ਅੱਜ ਦੀ ਗ੍ਰਹਿ ਸਥਿਤੀ : 4 ਜੁਲਾਈ, 2020 ਸ਼ਨਿਚਰਵਾਰ, ਹਾੜ ਮਹੀਨਾ, ਸ਼ੁਕਲ ਪੱਖ, ਚਤੁਰਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 09.00 ਵਜੇ ਤੋਂ ਨੂੰ 10.30 ਵਜੇ ਤਕ।

ਪੁਰਬ ਤੇ ਤਿਉਹਾਰ : ਵਰਤ ਦੀ ਪੂਰਨਮਾਸ਼ੀ।

ਭਦਰਾ : ਸਵੇਰੇ 11.34 ਵਜੇ ਤੋਂ ਰਾਤ 10.55 ਵਜੇ ਤਕ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਤਿਉਹਾਰ : ਇਸ਼ਨਾਨ ਦਾਨ ਦੀ ਹਾੜੀ ਪੂਰਨਮਾਸ਼ੀ।

ਵਿਸ਼ੇਸ਼ : ਚੰਦਰਗ੍ਰਹਿਣ, ਗੁਰੂ ਪੂਰਨਮਾਸ਼ੀ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਹਾੜ ਮਹੀਨਾ, ਸ਼ੁਕਲ ਪੱਖ ਪੂਰਨਮਾਸ਼ੀ ਉਸ ਤੋਂ ਬਾਅਦ ਪ੍ਰਤੀਪਦਾ, ਪੂਰਵਾ ਹਾੜ ਨਛੱਤਰ ਉਸ ਤੋਂ ਬਾਅਦ ਉੱਤਰਾ ਹਾੜ ਨਛੱਤਰ, ਏਂਦਰ ਯੋਗ ਉਸ ਤੋਂ ਬਾਅਦ ਵੈਧ੍ਰਤੀ ਯੋਗ, ਧਨੁ ਵਿਚ ਚੰਦਰਮਾ 29 ਘੰਟੇ 02 ਮਿੰਟ ਤਕ ਉਸ ਤੋਂ ਬਾਅਦ ਮਕਰ ਵਿਚ।


ਮੇਖ : ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ, ਪਰ ਅਣਪਛਾਤੇ ਡਰ ਨਾਲ ਮਨ ਗ੍ਰਸਿਆ ਹੋ ਸਕਦਾ ਹੈ। ਡਰ ਨੂੰ ਮਨ ਤੋਂ ਦੂਰ ਕਰੋ। ਸ਼ਾਸਨ ਸੱਤਾ ਤੋਂ ਸਹਿਯੋਗ ਮਿਲ ਸਕਦਾ ਹੈ।

ਬ੍ਰਿਖ : ਬੇਕਾਰ ਦੇ ਵਾਦ-ਵਿਵਾਦ ਤੋਂ ਬਚੋ। ਕਿਸੇ ਦੇ ਮਾਮਲੇ ਵਿਚ ਦਖ਼ਲਅੰਦਾਜ਼ੀ ਨਾ ਕਰੋ। ਜਿੰਨਾ ਸੰਭਵ ਹੋਵੇ ਆਪਣੀ ਤਰੱਕੀ ਦੀ ਦਿਸ਼ਾ ਵਿਚ ਮਿਹਨਤ ਕਰੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਮਿਥੁਨ : ਪਰਿਵਾਰਕ ਕਾਰਜ ਵਿਚ ਰੁਝੇ ਹੋ ਸਕਦੇ ਹੋ। ਤੁਹਾਨੂੰ ਆਪਣੀ ਪ੍ਰਸ਼ੰਸਾ ਸੁਣਨ ਨੂੰ ਮਿਲੇਗੀ। ਸੰਬੰਧਤ ਅਧਿਕਾਰੀ ਦਾ ਸਹਿਯੋਗ ਰਹੇਗਾ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਕਰਕ : ਭੱਜਦੌੜ ਦੀ ਸਥਿਤੀ ਰਹੇਗੀ। ਯਾਤਰਾ ਦੇਸ਼ਾਟਨ ਤੋਂ ਬਚੋ। ਕੁਝ ਪਰਿਵਾਰਕ ਤੇ ਕੁਝ ਕਾਰੋਬਾਰੀ ਤਣਾਅ ਦੀ ਸਥਿਤੀ ਆ ਸਕਦੀ ਹੈ। ਕੋਸ਼ਿਸ਼ ਕਰਦੇ ਰਹੋ, ਸਫਲਤਾ ਮਿਲੇਗੀ।

