ਅੱਜ ਦੀ ਗ੍ਰਹਿ ਸਥਿਤੀ : 31 ਮਈ 2020 ਵੀਰਵਾਰ ਜੇਠ ਮਹੀਨਾ ਸ਼ੁਕਲ ਪੱਖ ਨੌਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 4.30 ਵਜੇ ਤੋਂ 6 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ-ਤਿਉਹਾਰ : ਸ਼ੁਕਲਾ ਨੌਮੀ।

ਵਿਸ਼ੇਸ਼ : ਸ਼ੁਕਰ ਅਸਤ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਪੁਰਬ ਤੇ ਤਿਉਹਾਰ : ਸ੍ਰੀ ਗੰਗਾ ਦੁਸਹਿਰਾ।

ਕੱਲ੍ਹ ਦੀ ਭਦਰਾ : ਰਾਤ ਦੇ 1.32 ਵਜੇ ਤੋਂ 02 ਜੂਨ ਨੂੰ ਦੁਪਹਿਰ 12.05 ਵਜੇ ਤਕ।

ਵਿਸ਼ੇਸ਼ : ਸ੍ਰੀ ਗੰਗਾ ਜਨਮ ਉਤਸਵ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਗਰਮ ਰੁਤ ਜੇਠ ਮਹੀਨਾ ਸ਼ੁਕਲ ਪੱਖ ਦੀ ਦਸ਼ਮੀ ਉਸ ਤੋਂ ਬਾਅਦ ਇਕਾਦਸ਼ੀ ਹਸਤ ਨਛੱਤਰ ਉਸ ਤੋਂ ਬਾਅਦ ਚਿੱਤਰਾ ਨਛੱਤਰ ਸਿੱਧੀ ਯੋਗ ਉਸ ਤੋਂ ਬਾਅਦ ਵਯਤੀਪਾਤ ਯੋਗ ਕੰਨਿਆ ਵਿਚ ਚੰਦਰਮਾ।


ਮੇਖ : ਵਿਰੋਧੀ ਤੋਂ ਤਣਾਅ ਮਿਲ ਸਕਦਾ ਹੈ। ਕੋਈ ਅਜਿਹੀ ਘਟਨਾ ਵੀ ਹੋ ਸਕਦੀ ਹੈ ਜਿਸ ਨਾਲ ਪਰਿਵਾਰਕ ਵਾਤਾਵਰਨ ਵਿਗੜ ਸਕਦਾ ਹੈ। ਈਸ਼ਵਰ ਦੀ ਭਗਤੀ ਕਰੋ, ਕਸ਼ਟ ਮਿਟਣਗੇ।

ਬ੍ਰਿਖ : ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕੀਤੀ ਗਈ ਕੋਸ਼ਿਸ਼ ਫਲੀਭੂਤ ਹੋਵੇਗੀ। ਉੱਚ ਅਧਿਕਾਰੀ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਰਚਨਾਤਮਕ ਕੋਸ਼ਿਸ਼ ਸਾਰਥਕ ਹੋਵੇਗੀ।

ਮਿਥੁਨ : ਕੋਈ ਅਜਿਹੀ ਘਟਨਾ ਵਾਪਰ ਸਕਦੀ ਹੈ ਜਿਸ ਨਾਲ ਆਤਮਬਲ ਵਿਚ ਵਾਧਾ ਹੋਵੇਗਾ। ਮਨ ਦੇ ਅਣਪਛਾਤੇ ਡਰ 'ਤੇ ਕੰਟਰੋਲ ਹੋਵੇਗਾ। ਸਕਾਰਾਤਮਕ ਸੋਚ ਰੱਖੋ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

ਕਰਕ : ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਮਿੱਤਰਤਾ ਸੰਬੰਧਾਂ 'ਚ ਮਿਠਾਸ ਆਵੇਗੀ, ਪਰ ਸੰਤਾਨ ਜਾਂ ਸਿੱਖਿਆ ਕਾਰਨ ਮਨ ਉਦਾਸ ਰਹੇਗਾ। ਭੌਤਿਕ ਸੁਖ ਵਿਚ ਚੰਗਾ ਵਾਧਾ ਹੋਵੇਗਾ।

