ਅੱਜ ਦੀ ਗ੍ਰਹਿ ਸਥਿਤੀ : 1 ਜੁਲਾਈ, 2020 ਬੁੱਧਵਾਰ, ਹਾੜ ਮਹੀਨਾ, ਸ਼ੁਕਲ ਪੱਖ, ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 01.30 ਵਜੇ ਤਕ।

ਅੱਜ ਦਾ ਪੁਰਬ ਤੇ ਤਿਉਹਾਰ : ਹਰਿਸ਼ਯਨੀ ਇਕਾਦਸ਼ੀ, ਚਾਤੁਰਮਾਸਯ ਵਰਤ ਆਰੰਭ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਕੱਲ੍ਹ ਦਾ ਪੁਰਬ ਤੇ ਤਿਉਹਾਰ : ਪ੍ਰਦੋਸ਼।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਹਾੜ ਮਹੀਨਾ, ਸ਼ੁਕਲ ਪੱਖ ਦਵਾਦਸ਼ੀ 15 ਘੰਟੇ 18 ਮਿੰਟ ਤਕ ਉਸ ਤੋਂ ਬਾਅਦ ਤ੍ਰਯੋਦਸ਼ੀ, ਅਨੁਰਾਧਾ ਨਛੱਤਰ 25 ਘੰਟੇ 14 ਮਿੰਟ ਤਕ ਉਸ ਤੋਂ ਬਾਅਦ ਜੇਠ ਨਛੱਤਰ, ਸਾਧਯ ਯੋਗ 08 ਘੰਟੇ 24 ਮਿੰਟ ਤਕ ਉਸ ਤੋਂ ਬਾਅਦ ਸ਼ੁਭ ਯੋਗ, ਬ੍ਰਿਸ਼ਚਕ 'ਚ ਚੰਦਰਮਾ।


ਮੇਖ : ਕੁਝ ਪਰਿਵਾਰਕ ਤੇ ਕੁਝ ਕਾਰੋਬਾਰੀ ਤਣਾਅ ਮਿਲ ਸਕਦਾ ਹੈ। ਸਿਹਤ ਤੇ ਮਾਣ-ਮਰਿਆਦਾ ਪ੍ਰਤੀ ਕਿਸੇ ਤਰ੍ਹਾਂ ਦਾ ਜ਼ੋਖਮ ਨਾ ਚੁੱਕੋ।

ਬ੍ਰਿਖ : ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਪਰਿਵਾਰ ਤੋਂ ਪਰੇਸ਼ਾਨੀ ਮਿਲ ਸਕਦੀ ਹੈ।

ਮਿਥੁਨ : ਰੁਝੇਵਾਂ ਵਧੇਗਾ। ਰੋਗ ਜਾਂ ਵਿਰੋਧੀ ਤਣਾਅ ਦਾ ਕਾਰਨ ਹੋ ਸਕਦਾ ਹੈ। ਸੰਤਾਨ ਕਾਰਨ ਚਿੰਤਤ ਹੋ ਸਕਦੇ ਹੋ। ਸਿੱਖਿਆ ਮੁਕਾਬਲੇ ਦਾ ਵੀ ਦਬਾਅ ਵਧੇਗਾ।

ਕਰਕ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕਾਰੋਬਾਰੀ ਯੋਜਨਾ ਫਲੀਭੂਤ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਫਲੀਭੂਤ ਹੋਵੇਗੀ।

ਸਿੰਘ : ਪਰਿਵਾਰਕ ਕਾਰਜ ਵਿਚ ਰੁਝੇ ਰਹੋਗੇ, ਪਰ ਕਿਸੇ ਪਰਿਵਾਰਕ ਮੈਂਬਰ ਤੋਂ ਤਣਾਅ ਵੀ ਮਿਲੇਗਾ। ਰਚਨਾਤਮਕਤਾ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਸਾਰਥਕ ਹੋਵੇਗੀ।

ਕੰਨਿਆ : ਦੂਜਿਆਂ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਕਾਰੋਬਾਰੀ ਮਾਮਲਿਆਂ ਵਿਚ ਸਫਲਤਾ ਮਿਲੇਗੀ।

ਤੁਲਾ : ਸੰਬੰਧਾਂ ਵਿਚ ਨੇੜਤਾ ਆਏਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ, ਪਰ ਜੀਵਨਸਾਥੀ ਜਾਂ ਸਹੁਰੇ ਪੱਖ ਤੋਂ ਤਣਾਅ ਮਿਲ ਸਕਦਾ ਹੈ। ਵਾਣੀ 'ਤੇ ਸੰਜਮ ਰੱਖੋ।

ਬ੍ਰਿਸ਼ਚਕ : ਭਾਵੁਕਤਾ 'ਤੇ ਕਾਬੂ ਰੱਖੋ। ਵਾਣੀ 'ਤੇ ਸੰਜਮ ਨਾ ਰੱਖਣ ਨਾਲ ਸਮੱਸਿਆ ਆ ਸਕਦੀ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

ਧਨੁ : ਸਿਹਤ ਪ੍ਰਤੀ ਚੌਕੰਨੇ ਰਹੋ। ਹੰਕਾਰ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਸਕਦਾ ਹੈ। ਭਾਵੇਂ ਪਰਿਵਾਰਕ ਵਾਤਾਵਰਣ ਹੋਵੇ ਜਾਂ ਕਾਰੋਬਾਰੀ ਹੋਵੇ। ਚੌਕੰਨੇ ਰਹੋ।

ਮਕਰ : ਘਰੇਲੂ ਵਰਤੋਂ ਚੀਜ਼ਾਂ ਵਿਚ ਵਾਧਾ ਹੋਵੇਗਾ। ਕਰਮ ਖੇਤਰ ਵਿਚ ਰੁਕਾਵਟਾਂ ਆਉਣਗੀਆਂ। ਸਿਹਤ ਤੇ ਮਾਣ-ਮਰਿਆਦਾ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

ਕੁੰਭ : ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਜੀਵਿਕਾ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਸਾਰਥਕ ਹੋਵੇਗੀ।

ਮੀਨ : ਕਿਸਮਤਵਸ਼ ਸੁਖਦਾਇਕ ਸਮਾਚਾਰ ਮਿਲੇਗਾ। ਰਚਨਾਤਮਕ ਕਾਰਜਾਂ ਵਿਚ ਤਰੱਕੀ ਹੋਵੇਗੀ। ਪਿਤਾ ਤੋਂ ਸਹਿਯੋਗ ਮਿਲੇਗਾ। ਸਿੱਖਿਆ ਦੇ ਖੇਤਰ ਵਿਚ ਕੀਤੀ ਗਈ ਕੋਸ਼ਿਸ਼ ਸਾਰਥਕ ਹੋਵੇਗੀ।

Posted By: Susheel Khanna