ਅੱਜ ਦੀ ਗ੍ਰਹਿ ਸਥਿਤੀ : 30 ਜੁਲਾਈ, 2020 ਵੀਰਵਾਰ ਸਾਉਣ ਮਹੀਨਾ ਸ਼ੁਕਲ ਪੱਖ ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਦੱਖਣ।

ਪੁਰਬ ਤੇ ਤਿਉਹਾਰ : ਪੁੱਤਰਦਾ ਇਕਾਦਸ਼ੀ

ਅੱਜ ਦੀ ਭਦਰਾ : ਦੁਪਹਿਰ 12:31 ਵਜੇ ਤੋਂ ਰਾਤ ਦੇ 01:50 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।

ਵਿਸ਼ੇਸ਼ : ਸ਼ੁਕਰ ਮਿਥੁਨ ਰਾਸ਼ੀ ਵਿਚ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਵਰਖਾ ਰੁੱਤ ਸਾਉਣ ਮਹੀਨਾ ਸ਼ੁਕਲ ਪੱਖ ਦੀ ਦਵਾਦਸ਼ੀ 22 ਘੰਟੇ 42 ਮਿੰਟ ਤਕ, ਉਸ ਤੋਂ ਬਾਅਦ ਤ੍ਰਯੋਦਸ਼ੀ ਜੇਠ ਨਛੱਤਰ ਉਸ ਤੋਂ ਬਾਅਦ ਮੂਲ ਨਛੱਤਰ ਏਂਦਰ ਯੋਗ 11 ਘੰਟੇ 11 ਮਿੰਟ ਤਕ, ਉਸ ਤੋਂ ਬਾਅਦ ਵੈਧ੍ਰਤੀ ਯੋਗ ਬ੍ਰਿਸ਼ਚਕ ਵਿਚ ਚੰਦਰਮਾ ਉਸ ਤੋਂ ਬਾਅਦ ਧਨੁ ਵਿਚ।


ਮੇਖ : ਸ਼ੁੱਕਰ ਦਾ ਪਰਿਵਰਤਨ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ। ਭਰਾਵਾਂ-ਭੈਣਾਂ ਦਾ ਭਰਪੂਰ ਰੂਪ ਤੋਂ ਸਹਿਯੋਗ ਮਿਲੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਸੁਖਮਈ ਸਮਾਚਾਰ ਮਿਲੇਗਾ।

ਬ੍ਰਿਖ : ਤੁਹਾਡੀ ਰਾਸ਼ੀ ਦਾ ਸੁਆਮੀ ਸ਼ੁੱਕਰ ਦੂਜਾ ਹੋਵੇਗਾ, ਜਿਸ ਕਾਰਨ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ।

ਮਿਥੁਨ : ਤੁਹਾਡੀ ਰਾਸ਼ੀ 'ਤੇ ਰਾਹੂ ਤੇ ਬੁਧ ਅਤੇ ਸ਼ੁੱਕਰ ਦੀ ਯੁਤੀ ਤੁਹਾਨੂੰ ਪ੍ਰਭਾਵੀ ਬਣਾਵੇਗੀ। ਚਲੀਆਂ ਆ ਰਹੀਆਂ ਰੁਕਾਵਟਾਂ 'ਤੇ ਕੰਟਰੋਲ ਹੋਵੇਗਾ। ਕਾਰੋਬਾਰੀ ਯੋਜਨਾ ਨੂੰ ਕਾਰਜ ਰੂਪ ਵਿਚ ਅਪਣਾਓ।

ਕਰਕ : ਸ਼ੁੱਕਰ, ਬੁਧ ਤੇ ਰਾਹੂ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਹੋਣਗੇ ਜਿਸ ਕਾਰਨ ਵਿਸ਼ਵਾਸਘਾਤ ਜਾਂ ਧਨ ਹਾਨੀ ਦੀ ਅਸ਼ੰਕਾ ਹੈ। ਰੁਪਏ-ਪੈਸੇ ਦੇ ਮਾਮਲੇ ਵਿਚ ਸਾਵਧਾਨੀ ਵਰਤੋ। ਚੌਕੰਨੇ ਰਹੋ।

ਸਿੰਘ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਪਰਿਵਾਰਕਸ ਜੀਵਨ ਸੁਖਮਈ ਹੋਵੇਗਾ। ਆਰਥਿਕ ਮਾਮਲਿਆਂ ਵਿਚ ਸਫਲਤਾ ਮਿਲੇਗੀ। ਯਾਤਰਾ ਦੇਸ਼ਾਟਨ ਤੋਂ ਬਚੋ।

ਕੰਨਿਆ : ਪਿਤਾ ਜਾਂ ਸੰਬੰਧਤ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਕੋਸ਼ਿਸ਼ ਨੇਪਰੇ ਚੜ੍ਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਿਸੇ ਸੁਖਮਈ ਸਮਾਚਾਰ ਨਾਲ ਮਨ ਖ਼ੁਸ਼ ਹੋਵੇਗਾ।

ਤੁਲਾ : ਸ਼ੁੱਕਰ ਦੇ ਪਰਿਵਰਤਨ ਨਾਲ ਰਿਸ਼ਤਿਆਂ ਵਿਚ ਮਜ਼ਬੂਤੀ ਹੋਵੇਗੀ। ਗਲਤਫਹਿਮੀ ਦੂਰ ਹੋਵੇਗੀ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਯੋਜਨਾ ਨੇਪਰੇ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਧਨੁ : ਤੁਹਾਡੀ ਰਾਸ਼ੀ 'ਤੇ ਗੁਰੂ ਕੇਤੂ ਤੇ ਚੰਦਰਮਾ ਦੀ ਯੁਤੀ ਹੈ। ਜੋ ਆਤਮਵਿਸ਼ਵਾਸ ਵਿਚ ਵਾਧਾ ਕਰਵਾਏਗੀ। ਸਮਾਜਿਕ ਮਾਣ-ਮਰਿਆਦਾ ਦੇਵੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ।

ਮਕਰ : ਭਾਵੁਕਤਾ 'ਤੇ ਕਾਬੂ ਰੱਖੋ। ਬਾਰ੍ਹਵੇਂ ਚੰਦਰਮਾ ਮਨ ਨੂੰ ਅਸ਼ਾਂਤ ਕਰੇਗਾ। ਅਜਿਹਾ ਆਚਰਣ ਨਾ ਕਰੋ ਜਿਸ ਨਾਲ ਖ਼ੁਦ ਨੂੰ ਪੀੜਾ ਹੋਵੇ ਤੇ ਦੂਜਿਆਂ ਨੂੰ ਪੀੜਾ ਮਿਲੇ।

ਕੁੰਭ : ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਮਹਿਲਾ ਅਧਿਕਾਰੀ ਜਾਂ ਘਰ ਦੀ ਮੁਖੀਆ ਤੋਂ ਸਹਿਯੋਗ ਮਿਲ ਸਕਦਾ ਹੈ।

ਮੀਨ : ਚੱਲੀ ਆ ਰਹੀ ਸਮੱਸਿਆ 'ਤੇ ਕਾਬੂ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ, ਪਰ ਭਾਵੁਕਤਾ 'ਤੇ ਕਾਬੂ ਰੱਖੋ।

Posted By: Susheel Khanna