੋਂ ਗ੍ਰਸਤ ਰਹੋਗੇ।

ਕੁੰਭ : ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ 'ਚ ਹਿੱਸੇਦਾਰੀ ਰਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕਾਰੋਬਾਰੀ ਵਸਤੂਆਂ 'ਚ ਵਾਧਾ ਹੋਵੇਗਾ। ਵਿਆਹੁਤਾ ਜੀਵਨ 'ਚ ਜ਼ੋਖ਼ਮ ਨਾ ਚੁੱਕੋ।

ਮੀਨ : ਉਪਹਾਰ ਤੇ ਸਨਮਾਨ 'ਚ ਵਾਧਾ ਹੋਵੇਗਾ। ਕਿਸੇ ਰਿਸ਼ਤੇਦਾਰ ਤੋਂ ਤਣਾਅ ਮਿਲ ਸਕਦਾ ਹੈ। ਕਾਰੋਬਾਰੀ ਮਾਮਲਿਆਂ 'ਚ ਰੁਝੇਵਾਂ ਵਧੇਗਾ। ਰਿਸ਼ਤਿਆਂ 'ਚ ਮਧੁਰਤਾ ਆਵੇਗੀ।

Posted By: Susheel Khanna