ਅੱਜ ਦੀ ਗ੍ਰਹਿ ਸਥਿਤੀ : 7 ਜੁਲਾਈ, 2020 ਮੰਗਲਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਦੂਜੇ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਦੁਪਹਿਰ 03.00 ਵਜੇ ਤੋਂ 04.30 ਵਜੇ ਤਕ।

ਪੁਰਬ-ਤਿਉਹਾਰ : ਮੰਗਲਾ ਗੌਰੀ ਦਾ ਪੂਜਨ।

ਅੱਜ ਦੀ ਭਦਰਾ : ਰਾਤ 09.11 ਵਜੇ ਤੋਂ 08 ਜੁਲਾਈ ਨੂੰ ਸਵੇਰੇ 09.19 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ (ਦੁਪਹਿਰ 12.31 ਵਜੇ ਤੋਂ ਸ਼ੁਰੂ 13 ਜੁਲਾਈ ਨੂੰ ਸਵੇਰੇ 11.14 ਵਜੇ ਤਕ) ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਤੀਜਾ ਉਸ ਤੋਂ ਬਾਅਦ ਚਤੁਰਥੀ, ਘਨਿਸ਼ਠਾ ਨਛੱਤਰ ਉਸ ਤੋਂ ਬਾਅਦ ਸ਼ਤਭਿਸ਼ਾ ਨਛੱਤਰ, ਪ੍ਰੀਤੀ ਯੋਗ ਉਸ ਤੋਂ ਬਾਅਦ ਆਯੁਸ਼ਮਾਨ ਯੋਗ, ਮਕਰ ਵਿਚ ਚੰਦਰਮਾ ਉਸ ਤੋਂ ਬਾਅਦ ਕੁੰਭ ਵਿਚ।


ਮੇਖ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ। ਪਰਿਵਾਰਕ ਮਾਣ-ਮਰਿਆਦਾ ਵਧੇਗੀ। ਪਿਤਾ ਜਾਂ ਧਰਮ ਗੁਰੂ ਤੋਂ ਸਹਿਯੋਗ ਮਿਲਦਾ ਰਹੇਗਾ।

ਬ੍ਰਿਖ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ, ਪਰ ਵਾਣੀ 'ਤੇ ਸੰਜਮ ਨਾ ਰੱਖਣ ਕਰ ਕੇ ਪਰਿਵਾਰਕ ਰਿਸ਼ਤਿਆਂ ਵਿਚ ਤਣਾਅ ਆ ਸਕਦਾ ਹੈ।

ਮਿਥੁਨ : ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲੇਗਾ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਬਣ ਰਹੀ ਹੈ, ਪਰ ਚੌਕੰਨੇ ਰਹੋ।

ਕਰਕ : ਨੇਤਰ ਜਾਂ ਪੇਟ ਵਿਕਾਰ ਜਾਂ ਚਮੜੀ ਦੇ ਰੋਗ ਪ੍ਰਤੀ ਚੌਕੰਨੇ ਰਹੋ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਸਿੰਘ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਸਿੱਖਿਆ ਦੇ ਖੇਤਰ ਵਿਚ ਕੀਤੀ ਗਈ ਮਿਹਨਤ ਸਾਰਥਕ ਹੋਵੇਗੀ।

ਕੰਨਿਆ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਕੁਝ ਕਾਰੋਬਾਰੀ, ਕੁਝ ਪਰਿਵਾਰਕ ਤਣਾਅ ਮਿਲ ਸਕਦਾ ਹੈ। ਭੱਜਦੌੜ ਰਹੇਗੀ।

ਤੁਲਾ : ਸਿਹਤ ਪ੍ਰਤੀ ਚੌਕੰਨੇ ਰਹੋ। ਆਰਥਿਕ ਮਾਮਲਿਆਂ ਵਿਚ ਤਰੱਕੀ ਹੋਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਸੰਬੰਧ 'ਚ ਮਿਠਾਸ ਆਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸਫਲਤਾ ਦੇਵੇਗਾ।

ਬ੍ਰਿਸ਼ਚਕ : ਸਿਹਤ ਤੇ ਪ੍ਰਤਿਸ਼ਠਾ ਪ੍ਰਤੀ ਚੌਕੰਨੇ ਰਹੋ। ਗ੍ਰਹਿ ਕਾਰਜ ਵਿਚ ਰੁਝੇ ਰਹਿ ਸਕਦੇ ਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਧਨੁ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਰਿਸ਼ਤਿਆਂ ਵਿਚ ਨੇੜਤਾ ਆਵੇਗੀ। ਕਾਰੋਬਾਰੀ ਮਾਮਲਿਆਂ ਵਿਚ ਤਰੱਕੀ ਹੋਵੇਗੀ। ਸਮਾਜਿਕ ਮਾਣ-ਮਰਿਆਦਾ ਵਧੇਗੀ।

ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ, ਪਰ ਵਾਣੀ 'ਤੇ ਸੰਜਮ ਨਾ ਰੱਖਣ ਨਾਲ ਕਾਰੋਬਾਰੀ ਜਾਂ ਪਰਿਵਾਰਕ ਤਣਾਅ ਮਿਲ ਸਕਦਾ ਹੈ।

ਕੁੰਭ : ਰੁਕਿਆ ਹੋਇਆ ਕੰਮ ਪੂਰਾ ਹੋਵੇਗਾ। ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਕਾਰੋਬਾਰੀ ਮਾਮਲਿਆਂ ਵਿਚ ਤਰੱਕੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ : ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ, ਪਰ ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ। ਰਚਨਾਤਮਕ ਮਾਮਲਿਆਂ ਵਿਚ ਸਫਲਤਾ ਮਿਲੇਗੀ।

Posted By: Susheel Khanna