ਦੀਪਕ ਅਰੋੜਾ

-------

ਮੇਖ

ਸਿਹਤ - ਫਲੂ ਦੇ ਵਧਦੇ ਕਦਮਾਂ ਨੂੰ ਮਹਿਸੂਸ ਕਰਦੇ ਹੋਏ ਘਰ ਵਿਚ ਰਹਿਣ ਦੀ ਜ਼ਰੂਰਤ ਹੈ।

ਪੜ੍ਹਾਈ, ਸਿੱਖਿਆ - ਸਕੂਲ, ਕਾਲਜਾਂ ਵਿਚ ਛੁੱਟੀਆਂ ਹਨ, ਆਨਲਾਈਨ ਪੜ੍ਹਾਈ ਜਾਰੀ ਰੱਖੋ।।

ਨੌਕਰੀ, ਵਪਾਰ - ਕੰਮ ਦੀ ਗਤੀ ਮਿਹਨਤ ਮੁਕਾਬਲੇ ਕਾਫ਼ੀ ਘੱਟ ਰਹੇਗੀ।

ਪਰਿਵਾਰ, ਦੋਸਤ - ਪਰਿਵਾਰ ਪ੍ਰਤੀ ਬੁਰੀ ਭਾਵਨਾ ਨਾ ਰੱਖੋ ਅਤੇ ਇਕੱਲਾਪਨ ਘਟਾਓ।।

ਉਪਾਅ - ਸਤਨਾਜਾ ਗਾਵਾਂ ਨੂੰ ਪਾਓ।। (ਸਟਾਰ 2)


ਬ੍ਰਿਖ

ਸਿਹਤ - ਘਰੋਂ ਬਾਹਰ ਨਿਕਲਦੇ ਸਮੇਂ ਚਿਹਰੇ 'ਤੇ ਮਾਸਕ ਅਤੇ ਵਾਰ-ਵਾਰ ਹੱਥ ਸੈਨੇਟਾਈਜ਼ ਕਰਦੇ ਰਹੋ।

ਪੜ੍ਹਾਈ, ਸਿੱਖਿਆ - ਕਾਹਲੀ ਨਾ ਕਰੋ, ਥੋੜ੍ਹਾ ਸ਼ਾਂਤ ਚਿੱਤ ਪੜ੍ਹਨਾ ਵਧੀਆ ਰਹੇਗਾ।

ਨੌਕਰੀ, ਵਪਾਰ - ਕੰਮ ਨਵੇਂ ਅਵਸਰ ਪੈਦਾ ਕਰੇਗਾ, ਪਰ ਧਨ ਕਾਰਨ ਰੁਕਾਵਟ ਰਹੇਗੀ।

ਪਰਿਵਾਰ, ਦੋਸਤ - ਪਤਨੀ ਨਾਲ ਝਗੜਾ ਕਰਨ ਤੋਂ ਬਚੋ।

ਉਪਾਅ - ਮੰਦਰ ਵਿਚ ਇਤਰ ਚੜ੍ਹਾਓ।। (ਸਟਾਰ 3)


ਮਿਥੁਨ

ਸਿਹਤ - ਹਫ਼ਤੇ ਦੇ ਪਹਿਲੇ ਤਿੰਨ ਦਿਨ 22, 23 ਅਤੇ 24 ਨੂੰ ਸਿਹਤ ਖ਼ਰਾਬ ਰਹੇਗੀ।

ਪੜ੍ਹਾਈ, ਸਿੱਖਿਆ - ਪੜ੍ਹਾਈ ਵੱਲ ਧਿਆਨ ਘੱਟ, ਸ਼ਰਾਰਤਾਂ ਹਾਵੀ ਰਹਿਣਗੀਆਂ।।

ਨੌਕਰੀ, ਵਪਾਰ - ਦੋਸਤਾਂ ਨੂੰ ਜ਼ਿਆਦਾ ਸਮਾਂ ਦੇਣ ਦੀ ਬਜਾਏ ਪਰਿਵਾਰ ਵਿਚ ਸਮਾਂ ਬਤੀਤ ਕਰੋ।

ਪਰਿਵਾਰ, ਦੋਸਤ - ਬੱਚਿਆਂ ਨੂੰ ਘੱਟ ਸਮਾਂ ਦੇਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਉਪਾਅ - ਚਲਦੇ ਪਾਣੀ ਵਿਚ ਦੁੱਧ ਜਲ ਪ੍ਰਵਾਹ ਕਰੋ।। (ਸਟਾਰ 2)


