ਅੱਜ ਦੀ ਗ੍ਰਹਿ ਸਥਿਤੀ : 8 ਜੁਲਾਈ 2020 ਬੁੱਧਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਤ੍ਰਿਤੀਏ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 1.30 ਵਜੇ ਤਕ।

ਪੁਰਬ ਤੇ ਤਿਉਹਾਰ : ਗਣੇਸ਼ ਚਤੁਰਥੀ ਵਰਤ।

ਅੱਜ ਦੀ ਭਦਰਾ : ਸਵੇਰੇ 09.19 ਵਜੇ ਤਕ।

ਪੰਚਕ : ਦੁਪਹਿਰ 12.31 ਵਜੇ ਤੋਂ ਸ਼ੁਰੂ 13 ਜੁਲਾਈ ਨੂੰ ਸਵੇਰੇ 11.14 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਚਤੁਰਥੀ 10 ਘੰਟੇ 12 ਮਿੰਟ ਤਕ ਉਸ ਤੋਂ ਬਾਅਦ ਪੰਚਮੀ, ਸ਼ਤਭਿਸ਼ਾ ਨਛੱਤਰ 27 ਘੰਟੇ 09 ਮਿੰਟ ਤਕ ਉਸ ਤੋਂ ਬਾਅਦ ਪੂਰਵਭਾਦਰਪਦ ਨਛੱਤਰ, ਆਯੁਸ਼ਮਾਨ ਯੋਗ ਉਸ ਤੋਂ ਬਾਅਦ ਸੁਭਾਗ ਯੋਗ, ਕੁੰਭ ਵਿਚ ਚੰਦਰਮਾ।


ਮੇਖ : ਚੱਲ ਜਾਂ ਅਚੱਲ ਜਾਇਦਾਦ ਦੇ ਮਾਮਲੇ ਵਿਚ ਸਫਲਤਾ ਮਿਲੇਗੀ। ਕਰਜ਼ ਲੈਣ ਦੀ ਦਿਸ਼ਾ ਵਿਚ ਵੀ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਬ੍ਰਿਖ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰ ਦੇ ਮੁਖੀਏ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕਾਰਜਾਂ ਵਿਚ ਅਪਾਰ ਸਫਲਤਾ ਮਿਲੇਗੀ।

ਮਿਥੁਨ : ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸੰਬੰਧਾਂ 'ਚ ਮਿਠਾਸ ਆਵੇਗੀ। ਕੁਝ ਕਾਰੋਬਾਰੀ, ਕੁਝ ਪਰਿਵਾਰਕ ਤਣਾਅ ਦੀ ਵੀ ਸਥਿਤੀ ਬਣੇਗੀ।

ਕਰਕ : ਸਿਹਤ ਵਿਚ ਸੁਧਾਰ ਹੋਵੇਗਾ। ਬੇਕਾਰ ਦੀਆਂ ਉਲਝਣਾਂ ਰਹਿਣਗੀਆਂ। ਯਾਤਰਾ ਦੇਸ਼ਾਟਨ ਤੋਂ ਬਚੋ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਸਿੰਘ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਪੂਰਨ ਹੋਵੇਗਾ। ਕਾਰੋਬਾਰੀ ਯੋਜਨਾ ਫਲੀਭੂਤ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਕੰਨਿਆ : ਗ੍ਰਹਿ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ, ਪਰ ਸਿਹਤ ਪ੍ਰਤੀ ਚੌਕੰਨੇ ਰਹੋ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ।

ਤੁਲਾ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਲਈ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਗ੍ਰਹਿਸਥ ਜੀਵਨ ਵਿਚ ਕੁਝ ਤਣਾਅ ਆ ਸਕਦਾ ਹੈ।

ਬ੍ਰਿਸ਼ਚਕ : ਗੁੱਸੇ 'ਤੇ ਕਾਬੂ ਰੱਖੋ। ਛੋਟੀਆਂ-ਛੋਟੀਆਂ ਗੱਲਾਂ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਆਰਥਿਕ ਮਾਮਲਿਆਂ ਵਿਚ ਚੌਕੰਨੇ ਰਹੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਧਨੁ : ਪਰਿਵਾਰਕ ਮਾਣ-ਮਰਿਆਦਾ ਵਧੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਉਪਹਾਰ ਵਿਚ ਵਾਧਾ ਹੋਵੇਗਾ, ਪਰ ਅਣਪਛਾਤੇ ਡਰ ਤੋਂ ਭੈਅਭੀਤ ਰਹੋਗੇ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

ਮਕਰ : ਰੋਜ਼ਾਨਾ ਕਾਰਜਾਂ ਵਿਚ ਕੁਝ ਰੁਕਾਵਟਾਂ ਰਹਿਣਗੀਆਂ। ਉਸ 'ਤੇ ਕਾਬੂ ਰੱਖੋ। ਆਲਸ ਤੋਂ ਬਚੋ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਸਫਲ ਹੋਵੇਗੀ।

ਕੁੰਭ : ਸਿਹਤ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਯੋਜਨਾ ਨੂੰ ਬਲ ਮਿਲੇਗਾ, ਪਰ ਆਰਥਿਕ ਦਬਾਅ ਕਿਸੇ ਨਾ ਕਿਸੇ ਰੂਪ ਵਿਚ ਤਣਾਅ ਦੇਵੇਗਾ।

ਮੀਨ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

Posted By: Susheel Khanna