ਸਿੰਘ : ਰੋਗ ਤੇ ਵਿਰੋਧੀ ਬੁੱਧੀ ਕੌਸ਼ਲ ਦੁਆਰਾ ਹਾਰਨਗੇ। ਉੱਚ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਜੀਵਨ ਵਿਚ ਗਤੀ ਆਵੇਗੀ।

ਕੰਨਿਆ : ਕਾਰੋਬਾਰੀ ਗਤੀ ਵਧੇਗੀ। ਉੱਚ ਅਧਿਕਾਰੀ ਜਾਂ ਰਾਜਨੇਤਾ ਤੋਂ ਸਹਿਯੋਗ ਵੀ ਮਿਲ ਸਕਦਾ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਵਿਚ ਸਹਾਇਕ ਹੋਵੋਗੇ। ਆਪਸੀ ਸੰਬੰਧ ਮਧੁਰ ਹੋਣਗੇ।

ਤੁਲਾ : ਰਿਸ਼ਤਿਆਂ ਵਿਚ ਸੁਧਾਰ ਹੋਵੇਗਾ, ਪਰ ਗੁਆਂਢੀ ਜਾਂ ਅਧੀਨ ਮੁਲਾਜ਼ਮਾਂ ਤੋਂ ਤਣਾਅ ਮਿਲ ਸਕਦਾ ਹੈ। ਪਿਤਾ ਜਾਂ ਧਰਮ ਗੁਰੂ ਨਾਲ ਵਿਚਾਰਕ ਮਤਭੇਦ ਹੋਣਗੇ। ਸ਼ਾਂਤ ਰਹਿਣਾ ਹੀ ਹਿਤਕਰ ਹੋਵੇਗਾ।

ਬ੍ਰਿਸ਼ਚਕ : ਆਰਥਿਕ ਸਥਿਤੀ ਵਿਚ ਕਿਸੇ ਹੱਦ ਤਕ ਸੁਧਾਰ ਹੋਵੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਦੂਜੇ ਸ਼ਹਿਰ ਜਾਣ ਦੀ ਯੋਜਨਾ ਨੂੰ ਰੱਦ ਕਰ ਦਿਓ। ਚੌਕੰਨੇ ਰਹੋ।

ਧਨੁ : ਖਾਹਿਸ਼ਾਂ ਵਧਣਗੀਆਂ। ਪੁਰਸ਼ਾਰਥ ਦੇ ਕੰਮ ਕਰੋ। ਆਰਥਿਕ ਸਥਿਤੀ ਵਿਚ ਕਿਸੇ ਹੱਦ ਤਕ ਸੁਧਾਰ ਹੋਵੇਗਾ, ਪਰ ਸਿਹਤ ਦੀ ਅਣਦੇਖੀ ਨਾ ਕਰੋ। ਈਸ਼ਵਰ ਦੀ ਭਗਤੀ ਵਿਚ ਮਨ ਲਗਾਓ।

ਮਕਰ : ਧਾਰਮਿਕ ਪ੍ਰਵਿਰਤੀ ਵਿਚ ਵਾਧਾ ਹੋਵੇਗਾ। ਕਾਰੋਬਾਰੀ ਪ੍ਰਤਿਸ਼ਠਾ ਵਧੇਗੀ। ਬੁੱਧੀ ਕੌਸ਼ਲ ਨਾਲ ਰੁਕਿਆ ਹੋਇਆ ਕਾਰਜ ਸੰਪੰਨ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ, ਸਫਲਤਾ ਮਿਲੇਗੀ।

ਕੁੰਭ : ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ, ਪਰ ਕੋਈ ਅਜਿਹੀ ਗੱਲ ਵੀ ਹੋ ਸਕਦੀ ਹੈ ਜੋ ਤੁਹਾਨੂੰ ਪ੍ਰਭਾਵਿਤ ਕਰੇ। ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਵੀ ਰਹੋਗੇ।

ਮੀਨ : ਤੁਹਾਡੀ ਰਾਸ਼ੀ ਤੋਂ ਮੰਗਲ ਬਾਹਰਵੇਂ ਹੋਣ ਨਾਲ ਆਰਥਿਕ ਦਬਾਅ ਬਣਾਏਗਾ। ਕਿਸੇ ਵੀ ਖੇਤਰ ਵਿਚ ਰਿਸਕ ਨਾ ਲਓ। ਧਨ ਹਾਨੀ ਦੀ ਸੰਭਾਵਨਾ ਹੈ। ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ।

Posted By: Susheel Khanna