ਕਰਕ

ਸਿਹਤ - ਬਾਹਰੀ ਖਾਣਾ ਪੇਟ ਦੀ ਖ਼ਰਾਬੀ ਦਾ ਕਾਰਨ ਬਣੇਗਾ।।

ਪੜ੍ਹਾਈ, ਸਿੱਖਿਆ - ਪੜ੍ਹਾਈ ਨਾ ਕਰ ਕੇ ਚਿੰਤਾ ਨੂੰ ਆਪਣੇ 'ਤੇ ਹਾਵੀ ਨਾ ਹੋਣ ਦਿਓ।।

ਨੌਕਰੀ, ਵਪਾਰ - ਵਪਾਰ ਵਿਚ ਵਿਰੋਧੀ ਕਾਫ਼ੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ।

ਪਰਿਵਾਰ, ਦੋਸਤ - ਪਤਨੀ ਅਤੇ ਨਾਨਕੇ ਪਰਿਵਾਰ ਵੱਲੋਂ ਪਰੇਸ਼ਾਨੀ ਆ ਸਕਦੀ ਹੈ।

ਉਪਾਅ - ਗਊਸ਼ਾਲਾ ਵਿਚ ਮੂਲੀਆਂ ਦਾਨ ਕਰੋ।। (ਸਟਾਰ 2)


ਸਿੰਘ

ਸਿਹਤ - ਇਸ ਹਫ਼ਤੇ ਪੇਟ ਦੀ ਪਰੇਸ਼ਾਨੀ ਰਹੇਗੀ, ਕਬਜ਼ ਗੈਸ ਹੋ ਸਕਦੀ ਹੈ।।

ਪੜ੍ਹਾਈ, ਸਿੱਖਿਆ - ਪੜ੍ਹਨ ਤੋਂ ਦੂਰੀ ਰਹੇਗੀ, ਮੋਬਾਈਲ ਟੀਵੀ ਪ੍ਰਤੀ ਰੁਚੀ ਵਧੇਗੀ।

ਨੌਕਰੀ, ਵਪਾਰ - ਸਿਹਤ ਪ੍ਰਤੀ ਨਿਰਾਸ਼ਾ ਰਹੇਗੀ, ਪਰ ਇਹ ਥੋੜ੍ਹੇ ਸਮੇਂ ਵਾਸਤੇ ਹੈ।

ਪਰਿਵਾਰ, ਦੋਸਤ - ਬਹਿਸ ਤੋਂ ਬਚੋ, ਝਗੜੇ ਦਾ ਕਾਰਨ ਬਣ ਸਕਦੀ ਹੈ।।

ਉਪਾਅ - ਚਾਹ ਪੱਤੀ ਦਾਨ ਕਰੋ। (ਸਟਾਰ 2)

ਕੰਨਿਆ

ਸਿਹਤ - ਪੂਰਾ ਹਫ਼ਤਾ ਠੀਕ, ਆਖ਼ਰੀ ਦੋ ਦਿਨ ਸਿਹਤ ਪ੍ਰਤੀ ਪਰੇਸ਼ਾਨੀ ਰਹੇਗੀ।

ਪੜ੍ਹਾਈ, ਸਿੱਖਿਆ - ਕਾਫ਼ੀ ਸੁਸਤੀ ਅਤੇ ਯਾਦ ਕਰਨ ਵਿਚ ਪਰੇਸ਼ਾਨੀ ਆਵੇਗੀ।

ਨੌਕਰੀ, ਵਪਾਰ - ਕੰਮ ਪ੍ਰਤੀ ਨਿਰਾਸ਼ਾ ਵਧਦੀ ਜਾ ਰਹੀ ਹੈ।

ਪਰਿਵਾਰ, ਦੋਸਤ - ਵੱਡਿਆਂ ਪ੍ਰਤੀ ਨਾਰਾਜ਼ਗੀ ਵਧ ਸਕਦੀ ਹੈ।

ਉਪਾਅ - ਬੱਚਿਆਂ ਨੂੰ ਟਾਫੀਆਂ ਦਾਨ ਕਰੋ।। (ਸਟਾਰ 3)


