ਅੱਜ ਦੀ ਗ੍ਰਹਿ ਸਥਿਤੀ : 3 ਜੂਨ 2020 ਬੁੱਧਵਾਰ, ਜੇਠ ਮਹੀਨਾ, ਸ਼ੁਕਲ ਪੱਖ, ਦਵਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ 1.30 ਵਜੇ ਤਕ।

ਪੁਰਬ-ਤਿਉਹਾਰ : ਪ੍ਰਦੋਸ਼ ਵਰਤ।

ਵਿਸ਼ੇਸ਼ : ਚੰਪਕ ਦਵਾਦਸ਼ੀ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁੱਤ, ਜੇਠ ਮਹੀਨਾ, ਸ਼ੁਕਲ ਪੱਖ ਤ੍ਰਯੋਦਸ਼ੀ 06 ਘੰਟੇ 07 ਮਿੰਟ ਤਕ ਉਸ ਤੋਂ ਬਾਅਦ ਚਤੁਰਦਸ਼ੀ, ਵਿਸ਼ਾਖਾ ਨਛੱਤਰ 18 ਘੰਟੇ 37 ਮਿੰਟ ਤਕ ਉਸ ਤੋਂ ਬਾਅਦ ਅਨੁਰਾਧਾ ਨਛੱਤਰ, ਪਰਿਘ ਯੋਗ 23 ਘੰਟੇ 25 ਮਿੰਟ ਤਕ ਉਸ ਤੋਂ ਬਾਅਦ ਸਿੱਧ ਯੋਗ, ਤੁਲਾ ਵਿਚ ਚੰਦਰਮਾ ਉਸ ਤੋਂ ਬਾਅਦ ਬ੍ਰਿਸ਼ਚਕ ਵਿਚ।


ਮੇਖ : ਜੀਵਨਸਾਥੀ ਜਾਂ ਸਹੁਰੇ ਪੱਖ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਕਾਰੋਬਾਰੀ ਮਾਮਲਿਆਂ ਵਿਚ ਲਾਪਰਵਾਹੀ ਬਿਲਕੁਲ ਵੀ ਉੱਚਿਤ ਨਹੀਂ ਹੈ।

ਬ੍ਰਿਖ : ਹੰਕਾਰ ਰਿਸ਼ਤਿਆਂ ਵਿਚ ਤਣਾਅ ਦੇ ਸਕਦਾ ਹੈ। ਪਿਤਾ ਜਾਂ ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਯਾਤਰਾ ਦੀ ਸਥਿਤੀ ਕਸ਼ਟਦਾਈ ਹੋਵੇਗੀ।

ਮਿਥੁਨ : ਰਚਨਾਤਮਕ ਕੋਸ਼ਿਸ਼ ਸਾਰਥਕ ਹੋ ਸਕਦੀ ਹੈ, ਪਰ ਸਿਹਤ ਪ੍ਰਤੀ ਉਦਾਸੀਨਤਾ ਕਸ਼ਟਕਾਰੀ ਹੋ ਸਕਦੀ ਹੈ। ਮੌਸਮ ਦੇ ਰੋਗ ਤੋਂ ਵੀ ਬਚੋ।

ਕਰਕ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਕੁਝ ਪਰਿਵਾਰਕ, ਕੁਝ ਕਾਰੋਬਾਰੀ ਉਲਝਨਾਂ ਰਹਿਣਗੀਆਂ। ਵਿਰੋਧੀ ਵੀ ਸਰਗਰਮ ਰਹੇਗਾ, ਪਰ ਉਸਦੀ ਹਾਰ ਹੋਵੇਗੀ।

ਸਿੰਘ : ਤੁਹਾਡੀ ਰਾਸ਼ੀ ਤੋਂ ਛੇਵੇਂ ਗੁਰੂ ਅਤੇ ਸ਼ਨੀ ਵਕਰੀ ਹੈ। ਦੋਵੇਂ ਗ੍ਰਹਿ ਸਮੱਸਿਆਵਾਂ ਪੈਦਾ ਕਰਨਗੇ। ਈਸ਼ਵਰ ਦੀ ਭਗਤੀ ਨਾਲ ਸਮੱਸਿਆਵਾਂ ਦੂਰ ਹੋਣਗੀਆਂ।

