ਅੱਜ ਦੀ ਗ੍ਰਹਿ ਸਥਿਤੀ : 24 ਮਈ 2020 ਐਤਵਾਰ ਜੇਠ ਮਹੀਨਾ ਸ਼ੁਕਲ ਪੱਖ ਦੂਜੇ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸ਼ਾਮ 04.30 ਵਜੇ ਤੋਂ 06 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੱਛਮ।

ਵਿਸ਼ੇਸ਼ : ਬੁਧ ਮਿਥੁਨ ਵਿਚ।

ਕੱਲ੍ਹ ਦਾ ਦਿਸ਼ਾਸ਼ੂਲ : ਪੂਰਬ।

ਪੁਰਬ-ਤਿਉਹਾਰ : ਰੰਭਾਵਰਤ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਗਰਮ ਰੁੱਤ ਜੇਠ ਮਹੀਨਾ ਸ਼ੁਕਲ ਪੱਖ ਦੀ ਤ੍ਰਿਤੀਆ 25 ਘੰਟੇ 19 ਮਿੰਟ ਤਕ, ਉਸ ਤੋਂ ਬਾਅਦ ਚਤੁਰਥੀ ਮ੍ਰਿਗਸਿਰਾ ਨਛੱਤਰ 06 ਘੰਟੇ 10 ਮਿੰਟ ਤਕ, ਉਸ ਤੋਂ ਬਾਅਦ ਆਦਰਾ ਨਛੱਤਰ ਧ੍ਰਿਤੀ ਯੋਗ 05 ਘੰਟੇ 55 ਮਿੰਟ ਤਕ, ਉਸ ਤੋਂ ਬਾਅਦ ਸੂਲ ਯੋਗ ਮਿਥੁਨ ਵਿਚ ਚੰਦਰਮਾ।


ਮੇਖ : ਮੁਲਾਜ਼ਮ ਗੁਆਂਢੀ ਆਦਿ ਕਾਰਨ ਕਲੇਸ਼ ਮਿਲ ਸਕਦਾ ਹੈ। ਵਿਵਾਦ ਤੋਂ ਬਚੋ। ਸ਼ਾਂਤ ਰਹਿਣਾ ਹਿਤਕਰ ਹੈ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ।

ਬ੍ਰਿਖ : ਆਰਥਿਕ ਸਥਿਤੀ ਵਿਚ ਇਕ ਹੱਦ ਤਕ ਸੁਧਾਰ ਹੋਵੇਗਾ ਫਿਰ ਵੀ ਮਨ ਅਣਪਛਾਤੇ ਡਰ ਵਿਚ ਰਹੇਗਾ। ਧਰਮ ਗੁਰੂ ਜਾਂ ਪਿਤਾ ਦਾ ਸਹਿਯੋਗ ਰਹੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ।

ਮਿਥੁਨ : ਅਣਪਛਾਤੇ ਡਰ 'ਤੇ ਕਾਬੂ ਰੱਖੋ। ਡਰ ਮਨ ਨੂੰ ਕਮਜ਼ੋਰ ਕਰ ਸਕਦਾ ਹੈ, ਪਰ ਨੁਕਸਾਨ ਨਹੀਂ ਪਹੁੰਚਾਏਗਾ। ਸਿਹਤ ਪ੍ਰਤੀ ਉਦਾਸੀਨ ਨਾ ਰਹੋ। ਚੌਕੰਨੇ ਰਹਿਣਾ ਹੋਵੇਗਾ।

ਕਰਕ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਸਿੱਖਿਆ ਦੇ ਖੇਤਰ ਵਿਚ ਵੀ ਆਧੁਨਿਕ ਸਾਧਨਾਂ ਨਾਲ ਤਰੱਕੀ ਹੋਵੇਗੀ।

ਸਿੰਘ : ਗ੍ਰਹਿਸਥ ਜੀਵਨ ਸੁਖਮਈ ਹੋਵੇਗਾ। ਕਾਰੋਬਾਰੀ ਯੋਜਨਾ ਨੂੰ ਕਾਰਜ ਰੂਪ ਵਿਚ ਲਾਗੂ ਕਰਨ ਵਿਚ ਸਫਲਤਾ ਮਿਲੇਗੀ। ਰਚਨਾਤਮਕ ਕੋਸ਼ਿਸ਼ਾਂ ਨੂੰ ਗਤੀ ਮਿਲਣ ਨਾਲ ਸਫਲਤਾ ਮਿਲੇਗੀ।

