ਅੱਜ ਦੀ ਗ੍ਰਹਿ ਸਥਿਤੀ : 27 ਮਈ 2020 ਬੁੱਧਵਾਰ ਜੇਠ ਮਹੀਨਾ ਸ਼ੁਕਲ ਪੱਖ ਪੰਚਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਦੁਪਹਿਰ 12 ਵਜੇ ਤੋਂ 01.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦਾ ਦਿਸ਼ਾਸ਼ੂਲ : ਦੱਖਣੀ।

ਕੱਲ੍ਹ ਦਾ ਪੁਰਬ ਤੇ ਤਿਉਹਾਰ : ਵਿੰਧਯਵਾਸਿਨੀ ਛਟੀ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਛਟੀ 23 ਘੰਟੇ 28 ਮਿੰਟ ਤਕ, ਉਸ ਤੋਂ ਬਾਅਦ ਸਪਤਮੀ ਪੁਸ਼ਯ ਨਛੱਤਰ 07 ਘੰਟੇ 27 ਮਿੰਟ ਤਕ, ਉਸ ਤੋਂ ਬਾਅਦ ਆਸ਼ਲੇਸ਼ਾ ਨਛੱਤਰ ਧਰੁਵ ਯੋਗ 24 ਘੰਟੇ 24 ਮਿੰਟ ਤਕ, ਉਸ ਤੋਂ ਬਾਅਦ ਵਯਾਘਾਤ ਯੋਗ ਕਰਕ ਵਿਚ ਚੰਦਰਮਾ।


ਮੇਖ : ਉੱਚ ਅਧਿਕਾਰੀ ਜਾਂ ਪਿਤਾ ਤੋਂ ਸਹਿਯੋਗ ਮਿਲੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਪੁਰਾਣੇ ਮਿੱਤਰ ਜਾਂ ਰਿਸ਼ਤੇਦਾਰਾਂ ਨਾਲ ਭੇਟ ਹੋ ਸਕਦੀ ਹੈ।

ਬ੍ਰਿਖ : ਪਰਿਵਾਰ ਕਾਰਨ ਤਣਾਅ ਮਿਲ ਸਕਦਾ ਹੈ। ਵਿਵਾਦ ਦੀ ਸਥਿਤੀ ਨਾ ਪੈਦਾ ਹੋਣ ਦਿਓ। ਆਲਸ ਕਾਰਨ ਕਰਮਖੇਤਰ ਵਿਚ ਰੁਕਾਵਟ ਆਵੇਗੀ।

ਮਿਥੁਨ : ਆਰਥਿਕ ਮਾਮਲਿਆਂ ਵਿਚ ਵਿਸ਼ੇਸ਼ ਰੁਚੀ ਲਓ। ਚਲੀਆਂ ਆ ਰਹੀਆਂ ਸਮੱਸਿਆਵਾਂ 'ਤੇ ਕੰਟਰੋਲ ਹੋਵੇਗਾ। ਜਦਕਿ ਸੰਬੰਧਤ ਜਾਂ ਸਹੁਰੇ ਪੱਖ ਤੋਂ ਤਣਾਅ ਵੀ ਮਿਲ ਸਕਦਾ ਹੈ।

ਕਰਕ : ਕੇਮਦਰੁਮ ਯੋਗ ਕਾਰਨ ਨੈਗੇਟਿਵ ਊਰਜਾ ਵਧੇਗੀ। ਜਿਸ 'ਤੇ ਕਾਬੂ ਰੱਖਣਾ ਹਿਤਕਰ ਹੋਵੇਗਾ। ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਹੋ ਸਕਦੇ ਹੋ।

ਸਿੰਘ : ਜਲ ਦੀ ਵਰਤੋਂ ਵੱਧ ਤੋਂ ਵੱਧ ਕਰੋ। ਸਰੀਰ ਵਿਚ ਜਲ ਦੀ ਘਾਟ ਨਾ ਹੋਣ ਦਿਓ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ।

ਕੰਨਿਆ : ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਪਿਤਾ ਜਾਂ ਧਰਮ ਗੁਰੂ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਪਰਿਵਾਰਕ ਸਹਿਯੋਗ ਮਿਲੇਗਾ।

ਤੁਲਾ : ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਤੋਂ ਵੀ ਸਹਿਯੋਗ ਲੈਣ ਵਿਚ ਸਫਲ ਹੋਵੋਗੇ।

ਬ੍ਰਿਸ਼ਚਕ : ਕੇਮਦਰੁਮ ਯੋਗ ਕੋਈ ਅਜਿਹੀ ਸਮੱਸਿਆ ਦੇ ਸਕਦਾ ਹੈ। ਜੋ ਆਪਣੇ ਹਿਤ ਵਿਚ ਨਾ ਹੋਵੇ। ਸੰਜਮ ਰੱਖਣਾ ਜ਼ਰੂਰੀ ਹੈ। ਪੇਟ ਵਿਕਾਰ ਜਾਂ ਚਮੜੀ ਰੋਗ ਪ੍ਰਤੀ ਚੌਕੰਨੇ ਰਹੋ।

ਧਨੁ : ਕੇਤੂ ਦਾ ਚੰਦਰਮਾ ਨਾਲ ਸ਼ਣਾਸ਼ਟਕ ਯੋਗ ਕਿਸੇ ਅਸ਼ੁਭ ਸਥਿਤੀ ਨੂੰ ਜਨਮ ਦੇ ਸਕਦਾ ਹੈ। ਅਣਚਾਹੀ ਯਾਤਰਾ ਨਾ ਕਰੋ। ਚੌਕੰਨੇ ਰਹਿਣਾ ਹੀ ਹਿਤ ਵਿਚ ਹੈ।

ਮਕਰ : ਸੰਤਾਨ ਦਾ ਸਹਿਯੋਗ ਮਿਲੇਗਾ। ਪਰਿਵਾਰਕ ਪ੍ਰਤਿਸ਼ਠਾ ਵਧੇਗੀ। ਜਦਕਿ ਸ਼ਨੀ ਦੀ ਸਾੜਸਤੀ ਮਨ ਨੂੰ ਅਸ਼ਾਂਤ ਰੱਖੇਗੀ। ਈਸ਼ਵਰ ਦੀ ਅਰਾਧਨਾ ਵਿਚ ਮਨ ਲਗਾਓ।

ਕੁੰਭ : ਤੁਹਾਡੀ ਰਾਸ਼ੀ 'ਤੇ ਮੰਗਲ ਚੰਦਰਮਾ ਤੋਂ ਸ਼ਣਾਸ਼ਟਕ ਯੋਗ ਬਣ ਰਿਹਾ ਹੈ। ਅੱਗ, ਜਲ ਤੋਂ ਬਚੋ। ਸਰੀਰ ਵਿਚ ਜਲ ਦੀ ਘਾਟ ਨਾ ਹੋਣ ਦਿਓ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਮੀਨ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਵਿਚ ਰੁਝੇ ਰਹਿ ਸਕਦੇ ਹੋ, ਪਰ ਆਰਥਿਕ ਮਾਮਲਿਆਂ ਵਿਚ ਕਿਸੇ ਤਰ੍ਹਾਂ ਦਾ ਜ਼ੋਖਮ ਨਾ ਚੁੱਕੋ।

Posted By: Susheel Khanna