ਅੱਜ ਦੀ ਗ੍ਰਹਿ ਸਥਿਤੀ : 14 ਜੁਲਾਈ, 2020 ਮੰਗਲਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਨੋਮੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਅੱਜ ਦਾ ਪੁਰਬ ਤੇ ਤਿਉਹਾਰ : ਮੰਗਲਾ ਗੌਰੀ ਵਰਤ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦੀ ਭਦਰਾ : ਸਵੇਰੇ 09.26 ਵਜੇ ਤੋਂ ਰਾਤ 10.20 ਵਜੇ ਤਕ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮੀ ਦੀ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਦਸਮੀ 20 ਘੰਟੇ 20 ਮਿੰਟ ਤਕ ਉਸ ਤੋਂ ਬਾਅਦ ਇਕਾਦਸ਼ੀ, ਭਰਣੀ ਨਛੱਤਰ ਉਸ ਤੋਂ ਬਾਅਦ ਕ੍ਰਿਤਿਕਾ ਨਛੱਤਰ, ਸ਼ੂਲ ਯੋਗ 24 ਘੰਟੇ 09 ਮਿੰਟ ਤਕ ਉਸ ਤੋਂ ਬਾਅਦ ਗੰਡ ਯੋਗ, ਮੇਖ ਵਿਚ ਚੰਦਰਮਾ 23 ਘੰਟੇ 19 ਵਜੇ ਤਕ ਉਸ ਤੋਂ ਬਾਅਦ ਬ੍ਰਿਖ ਵਿਚ।


ਮੇਖ : ਕਾਰੋਬਾਰੀ ਮਾਮਲਿਆਂ ਵਿਚ ਕੁਝ ਰੁਕਾਵਟਾਂ ਰਹਿਣਗੀਆਂ। ਮਨ ਉਦਾਸ ਰਹੇਗਾ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲਤਾ ਮਿਲੇਗੀ।

ਬ੍ਰਿਖ : ਦੂਜਿਆਂ ਦੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਾ ਕਰੋ ਤੇ ਨਾ ਹੀ ਆਪਣੇ ਮਾਮਲੇ ਵਿਚ ਦਖ਼ਲਅੰਦਾਜ਼ੀ ਸਵੀਕਾਰ ਕਰੋ, ਜਦਕਿ ਨੌਕਰੀ ਬਦਲਣ ਦੀ ਦਿਸ਼ਾ ਵਿਚ ਕਿਸੇ ਹੱਦ ਤਕ ਸਫਲਤਾ ਮਿਲ ਸਕਦੀ ਹੈ।

ਮਿਥੁਨ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਬੇਕਾਰ ਦੀ ਭੱਜਦੌੜ ਰਹੇਗੀ। ਸਿਹਤ ਪ੍ਰਤੀ ਚੌਕੰਨੇ ਰਹੋ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ।

ਕਰਕ : ਕਿਸਮਤਵਸ ਸੁਖਮਈ ਸਮਾਚਾਰ ਮਿਲੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਜੋ ਕੋਸ਼ਿਸ਼ ਚੱਲ ਰਹੀ ਹੈ ਉਹ ਸਫਲ ਹੋਵੇਗੀ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲਦਾ ਰਹੇਗਾ।

ਸਿੰਘ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ।

ਕੰਨਿਆ : ਜੀਵਨਸਾਥੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਸਿਹਤ ਤੇ ਮਾਣ-ਮਰਿਆਦਾ ਪ੍ਰਤੀ ਚੌਕੰਨੇ ਰਹੋ। ਆਰਥਿਕ ਮਾਮਲਿਆਂ ਵਿਚ ਚੌਕੰਨੇ ਰਹੋ। ਕੋਈ ਵੀ ਫੈਸਲਾ ਜਲਦਬਾਜ਼ੀ ਵਿਚ ਨਾ ਲਓ।

ਤੁਲਾ : ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲਤਾ ਮਿਲੇਗੀ।

ਬ੍ਰਿਸ਼ਚਕ : ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਬਣ ਸਕਦਾ ਹੈ। ਕੋਈ ਅਜਿਹੀ ਘਟਨਾ ਹੋ ਸਕਦੀ ਹੈ ਜੋ ਤੁਹਾਡੇ ਹਿਤ ਵਿਚ ਨਾ ਹੋਵੇ। ਵਾਣੀ 'ਤੇ ਕਾਬੂ ਰੱਖੋ ਤੇ ਬੇਕਾਰ ਦੇ ਵਾਦ-ਵਿਵਾਦ ਵਿਚ ਨਾ ਪਓ।

ਧਨੁ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਪਿਤਾ ਜਾਂ ਧਰਮਗੁਰੂ ਦਾ ਸਹਿਯੋਗ ਮਿਲਦਾ ਰਹੇਗਾ।

ਮਕਰ : ਗ੍ਰਹਿ ਕਾਰਜ ਵਿਚ ਰੁਝੇ ਰਹੋਗੇ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਕੁੰਭ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

ਮੀਨ : ਕਾਰੋਬਾਰੀ ਮਾਮਲਿਆਂ ਵਿਚ ਅਪਾਰ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਆਰਥਿਕ ਤੇ ਸਮਾਜਿਕ ਮਾਣ-ਮਰਿਆਦਾ ਵਧੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ।

Posted By: Susheel Khanna