ਕੰਨਿਆ : ਵਿਰੋਧੀਆਂ ਦੀ ਹਾਰ ਹੋਵੇਗੀ। ਮੌਸਮ ਦੇ ਰੋਗ ਪ੍ਰਤੀ ਚੌਕੰਨੇ ਰਹੋ। ਪਿਤਾ ਜਾਂ ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਤੁਲਾ : ਆਰਥਿਕ ਸਥਿਤੀ ਵਿਚ ਕਿਸੇ ਹੱਦ ਤੱਕ ਸੁਧਾਰ ਹੋ ਸਕਦਾ ਹੈ। ਸ਼ਾਹੀ ਖ਼ਰਚ 'ਤੇ ਕੰਟਰੋਲ ਰੱਖਣਾ ਹਿਤਕਰ ਹੋਵੇਗਾ। ਜੀਵਨਸਾਥੀ ਤੇ ਸੰਤਾਨ ਦਾ ਸਹਿਯੋਗ ਰਹੇਗਾ।

ਬ੍ਰਿਸ਼ਚਕ : ਜ਼ਿਆਦਾ ਭੱਜਦੌੜ ਤੁਹਾਡੇ ਲਈ ਕਸ਼ਟਕਾਰੀ ਹੋ ਸਕਦੀ ਹੈ। ਸਿਹਤ ਪ੍ਰਤੀ ਵਿਸ਼ੇਸ਼ ਧਿਆਨ ਦਿਓ। ਕਿਸੇ ਰਿਸ਼ਤੇਦਾਰ ਕਾਰਨ ਤਣਾਅ ਮਿਲ ਸਕਦਾ ਹੈ।

ਧਨੁ : ਤੁਹਾਡੀ ਰਾਸ਼ੀ 'ਤੇ ਕੇਤੂ ਹੈ ਤੇ ਉਹ ਸੂਰਜ ਅਤੇ ਸ਼ੁਕਰ ਨਾਲ ਸ਼ਣਾਸ਼ਟਕ ਯੋਗ ਬਣਾ ਰਿਹਾ ਹੈ। ਸਰੀਰਕ ਦੂਰੀ 'ਤੇ ਪੂਰਾ ਧਿਆਨ ਦਿਓ। ਮੁਕਾਬਲਾ ਕਸ਼ਟਕਾਰੀ ਹੋ ਸਕਦਾ ਹੈ।

ਮਕਰ : ਅੱਜ ਦਾ ਦਿਨ ਕੁਝ ਨਵੀਂ ਉਮੀਦ ਦੇਵੇਗਾ। ਜਦਕਿ ਸ਼ਨੀ ਦੀ ਸਾੜਸਤੀ ਕੁਝ ਨਾ ਕੁਝ ਪਰੇਸ਼ਾਨੀਆਂ ਦੀ ਸਥਿਤੀਆਂ ਪੈਦਾ ਕਰ ਸਕਦੀਆਂ ਹਨ।

ਕੁੰਭ : ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਤੁਹਾਡੀ ਰਾਸ਼ੀ 'ਤੇ ਮੰਗਲ ਹੈ। ਗੁੱਸੇ ਤੇ ਭਾਵੁਕਤਾ 'ਤੇ ਕਾਬੂ ਰੱਖਣਾ ਹਿਤਕਰ ਹੋਵੇਗਾ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

ਮੀਨ : ਕਾਰੋਬਾਰੀ ਮਾਮਲਿਆਂ ਪ੍ਰਤੀ ਉਦਾਸੀਨ ਨਾ ਰਹੋ। ਆਰਥਿਕ ਸੰਕਟ ਵੱਧ ਸਕਦਾ ਹੈ। ਰਿਸ਼ਤਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਵਿਅਰਥ ਦਾ ਤਣਾਅ ਨਾ ਲਓ।

Posted By: Susheel Khanna