ਅੱਜ ਦੀ ਗ੍ਰਹਿ ਸਥਿਤੀ : 29 ਜੂਨ, 2020 ਸੋਮਵਾਰ, ਹਾੜ ਮਹੀਨਾ, ਸ਼ੁਕਲ ਪੱਖ, ਨੋਮੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਅੱਜ ਦਾ ਰਾਹੂਕਾਲ : ਸਵੇਰੇ 07.30 ਵਜੇ ਤੋਂ 09.00 ਵਜੇ ਤਕ।

ਅੱਜ ਦਾ ਪੁਰਬ ਤੇ ਤਿਉਹਾਰ : ਕੰਦਰਭ ਨੋਮੀ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਪੁਰਬ-ਤਿਉਹਾਰ : ਬਹੁਧਾ ਯਾਤਰਾ, ਗਿਰਿਜਾ ਪੂਜਾ।

ਵਿਸ਼ੇਸ਼ : ਵਕਰੀ ਗੁਰੂ ਧਨੁ ਰਾਸ਼ੀ ਵਿਚ ਤੇ ਧਨੁ ਦੇ ਨਵਾਂਸ਼ ਵਿਚ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਹਾੜ ਮਹੀਨਾ, ਸ਼ੁਕਲ ਪੱਖ ਦਸਮੀ 19 ਘੰਟੇ 50 ਮਿੰਟ ਤਕ ਉਸ ਤੋਂ ਬਾਅਦ ਇਕਾਦਸ਼ੀ, ਚਿਤਰਾ ਨਛੱਤਰ ਉਸ ਤੋਂ ਬਾਅਦ ਸਵਾਤੀ ਨਛੱਤਰ, ਸ਼ਿਵ ਯੋਗ ਉਸ ਤੋਂ ਬਾਅਦ ਸਿੱਧੀ ਯੋਗ, ਤੁਲਾ ਵਿਚ ਚੰਦਰਮਾ।


ਮੇਖ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਕੁਝ ਕਾਰੋਬਾਰੀ ਮਾਮਲਿਆਂ ਵਿਚ ਵੀ ਸਫਲਤਾ ਮਿਲੇਗੀ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲਤਾ ਮਿਲੇਗੀ।

ਬ੍ਰਿਖ : ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਮੁਲਾਜ਼ਮ, ਗੁਆਂਢੀ ਜਾਂ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ।

ਮਿਥੁਨ : ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਅਪਾਰ ਸਫਲਤਾ ਮਿਲੇਗੀ। ਮਨ ਅਣਪਛਥਾਤੇ ਡਰ ਨਾਲ ਗ੍ਰਸਿਆ ਰਹੇਗਾ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ।

ਕਰਕ : ਆਰਥਿਕ ਮਾਮਲਿਆਂ ਵਿਚ ਚੌਕੰਨੇ ਰਹੋ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਕੁਝ ਪਰਿਵਾਰਕ ਸਮੱਸਿਆ ਵੀ ਰਹੇਗੀ। ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ।

ਸਿੰਘ : ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ।

ਕੰਨਿਆ : ਗੁਰੂ ਦਾ ਪਰਿਵਰਤਨ ਕਾਰੋਬਾਰੀ ਦ੍ਰਿਸ਼ਟੀ ਤੋਂ ਉੱਤਮ ਹੋਵੇਗਾ। ਪਰਿਵਾਰਕ ਕਾਰਜਾਂ ਵਿਚ ਰੁੱਝੇ ਰਹੋਗੇ। ਪਰਿਵਾਰਕ ਪੱਧਰ 'ਤੇ ਸਹਿਯੋਗ ਮਿਲਦਾ ਰਹੇਗਾ।

ਤੁਲਾ : ਨਿੱਜੀ ਸੰਬੰਧ ਮਜ਼ਬੂਤ ਹੋਣਗੇ। ਭਾਵੁਕਤਾ 'ਤੇ ਕੰਟਰੋਲ ਰੱਖੋ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਬ੍ਰਿਸ਼ਚਕ : ਪਰਿਵਾਰਕ ਕਾਰਜਾਂ ਵਿਚ ਰੁਝੇ ਰਹੋਗੇ। ਕੋਈ ਅਜਿਹੀ ਗੱਲ ਹੋ ਸਕਦੀ ਹੈ ਜੋ ਤੁਹਾਡੇ ਹਿਤ ਵਿਚ ਨਾ ਹੋਵੇ। ਗੁੱਸੇ 'ਤੇ ਕਾਬੂ ਰੱਖਣ ਦੀ ਲੋੜ ਹੈ। ਸੰਜਮ ਤੋਂ ਕੰਮ ਲਓ।

ਧਨੁ : ਗ੍ਰਹਿ ਉਪਯੋਗੀ ਚੀਜ਼ਾਂ ਵਿਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਕਰਮ ਖੇਤਰ ਵਿਚ ਰੁਕਾਵਟ ਆਵੇਗੀ। ਪਰਿਵਾਰ ਦੇ ਮੈਂਬਰਾਂ ਦਾ ਸਾਥ ਮਿਲੇਗਾ।

ਮਕਰ : ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲ ਹੋਵੋਗੇ।

ਕੁੰਭ : ਬੇਕਾਰ ਦੀ ਭੱਜਦੌੜ ਰਹੇਗੀ। ਕਿਸਮਤਵਸ ਸੁਖਮਈ ਸਮਾਚਾਰ ਮਿਲੇਗਾ। ਯਾਤਰਾ ਜਾਂ ਦੇਸ਼ਾਟਨ ਦੀ ਸਥਿਤੀ ਸੁਖਮਈ ਹੋਵੇਗੀ, ਪਰ ਸਾਵਧਾਨੀ ਨਾਲ ਯਾਤਰਾ ਕਰੋ।

ਮੀਨ : ਜੀਵਨਸਾਥੀ ਦਾ ਸਹਿਯੋਗ ਤੇ ਸਨੇਹ ਮਿਲੇਗਾ। ਕਿਸੇ ਕਾਰਜ ਦੇ ਪੂਰੇ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਯਸ਼, ਕੀਰਤੀ ਵਿਚ ਵਾਧਾ ਹੋਵੇਗਾ।

Posted By: Susheel Khanna