ਅੱਜ ਦੀ ਗ੍ਰਹਿ ਸਥਿਤੀ : 2 ਜੂਨ 2020 ਮੰਗਲਵਾਰ, ਜੇਠ ਮਹੀਨਾ, ਸ਼ੁਕਲ ਪੱਖ, ਇਕਾਦਸ਼ੀ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਅੱਜ ਦਾ ਰਾਹੂਕਾਲ : ਤੀਜੇ ਪਹਿਰ 3.00 ਵਜੇ ਤੋਂ ਸ਼ਾਮ 04.30 ਵਜੇ ਤਕ।

ਪੁਰਬ-ਤਿਉਹਾਰ : ਨਿਰਜਲਾ ਇਕਾਦਸ਼ੀ।

ਭਦਰਾ : ਦੁਪਹਿਰ 12.05 ਵਜੇ ਤਕ।

ਵਿਸ਼ੇਸ਼ : ਰੁਕਮਣੀ ਵਿਆਹ।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਪੁਰਬ ਤੇ ਤਿਉਹਾਰ : ਪ੍ਰਦੋਸ਼ ਵਰਤ।

ਵਿਸ਼ੇਸ਼ : ਚੰਪਕ ਦਵਾਦਸ਼ੀ।

ਵਿਕਰਮ ਸੰਵਤ 2077, ਸ਼ਕੇ 1942, ਉਤਰਾਇਣ, ਉੱਤਰ ਗੋਲ, ਗਰਮ ਰੁਤ, ਜੇਠ ਮਹੀਨਾ, ਸ਼ੁਕਲ ਪੱਖ ਦਵਾਦਸ਼ੀ ਉਸ ਤੋਂ ਬਾਅਦ ਤ੍ਰਯੋਦਸ਼ੀ, ਸਵਾਤੀ ਨਛੱਤਰ ਉਸ ਤੋਂ ਬਾਅਦ ਵਿਸ਼ਾਖਾ ਨਛੱਤਰ, ਵਰੀਯਾਨ ਯੋਗ ਉਸ ਤੋਂ ਬਾਅਦ ਪਰਿਘ ਯੋਗ ਤੁਲਾ ਵਿਚ ਚੰਦਰਮਾ।


ਮੇਖ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰੋਜ਼ੀ-ਰੋਟੀ ਦੀ ਦਿਸ਼ਾ ਵਿਚ ਨਵੀਂ ਕੋਸ਼ਿਸ਼ ਸਾਰਥਕ ਹੋਵੇਗੀ, ਪਰ ਵਾਣੀ 'ਤੇ ਸੰਜਮ ਰੱਖੋ। ਕੇਮਦਰੁਮ ਯੋਗ ਕਾਰਨ ਵਿਅਰਥ ਦੀਆਂ ਉਲਝਣਾਂ ਵੱਧ ਸਕਦੀਆਂ ਹਨ।

ਬ੍ਰਿਖ : ਭਰਾ ਜਾਂ ਭੈਣ ਕਾਰਨ ਤਣਾਅ ਮਿਲ ਸਕਦਾ ਹੈ। ਵਾਣੀ 'ਤੇ ਸੰਜਮ ਰੱਖੋ, ਜਿਸ ਨਾਲ ਕਲੇਸ਼ ਦੀ ਸਥਿਤੀ ਨਾ ਪੈਦਾ ਹੋਵੇ। ਰਿਸ਼ਤੇ ਵਿਗਾੜੋ ਨਾ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਮਿਥੁਨ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਆਰਥਿਕ ਕੋਸ਼ਿਸ਼ ਸਫਲ ਹੋਵੇਗੀ।

ਕਰਕ : ਗ੍ਰਹਿ ਕਾਰਜ ਵਿਚ ਰੁਝੇ ਰਹਿ ਸਕਦੇ ਹੋ, ਪਰ ਮਾਂ ਪੱਖ ਤੋਂ ਤਣਾਅ ਵੀ ਮਿਲ ਸਕਦਾ ਹੈ। ਜਦਕਿ ਕਾਰੋਬਾਰੀ ਰੁਝੇਵਾਂ ਵਧੇਗਾ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ।