ਸਿੰਘ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੂਰਨ ਹੋਵੇਗਾ। ਆਰਥਿਕ ਯੋਜਨਾ ਨੂੰ ਬਲ ਮਿਲੇਗਾ। ਧਾਰਮਿਕ ਕਾਰਜ ਵਿਚ ਸਫਲਤਾ ਮਿਲ ਸਕਦੀ ਹੈ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਕੰਨਿਆ : ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ, ਪਰ ਕੁਝ ਪਰਿਵਾਰਕ ਤਣਾਅ ਵੀ ਮਿਲ ਸਕਦਾ ਹੈ। ਪਿਤਾ ਜਾਂ ਧਰਮ ਗੁਰੂ ਤੋਂ ਸਹਿਯੋਗ ਮਿਲੇਗਾ।

ਤੁਲਾ : ਬੁੱਧੀ ਕੌਸ਼ਲ ਨਾਲ ਵਿਗੜਿਆ ਹੋਇਆ ਕਾਰਜ ਸੰਪੰਨ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਗੁਰੂ ਦੀ ਕ੍ਰਿਪਾ ਮਿਲ ਸਕਦੀ ਹੈ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਪਰਿਵਾਰ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਯੋਜਨਾ ਫਲੀਭੂਤ ਹੋਵੇਗੀ, ਪਰ ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਯਾਤਰਾ ਦੇਸ਼ਾਟਨ ਦੀ ਸਥਿਤੀ ਹੈ, ਪਰ ਚੌਕੰਨੇ ਰਹੋ।

ਧਨੁ : ਧਾਰਮਿਕ ਕਾਰਜ, ਧਰਮ ਗੁਰੂ ਦਾ ਸਹਿਯੋਗ ਮਿਲ ਸਕਦਾ ਹੈ। ਦੇਵ ਦਰਸ਼ਨ ਵੀ ਸੰਭਵ ਹੈ, ਪਰ ਆਰਥਿਕ ਮਾਮਲਿਆਂ 'ਚ ਤਣਾਅ ਰਹੇਗਾ। ਪਰਿਵਾਰਕ ਪੱਧਰ 'ਤੇ ਸੰਬੰਧ ਮਜ਼ਬੂਤ ਹੋਣਗੇ।

ਮਕਰ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਬੇਕਾਰ ਦਾ ਧਨ ਖਰਚ ਹੋਵੇਗਾ ਤੇ ਤੁਹਾਡਾ ਹੰਕਾਰ ਰਿਸ਼ਤਿਆਂ 'ਚ ਤਣਾਅ ਦੇ ਸਕਦਾ ਹੈ। ਈਸ਼ਵਰ ਦੀ ਭਗਤੀ ਕਰੋ।

ਕੁੰਭ : ਧਰਮ ਗੁਰੂ ਜਾਂ ਉੱਚ ਅਧਿਕਾਰੀ ਦੀ ਕ੍ਰਿਪਾ ਦੇ ਪਾਤਰ ਹੋਵੋਗੇ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਮੀਨ : ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਸ਼ਾਸਨ ਸੱਤਾ ਤੋਂ ਸਾਰੇ ਸਹਿਯੋਗ ਲੈਣ ਵਿਚ ਸਫਲ ਹੋਣਗੇ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

Posted By: Susheel Khanna