ਅੱਜ ਦੀ ਗ੍ਰਹਿ ਸਥਿਤੀ : 05 ਅਗਸਤ, 2020 ਬੁੱਧਵਾਰ ਭਾਦੋਂ ਮਹੀਨਾ ਕ੍ਰਿਸ਼ਨ ਪੱਖ ਦੂਜੇ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

ਵਿਸ਼ੇਸ਼ : ਪੰਚਕ।

ਪੁਰਬ ਤੇ ਤਿਉਹਾਰ : ਕਜਰੀ ਤੀਜ।

ਕੱਲ੍ਹ ਦੀ ਭਦਰਾ : ਸਵੇਰੇ 11.30 ਵਜੇ ਤੋਂ ਰਾਤ ਦੇ 12.16 ਵਜੇ ਤਕ।

ਵਿਕਰਮ ਸੰਵਤ 2077 ਸ਼ਕੇ 1942 ਦੱਖਣਾਇਣ, ਉੱਤਰ ਗੋਲ, ਵਰਖਾ ਰੁੱਤ ਭਾਦੋਂ ਮਹੀਨਾ ਕ੍ਰਿਸ਼ਨ ਪੱਖ ਤੀਜਾ ਉਸ ਤੋਂ ਬਾਅਦ ਚੌਥਾ ਸ਼ਤਭਿਸ਼ਾ ਨਛੱਤਰ ਉਸ ਤੋਂ ਬਾਅਦ ਪਹਿਲਾਂ ਭਾਦੋਂ ਨਛੱਤਰ ਅਤਿਗੰਡ ਯੋਗ ਉਸ ਤੋਂ ਬਾਅਦ ਸੁਕਰਮਾ ਯੋਗ ਕੁੰਭ ਵਿਚ ਚੰਦਰਮਾ।


ਮੇਖ : ਕਰਮ ਖੇਤਰ ਵਿਚ ਰੁਕਾਵਟ ਆ ਸਕਦੀ ਹੈ। ਸਿਹਤ ਤੇ ਮਾਣ-ਮਰਿਆਦਾ ਪ੍ਰਤੀ ਚੌਕੰਨੇ ਰਹੋ। ਆਰਥਿਕ ਮਾਮਲਿਆਂ ਵਿਚ ਚੌਕੰਨੇ ਰਹੋ। ਰੋਗ ਤੇ ਵਿਰੋਧੀ ਤਣਾਅ ਦਾ ਕਾਰਨ ਹੋਣਗੇ।

ਬ੍ਰਿਖ : ਘਰ ਦੀ ਮਹਿਲਾ ਮੁਖੀਆ ਜਾਂ ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ, ਪਰ ਕਿਸੇ ਮੁਲਾਜ਼ਮ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ।

ਮਿਥੁਨ : ਆਰਥਿਕ ਯੋਜਨਾ ਨੇਪੜੇ ਚੜ੍ਹੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ।

ਕਰਕ : ਕਾਰੋਬਾਰੀ ਮਾਮਲਿਆਂ ਨੂੰ ਲੈ ਕੇ ਰੁਝੇਵਾਂ ਵਧੇਗਾ। ਬੇਕਾਰ ਦਾ ਤਣਾਅ ਮਿਲੇਗਾ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਜ਼ੋਖਮ ਨਾ ਚੁੱਕੋ।

ਸਿੰਘ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਪਰਿਵਾਰਕ ਤੇ ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

ਕੰਨਿਆ : ਕੁਝ ਪਰਿਵਾਰਕ, ਕੁਝ ਆਰਥਿਕ ਮਾਮਲਿਆਂ ਵਿਚ ਤਣਾਅ ਮਿਲ ਸਕਦਾ ਹੈ। ਸਿਹਤ ਤੇ ਪ੍ਰਤਿਸ਼ਠਾ ਪ੍ਰਤੀ ਚੌਕੰਨੇ ਰਹੋ। ਵਿਅਕਤੀ ਵਿਸ਼ੇਸ਼ ਕਾਰਨ ਪਰੇਸ਼ਾਨੀ ਰਹੇਗੀ।

ਤੁਲਾ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਬੁੱਧੀ ਕੌਸ਼ਲ ਨਾਲ ਰੁਕਿਆ ਹੋਇਆ ਕਾਰਜ ਸੰਪੂਰਨ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਸੰਬੰਧ ਮਜ਼ਬੂਤ ਹੋਣਗੇ।

ਬ੍ਰਿਸ਼ਚਕ : ਚੱਲ ਜਾਂ ਅਚੱਲ ਜਾਇਦਾਦ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ-ਮਰਿਆਦਾ ਵਧੇਗੀ। ਆਰਥਿਕ ਮਾਮਲਿਆਂ ਵਿਚ ਚੌਕੰਨੇ ਰਹੋ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਧਨੁ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਗ੍ਰਹਿਸਥ ਜੀਵਨ ਵਿਚ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਚੌਕੰਨੇ ਰਹੋ। ਕਾਰੋਬਾਰੀ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ।

ਮਕਰ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਮਾਜਿਕ ਮਾਣ-ਮਰਿਆਦਾ ਵਧੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸੰਬੰਧ ਮਜ਼ਬੂਤ ਹੋਣਗੇ।

ਕੁੰਭ : ਕਿਸੇ ਕਾਰਜ ਦੇ ਸੰਪੂਰਨ ਹੋਣ ਨਾਲ ਉਤਸ਼ਾਹ ਵਿਚ ਵਾਧਾ ਹੋਵੇਗਾ। ਚੱਲ ਜਾਂ ਅਚੱਲ ਜਾਇਦਾਦ ਦੇ ਮਾਮਲਿਆਂ ਵਿਚ ਸਫਲਤਾ ਮਿਲੇਗੀ। ਜੀਵਨ ਸਾਥੀ ਨਾਲ ਮਤਭੇਦ ਹੋ ਸਕਦੇ ਹਨ।

ਮੀਨ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਿਹਤ ਪ੍ਰਤੀ ਚੌਕੰਨੇ ਰਹੋ। ਕਾਰੋਬਾਰੀ ਮਾਮਲਿਆਂ ਵਿਚ ਸਾਵਧਾਨੀ ਰੱਖੋ। ਰਚਨਾਤਮਕ ਕੋਸ਼ਿਸ਼ ਨੇਪੜੇ ਚੜ੍ਹੇਗੀ।

Posted By: Susheel Khanna