ਅੱਜ ਦੀ ਗ੍ਰਹਿ ਸਥਿਤੀ : 31 ਜੁਲਾਈ, 2020 ਸ਼ੁੱਕਰਵਾਰ ਸਾਉਣ ਮਹੀਨਾ ਸ਼ੁਕਲ ਪੱਖ ਦਵਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 10.30 ਵਜੇ ਤੋਂ 12 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਵਿਸ਼ੇਸ਼ : ਸ਼ੁੱਕਰ ਮਿਥੁਨ ਰਾਸ਼ੀ ਵਿਚ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਵਿਸ਼ੇਸ਼ : ਬੁੱਧ ਕਰਕ ਰਾਸ਼ੀ ਵਿਚ।

ਪੁਰਬ ਤੇ ਤਿਉਹਾਰ : ਸ਼ਨੀ ਪ੍ਰਦੋਸ਼।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਵਰਖਾ ਰੁੱਤ ਸਾਉਣ ਮਹੀਨਾ ਸ਼ੁਕਲ ਪੱਖ ਦੀ ਤ੍ਰਯੋਦਸ਼ੀ 21 ਘੰਟੇ 54 ਮਿੰਟ ਤਕ, ਉਸ ਤੋਂ ਬਾਅਦ ਚਤੁਰਦਸ਼ੀ ਮੂਲ ਨਛੱਤਰ 06 ਘੰਟੇ 48 ਮਿੰਟ ਤਕ, ਉਸ ਤੋਂ ਬਾਅਦ ਪੂਰਵਾ ਹਾੜ ਨਛੱਤਰ ਵੈਧਰਤੀ ਯੋਗ 09 ਘੰਟੇ 22 ਮਿੰਟ ਤਕ, ਉਸ ਤੋਂ ਬਾਅਦ ਵਿਸ਼ਕੁੰਭ ਯੋਗ ਧਨੁ ਵਿਚ ਚੰਦਰਮਾ।


ਮੇਖ : ਧਾਰਮਿਕ ਕਾਰਜ ਵਿਚ ਦਿਲਚਸਪੀ ਲਵੋਗੇ। ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲ ਸਕਦਾ ਹੈ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਬ੍ਰਿਖ : ਚੰਦਰਮਾ ਅੱਠਵੇਂ ਹੋਣ ਕਾਰਨ ਸਿਹਤ ਪ੍ਰਤੀ ਚੌਕੰਨੇ ਰਹੋ। ਸਰੀਰਕ ਜਾਂ ਮਾਨਸਿਕ ਤਣਾਅ ਮਿਲ ਸਕਦਾ ਹੈ। ਕਿਸੇ ਮੁੱਲਵਾਨ ਚੀਜ਼ ਦੇ ਗੁਆਚਣ ਦਾ ਡਰ ਹੈ।

ਮਿਥੁਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਬੁੱਧੀ ਦਾ ਪਰਿਵਰਤਨ ਆਰਥਿਕ ਮਾਮਲਿਆਂ ਵਿਚ ਤਰੱਕੀ ਦੇਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਕਰਕ : ਤੁਹਾਡੀ ਰਾਸ਼ੀ 'ਤੇ ਬੁੱਧ ਦਾ ਆਉਣਾ ਰੁਕੇ ਹੋਏ ਕਾਰਜਾਂ ਨੂੰ ਸੰਪੰਨ ਕਰਾਏਗਾ। ਵਿਰੋਧੀ ਹਾਰਨਗੇ, ਪਰ ਪੇਟ ਵਿਕਾਰ ਜਾਂ ਚਮੜੀ ਦੇ ਰੋਗ ਪ੍ਰਤੀ ਚੌਕੰਨੇ ਰਹੋ।

ਸਿੰਘ : ਬੁੱਧ ਤੁਹਾਡੀ ਰਾਸ਼ੀ ਵਿਚ ਬਾਰ੍ਹਵੇਂ ਹੋਵੇਗਾ। ਛੂਤ ਦੇ ਰੋਗਾਂ ਤੋਂ ਬਚੋ। ਸਪਰਸ਼ ਵੀ ਕਸ਼ਟਦਾਈ ਹੋ ਸਕਦਾ ਹੈ। ਦੂਰੀ ਬਣਾ ਕੇ ਰੱਖੋ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

ਕੰਨਿਆ : ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਬੁਧਾਦਿਤਯ ਯੋਗ ਆਰਥਿਕ ਤੇ ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਦੇਵੇਗਾ। ਰਚਨਾਤਮਕ ਕਾਰਜਾਂ ਵਿਚ ਅਪਾਰ ਤਰੱਕੀ ਹੋਵੇਗੀ।

ਤੁਲਾ : ਬੁੱਧ ਦਾ ਪਰਿਵਰਤਨ ਸਿੱਖਿਆ ਮੁਕਾਬਲੇ ਦੇ ਲਈ ਉੱਤਮ ਹੈ। ਸੂਰਜ ਬੁੱਧ ਦੀ ਯੁਤੀ ਗ੍ਰਹਿਸਥ ਜੀਵਨ ਲਈ ਲਾਭਕਾਰੀ ਹੋਵੇਗੀ। ਵਿਰੋਧੀ ਹਾਰਨਗੇ। ਸਮਾਜਿਕ ਮਾਣ-ਮਰਿਆਦਾ ਵਧੇਗੀ।

ਬ੍ਰਿਸ਼ਚਕ : ਬੁੱਧ ਦਾ ਪਰਿਵਰਤਨ ਸੁਖਮਈ ਸਮਾਚਾਰ ਦੇਵੇਗਾ। ਜੇਕਰ ਤੁਸੀਂ ਨੌਕਰੀ ਜਾਂ ਕਾਰੋਬਾਰ ਵਿਚ ਪਰਿਵਰਤਨ ਚਾਹੁੰਦੇ ਹੋ ਤਾਂ ਪਿਤਾ ਦਾ ਸਹਿਯੋਗ ਰਹੇਗਾ ਤੇ ਸਫਲਤਾ ਮਿਲੇਗੀ।

ਧਨੁ : ਬੁੱਧ ਤੁਹਾਡੀ ਰਾਸ਼ੀ ਤੋਂ ਦਸਵੇਂ 'ਚ ਹੋਣ ਨਾਲ ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਮਕਰ : ਗ੍ਰਹਿਸਥ ਜੀਵਨ ਲਈ ਬੁੱਧ ਦਾ ਬਦਲਾਅ ਸੁਖਮਈ ਹੋਵੇਗਾ। ਜੀਵਨਸਾਥੀ ਦੇ ਸੰਬੰਧ ਵਿਚ ਸੁਖਮਈ ਸਮਾਚਾਰ ਮਿਲੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

ਕੁੰਭ : ਸੂਰਜ ਬੁੱਧ ਦੀ ਯੁਤੀ ਛੇਵੇਂ ਹੋਣ ਨਾਲ ਰੋਗ ਤੇ ਵਿਰੋਧੀ ਦੋਵੇਂ ਹੀ ਹਾਰਨਗੇ। ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਆਰਥਿਕ ਪੱਧਰ 'ਤੇ ਸਫਲਤਾ ਮਿਲੇਗੀ।

ਮੀਨ : ਬੁੱਧ ਦਾ ਪਰਿਵਰਤਨ ਸਿਹਤ ਦੀ ਦ੍ਰਿਸ਼ਟੀ ਤੋਂ ਉੱਤਮ ਨਹੀਂ ਹੈ। ਸਾਵਧਾਨੀ ਰੱਖਣੀ ਹੋਵੇਗੀ। ਜਦਕਿ ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

Posted By: Susheel Khanna