ਸਿੰਘ : ਮਿੱਤਰਤਾ ਦੇ ਸੰਬੰਧ ਮਜ਼ਬੂਤ ਹੋਣਗੇ, ਪਰ ਸਰੀਰਕ ਦੂਰੀ ਦਾ ਖ਼ਾਸ ਧਿਆਨ ਰੱਖੋ। ਉੱਚ ਅਧਿਕਾਰੀ ਦਾ ਸਹਿਯੋਗ ਰਹੇਗਾ। ਕਾਰੋਬਾਰੀ ਮਾਣ-ਤਾਣ ਵਧੇਗੀ, ਪਰ ਚੌਕੰਨੇ ਰਹਿਣ ਦੀ ਲੋੜ ਹੈ।

ਕੰਨਿਆ : ਆਰਥਿਕ ਪੱਖ ਵਿਚ ਸੁਧਾਰ ਹੋਵੇਗਾ। ਪਿਤਾ ਤੋਂ ਸਹਿਯੋਗ ਮਿਲੇਗਾ। ਪਰਿਵਾਰਕ ਕਾਰਜ ਵਿਚ ਰੁਝੇ ਰਹਿ ਸਕਦੇ ਹੋ। ਯਾਤਰਾ ਵੀ ਸੰਭਵ ਹੈ, ਪਰ ਯਾਤਰਾ ਟਾਲਣ ਦੀ ਕੋਸ਼ਿਸ਼ ਕਰੋ।

ਤੁਲਾ : ਭਾਵੁਕਤਾ 'ਤੇ ਕਾਬੂ ਰੱਖੋ। ਮਹਿਲਾ ਅਧਿਕਾਰੀ ਦਾ ਸਹਿਯੋਗ ਰਹੇਗਾ। ਉਪਹਾਰ ਜਾਂ ਸਨਮਾਨ ਮਿਲੇਗਾ ਜਾਂ ਪ੍ਰਿਅਜਨ ਭੇਟ ਦੀ ਸੰਭਾਵਨਾ ਹੈ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਬ੍ਰਿਸ਼ਚਕ : ਚਲ ਜਾਂ ਅਚਲ ਜਾਇਦਾਦ ਦੇ ਮਾਮਲੇ ਵਿਚ ਸਫਲਤਾ ਮਿਲ ਸਕਦੀ ਹੈ। ਕੁਝ ਕਾਰੋਬਾਰੀ ਕੁਝ ਪਰਿਵਾਰਕ ਮਾਮਲਿਆਂ ਵਿਚ ਤੀਜੇ ਦੀ ਦਖ਼ਲਅੰਦਾਜ਼ੀ ਨਾਲ ਤਣਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਧਨੁ : ਸਿੱਖਿਆ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਆਂਸ਼ਿਕ ਰੂਪ ਨਾਲ ਸਫਲ ਹੋਵੇਗੀ। ਆਧੁਨਿਕ ਤਕਨੀਕੀ ਨਾਲ ਸਿੱਖਿਅਕ ਗਤੀਵਿਧੀਆਂ ਨੂੰ ਅੱਗੇ ਵਧਾਓ। ਆਪਸੀ ਸੰਬੰਧਾਂ ਵਿਚ ਮਿਠਾਸ ਆਵੇਗੀ।

ਮਕਰ : ਕਾਰੋਬਾਰੀ ਯੋਜਨਾ ਨੂੰ ਵਿਸ਼ੇਸ਼ ਚਿੰਤਨ ਨਾਲ ਸ਼ੁਰੂ ਕਰੋ। ਆਤਮਬਲ ਨੂੰ ਮਜ਼ਬੂਤ ਬਣਾਓ। ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਿਸੇ ਦੋਸਤ ਨਾਲ ਭੇਟ ਹੋ ਸਕਦੀ ਹੈ।

ਕੁੰਭ : ਪਿਤਾ ਜਾਂ ਸੰਬੰਧਤ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਕਾਰੋਬਾਰੀ ਮਾਣ-ਤਾਣ ਵਧੇਗਾ। ਆਰਥਿਕ ਮਾਮਲਿਆਂ ਵਿਚ ਰਾਹਤ ਮਿਲੇਗੀ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਮੀਨ : ਵਿਅਰਥ ਦੀਆਂ ਉਲਝਣਾਂ ਆਰਥਿਕ ਕਾਰਨਾਂ ਕਰ ਕੇ ਰਹਿਣਗੀਆਂ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸਿਹਤ ਪ੍ਰਤੀ ਚੌਕੰਨੇ ਰਹਿਣ ਦੀ ਲੋੜ ਹੈ। ਪਿਤਾ ਜਾਂ ਗੁਰੂਜਨ ਤੋਂ ਸਹਿਯੋਗ ਮਿਲੇਗਾ।

Posted By: Susheel Khanna