ਅੱਜ ਦੀ ਗ੍ਰਹਿ ਸਥਿਤੀ : 29 ਜੁਲਾਈ, 2020 ਬੁੱਧਵਾਰ ਸਾਉਣ ਮਹੀਨਾ ਸ਼ੁਕਲ ਪੱਖ ਦਸਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।

ਪੁਰਬ ਤੇ ਤਿਉਹਾਰ : ਪੁੱਤਰਦਾ ਇਕਾਦਸ਼ੀ

ਕੱਲ੍ਹ ਦੀ ਭਦਰਾ : ਦੁਪਹਿਰ 12.31 ਵਜੇ ਤੋਂ ਰਾਤ ਦੇ 01.540 ਵਜੇ ਤਕ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਵਰਖਾ ਰੁੱਤ ਸਾਉਣ ਮਹੀਨਾ ਸ਼ੁਕਲ ਪੱਖ ਦੀ ਇਕਾਦਸ਼ੀ 23 ਘੰਟੇ 50 ਮਿੰਟ ਤਕ, ਉਸ ਤੋਂ ਬਾਅਦ ਦਵਾਦਸ਼ੀ ਅਨੁਰਾਧਾ ਨਛੱਤਰ 07 ਘੰਟੇ 40 ਮਿੰਟ ਤਕ, ਉਸ ਤੋਂ ਬਾਅਦ ਜੇਠ ਨਛੱਤਰ ਬ੍ਰਹਮ ਯੋਗ 13 ਘੰਟੇ 15 ਮਿੰਟ ਤਕ, ਉਸ ਤੋਂ ਬਾਅਦ ਏਂਦਰ ਯੋਗ ਬ੍ਰਿਸ਼ਚਕ ਵਿਚ ਚੰਦਰਮਾ।


ਮੇਖ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਰਹੇਗੀ, ਪਰ ਯਾਤਰਾ ਦੇ ਸਮੇਂ ਚੌਕੰਨੇ ਰਹੋ।

ਬ੍ਰਿਖ : ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ।

ਮਿਥੁਨ : ਨੈਗੇਟਿਵ ਵਿਚਾਰਾਂ 'ਤੇ ਕਾਬੂ ਰੱਖੋ। ਯਾਤਰਾ ਦੇਸ਼ਾਟਨ ਨੂੰ ਟਾਲੋ। ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋਣਗੇ। ਖਾਣ-ਪੀਣ ਵਿਚ ਸਾਵਧਾਨੀ ਵਰਤੋ।

ਕਰਕ : ਮਿੱਤਰ ਜਾਂ ਰਿਸ਼ਤੇਦਾਰ ਦੇ ਸਹਿਯੋਗ ਨਾਲ ਰੁਕਿਆ ਹੋਇਆ ਕਾਰਜ ਸੰਪੰਨ ਹੋਵੇਗਾ। ਚਲ ਜਾਂ ਅਚਲ ਜਾਇਦਾਦ ਦੇ ਮਾਮਲੇ ਵਿਚ ਵੀ ਸਫਲਤਾ ਮਿਲ ਸਕਦੀ ਹੈ।

ਸਿੰਘ : ਜੀਵਨ-ਸ਼ਕਤੀ ਵਧੇਗੀ। ਸਿਹਤ ਠੀਕ ਰਹੇਗੀ, ਪਰ ਜ਼ੋਖਮ ਨਾ ਚੁੱਕੋ। ਗੁਰੂ ਅਤੇ ਸ਼ਨੀ ਦੋਵੇਂ ਹੀ ਵਕਰੀ ਹਨ। ਵਿਰੋਧੀ ਹੋਰ ਰੋਗ ਨੂੰ ਬੜ੍ਹਾਵਾ ਦੇਣਗੇ।

ਕੰਨਿਆ : ਆਰਥਿਕ ਯੋਜਨਾ ਨੂੰ ਬਲ ਮਿਲੇਗਾ। ਭਰਾ ਜਾਂ ਭੈਣ ਨਾਲ ਵਿਵਾਦ ਨਾ ਕਰੋ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ। ਵਾਣੀ 'ਤੇ ਸੰਜਮ ਰੱਖੋ।

ਤੁਲਾ : ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਰੁਝੇਵੇਂ ਵਧਣਗੇ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰਿਕ ਮਾਣ-ਸਨਮਾਨ ਵਧੇਗਾ। ਵਪਾਰਕ ਯੋਜਨਾ ਸਫਲ ਹੋਵੇਗੀ।

ਬ੍ਰਿਸ਼ਚਕ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਨਸਾਥੀ ਦਾ ਸਨੇਹ ਮਿਲੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ।

ਧਨੁ : ਧਨ, ਯਸ਼, ਕੀਰਤੀ 'ਚ ਵਾਧਾ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਿਸੇ ਕੰਮ ਦੇ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਯਾਤਰਾ ਦੇਸ਼ਾਟਨ 'ਤੇ ਜਾਣ ਦੀ ਸੰਭਾਵਨਾ ਹੈ।

ਮਕਰ : ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਪਰਿਵਾਰਿਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਿਸਤਿਆਂ 'ਚ ਮਿਠਾਸ ਆਵੇਗੀ। ਰਚਨਾਤਮਕ ਕੰਮਾਂ 'ਚ ਮਨ ਲਗਾਓ।

ਕੁੰਭ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਵਪਾਰਕ ਯਤਨ ਸਫਲ ਹੋਣਗੇ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਤੋਹਫ਼ੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਯਤਨ ਸਫਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਅਤੇ ਸਨੇਹ ਮਿਲੇਗਾ। ਚੰਗੇ ਕੰਮਾਂ ਨਾਲ ਸਮਾਜਿਕ ਮਾਣ-ਸਨਮਾਨ ਵਧੇਗਾ।

Posted By: Susheel Khanna