ਕੰਨਿਆ : ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ। ਆਲਸ ਵਿਚ ਵਾਧਾ ਹੋਵੇਗਾ। ਸਿਹਤ ਪ੍ਰਤੀ ਬਿਲਕੁਲ ਉਦਾਸੀਨ ਨਾ ਰਹੋ। ਪਰਿਵਾਰਕ ਸੁਖ ਵਿਚ ਵਾਧਾ ਹੋਵੇਗਾ।

ਤੁਲਾ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਕਾਰੋਬਾਰੀ ਪ੍ਰਤਿਸ਼ਠਾ ਵਿਚ ਆਂਸ਼ਿਕ ਸੁਧਾਰ ਹੋਵੇਗਾ। ਧਨ, ਸਨਮਾਨ ਵਿਚ ਵਾਧਾ ਹੋਵੇਗਾ ਫਿਰ ਵੀ ਮਨ ਉਦਾਸ ਰਹਿ ਸਕਦਾ ਹੈ।

ਬ੍ਰਿਸ਼ਚਕ : ਲਾਪਰਵਾਹੀ ਕਸ਼ਟਕਾਰੀ ਹੋਵੇਗੀ। ਸਪਰਸ਼ ਤੋਂ ਦੂਰ ਰਹੋ, ਕਸ਼ਟਕਾਰੀ ਹੋ ਸਕਦਾ ਹੈ। ਕੁਝ ਪਰਿਵਾਰਕ ਤੇ ਕੁਝ ਸਿਹਤ ਨਾਲ ਸੰਬੰਧਤ ਤਨਾਅ ਮਿਲ ਸਕਦਾ ਹੈ।

ਧਨੁ : ਵਿਰੋਧੀ ਦੀ ਹਾਰ ਹੋਵੇਗੀ। ਜੀਵਨਸਾਥੀ ਦਾ ਭਰਪੂਰ ਸਹਿਯੋਗ ਮਿਲੇਗਾ। ਆਰਥਿਕ ਪੱਖ ਵਿਚ ਵੀ ਆਂਸ਼ਿਕ ਸੁਧਾਰ ਹੋਵੇਗਾ, ਪਰ ਵਿਅਰਥ ਦੇ ਕਾਰਜਾਂ ਵਿਚ ਉਲਝ ਸਕਦੇ ਹੋ।

ਮਕਰ : ਜੀਵਨਸਾਥੀ ਦਾ ਸਹਿਯੋਗ ਤੇ ਉਤਸ਼ਾਹ ਰਹੇਗਾ। ਸ਼ਨੀ ਦੀ ਸਾੜਸਤੀ ਆਰਥਿਕ ਤਨਾਅ ਦਾ ਡਰ ਦੇਵੇਗੀ, ਪਰ ਰਚਨਾਤਮਕ ਕੋਸ਼ਿਸ਼ ਸਫਲਤਾ ਵੱਲ ਪ੍ਰੇਰਿਤ ਕਰੇਗੀ।

ਕੁੰਭ : ਵਾਣੀ 'ਤੇ ਸੰਜਮ ਨਾ ਰੱਖਣ 'ਤੇ ਰਿਸ਼ਤਿਆਂ ਵਿਚ ਤਨਾਅ ਤੇ ਟਕਰਾਅ ਦੀ ਸਥਿਤੀ ਆ ਸਕਦੀ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਰਚਨਾਤਮਕ ਕੋਸ਼ਿਸ਼ਾਂ ਵਿਚ ਸਫਲਤਾ ਮਿਲੇਗੀ।

ਮੀਨ : ਕਿਸੇ ਪਰਿਵਾਰਕ ਮੈਂਬਰ ਕਾਰਨ ਤਨਾਅ ਮਿਲ ਸਕਦਾ ਹੈ। ਕਰਜ਼ ਦੀ ਸਥਿਤੀ ਆ ਸਕਦੀ ਹੈ ਜੇਕਰ ਰੁਜ਼ਗਾਰ ਲਈ ਕਰਜ਼ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਦਿਸ਼ਾ ਵਿਚ ਸਫਲਤਾ ਮਿਲੇਗੀ।

Posted By: Susheel Khanna