ਤੁਲਾ

ਸਿਹਤ - ਸ਼ੁਰੂਆਤੀ ਦੋ ਦਿਨ ਆਲਸ ਹਾਵੀ ਰਹੇਗਾ।।

ਪੜ੍ਹਾਈ, ਸਿੱਖਿਆ - ਗੀਤ ਸੰਗੀਤ ਵਿਚ ਰੁਚੀ ਜ਼ਿਆਦਾ ਹੋ ਰਹੀ ਹੈ।।

ਨੌਕਰੀ, ਵਪਾਰ - ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।।

ਪਰਿਵਾਰ, ਦੋਸਤ - ਛੋਟਿਆਂ 'ਤੇ ਆਪਣੀਆਂ ਗੱਲਾਂ ਥੋਪਣਾ ਨੁਕਸਾਨਦਾਇਕ ਰਹੇਗਾ।।

ਉਪਾਅ - ਗਾਵਾਂ ਨੂੰ ਰੋਟੀ ਪਾਓ।। (ਸਟਾਰ 2)


ਬ੍ਰਿਸ਼ਚਕ

ਸਿਹਤ - ਹਫ਼ਤੇ ਦੇ ਸ਼ੁਰੂਆਤੀ ਦੋ ਦਿਨ ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ।

ਪੜ੍ਹਾਈ, ਸਿੱਖਿਆ - ਟਾਈਮ ਖ਼ਰਾਬ ਜ਼ਿਆਦਾ ਤੇ ਪੜ੍ਹਾਈ ਘੱਟ ਕਰੋਗੇ।।

ਨੌਕਰੀ, ਵਪਾਰ - ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।

ਪਰਿਵਾਰ, ਦੋਸਤ - ਬੋਲੀ ਕਾਫ਼ੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ।

ਉਪਾਅ - ਘਰੋਂ ਸਾਰਾ ਪੁਰਾਣਾ ਕਬਾੜ ਕੱਢੋ।। (ਸਟਾਰ 3)


ਧਨੂੰ

ਸਿਹਤ - ਆਖ਼ਰੀ ਤਿੰਨ ਦਿਨ ਸਿਹਤ 'ਚ ਖ਼ਰਾਬੀ ਪੈਦਾ ਕਰਨਗੇ।

ਪੜ੍ਹਾਈ, ਸਿੱਖਿਆ - ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।।

ਨੌਕਰੀ, ਵਪਾਰ - ਖ਼ਰਚਾ ਜ਼ਿਆਦਾ ਕਮਾਈ ਘੱਟ ਬਜਟ ਖ਼ਰਾਬ ਕਰੇਗਾ।।

ਪਰਿਵਾਰ, ਦੋਸਤ - ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।।

ਉਪਾਅ - ਬ੍ਰਾਹਮਣਾਂ ਨੂੰ ਰੋਟੀ ਖਿਲਾਓ।। (ਸਟਾਰ 2)


ਮਕਰ

ਸਿਹਤ - ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।।

ਪੜ੍ਹਾਈ, ਸਿੱਖਿਆ - ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।

ਨੌਕਰੀ, ਵਪਾਰ - ਵਪਾਰ ਵਿਚ ਖ਼ਰਚਾ ਜ਼ਿਆਦਾ ਤੇ ਫਾਇਦਾ ਘੱਟ ਰਹੇਗਾ।।

ਪਰਿਵਾਰ, ਦੋਸਤ - ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।

ਉਪਾਅ - ਘਰ ਦੀ ਛੱਤ 'ਤੇ ਝੰਡਾ ਲਗਾਓ।। (ਸਟਾਰ 3)


ਕੁੰਭ

ਸਿਹਤ - ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।।

ਪੜ੍ਹਾਈ, ਸਿੱਖਿਆ - ਪੜ੍ਹਾਈ ਦਿਖਾਵੇ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ਼ ਹੈ।

ਨੌਕਰੀ, ਵਪਾਰ - ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।।

ਪਰਿਵਾਰ, ਦੋਸਤ - ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।।

ਉਪਾਅ - ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 3)


ਮੀਨ

ਸਿਹਤ - ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇ।।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ।

ਨੌਕਰੀ, ਵਪਾਰ - ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।।

ਪਰਿਵਾਰ, ਦੋਸਤ - ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।।

ਉਪਾਅ - ਹਨੂਮਾਨ ਦੀ ਪੂਜਾ ਕਰੋ।। (ਸਟਾਰ 2)

Posted By: Susheel Khanna