ਅੱਜ ਦੀ ਗ੍ਰਹਿ ਸਥਿਤੀ : 16 ਜੁਲਾਈ, 2020 ਵੀਰਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਦੱਖਣੀ।

ਅੱਜ ਦਾ ਰਾਹੂਕਾਲ : ਦੁਪਹਿਰ 01.30 ਵਜੇ ਤੋਂ 03.00 ਵਜੇ ਤਕ।

ਪੁਰਬ-ਤਿਉਹਾਰ : ਕਾਮਦਾ ਇਕਾਦਸ਼ੀ ਵਰਤ।

ਵਿਸ਼ੇਸ਼ : ਸੂਰਜ ਦੀ ਕਰਕ ਸੰਗਰਾਂਦ, ਸੂਰਜ ਦੱਖਣਾਇਣ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਵਿਕਰਮ ਸੰਵਤ 2077, ਸ਼ਕੇ 1942, ਦੱਖਣਾਇਣ, ਉੱਤਰ ਗੋਲ, ਗਰਮ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਦਵਾਦਸ਼ੀ 24 ਘੰਟੇ 34 ਮਿੰਟ ਤਕ ਉਸ ਤੋਂ ਬਾਅਦ ਤ੍ਰਯੋਦਸ਼ੀ, ਰੋਹਿਣੀ ਨਛੱਤਰ 20 ਘੰਟੇ 28 ਮਿੰਟ ਤਕ ਉਸ ਤੋਂ ਬਾਅਦ ਮ੍ਰਿਗਸਿਰਾ ਨਛੱਤਰ, ਵਾਧਾ ਯੋਗ 23 ਘੰਟੇ 58 ਮਿੰਟ ਤਕ ਉਸ ਤੋਂ ਬਾਅਦ ਧਰੁਵ ਯੋਗ, ਬ੍ਰਿਖ ਵਿਚ ਚੰਦਰਮਾ।


ਮੇਖ : ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਆਪਸੀ ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ।

ਬ੍ਰਿਖ : ਕਿਸੇ ਕਾਰਜ ਦੇ ਪੂਰਨ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਿੱਖਿਆ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਮਿਥੁਨ : ਸ਼ਾਹੀ ਖਰਚ ਤੋਂ ਬਚਣਾ ਹੋਵੇਗਾ ਨਹੀਂ ਤਾਂ ਕਰਜ਼ ਦੀ ਸਥਿਤੀ ਆ ਸਕਦੀ ਹੈ। ਮੌਸਮ ਦੇ ਰੋਗ ਤੋਂ ਬਚੋ ਖਾਸ ਤੌਰ 'ਤੇ ਸਰਦੀ, ਖਾਂਸੀ ਤੇ ਪੇਟ ਰੋਗ ਤੋਂ। ਵਾਣੀ 'ਤੇ ਕਾਬੂ ਰੱਖੋ।

ਕਰਕ : ਪਰਿਵਾਰਕ ਪ੍ਰਤਿਸ਼ਠਾ ਵਧੇਗੀ। ਆਰਥਿਕ ਪੱਖ ਵਿਚ ਸੁਧਾਰ ਹੋਵੇਗਾ। ਪਿਤਾ ਤੇ ਧਰਮਗੁਰੂ ਦਾ ਆਸ਼ੀਰਵਾਦ ਤੇ ਪੁਰਸ਼ਾਰਥ ਦਾ ਸੁਖਮਈ ਨਤੀਜਾ ਮਿਲੇਗਾ।

ਸਿੰਘ : ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਜੀਵਨਸਾਥੀ ਨਾਲ ਬੇਕਾਰ ਦਾ ਵਾਦ-ਵਿਵਾਦ ਹੋ ਸਕਦਾ ਹੈ।

ਕੰਨਿਆ : ਆਰਥਿਕ ਯੋਜਨਾ ਫਲੀਭੂਤ ਹੋਵੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਯਾਤਰਾ ਦੇਸ਼ਾਟਨ ਦੀ ਸਥਿਤੀ ਹੈ, ਪਰ ਚੌਕੰਨੇ ਰਹੋ।

ਤੁਲਾ : ਉਪਹਾਰ ਵਿਚ ਵਾਧਾ ਹੋਵੇਗਾ। ਧਨ, ਸਨਮਾਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਕਾਰਜ ਪੂਰਨ ਹੋਵੇਗਾ। ਚਲ ਜਾਂ ਅਚਲ ਜਾਇਦਾਦ ਦੇ ਮਾਮਲਿਆਂ ਵਿਚ ਵੀ ਸਫਲਤਾ ਦਾ ਯੋਗ ਹੈ।

ਧਨੁ : ਕਾਰੋਬਾਰੀ ਕਾਰਜਾਂ ਵਿਚ ਸਫਲਤਾ ਮਿਲੇਗੀ। ਚਲ ਜਾਂ ਅਚਲ ਜਾਇਦਾਦ ਦੇ ਮਾਮਲਿਆਂ ਵਿਚ ਵੀ ਸਫਲਤਾ ਦਾ ਯੋਗ ਹੈ। ਧੀਰਜ ਤੋਂ ਕੰਮ ਲੈਣਾ ਲਾਭਕਾਰੀ ਹੋਵੇਗਾ।

ਮਕਰ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਜੀਵਿਕਾ ਦੇ ਖੇਤਰ ਵਿਚ ਅਪਾਰ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਕੁੰਭ : ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਕਿਸੇ ਕਾਰਜ ਦੇ ਪੂਰਨ ਹੋਣ ਨਾਲ ਤੁਹਾਡੇ ਪ੍ਰਭਾਵ ਤੇ ਸਰਵਸ੍ਰੇਸ਼ਠਤਾ ਵਿਚ ਵਾਧਾ ਹੋਵੇਗਾ। ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲਦਾ ਰਹੇਗਾ।

ਮੀਨ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਮਿੱਤਰਤਾ ਸੰਬੰਧਾਂ ਵਿਚ ਮਜ਼ਬੂਤੀ ਆਵੇਗੀ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਸੰਬੰਧਾਂ ਵਿਚ ਨੇੜਤਾ ਆਵੇਗੀ।

Posted By: Susheel Khanna