ਅੱਜ ਦੀ ਗ੍ਰਹਿ ਸਥਿਤੀ : 23 ਮਈ 2020 ਸ਼ਨਿਚਰਵਾਰ ਜੇਠ ਮਹੀਨਾ ਸ਼ੁਕਲ ਪੱਖ ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : ਸਵੇਰੇ 09 ਵਜੇ ਤੋਂ 10.30 ਵਜੇ ਤਕ।

ਅੱਜ ਦਾ ਦਿਸ਼ਾਸ਼ੂਲ : ਪੂਰਬ।

ਪੁਰਬ-ਤਿਉਹਾਰ : ਕਰਵੀਰ ਵਰਤ।

ਵਿਸ਼ੇਸ਼ : ਜੇਠ ਮਹੀਨਾ ਸ਼ੁਕਲ ਪੱਖ ਸ਼ੁਰੂ।

ਕੱਲ੍ਹ ਦਾ ਦਿਸ਼ਾਸ਼ੂਲ : ਪੱਛਮੀ।

ਵਿਸ਼ੇਸ਼ : ਬੁੱਧ ਮਿਥੁਨ ਵਿਚ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਗਰਮ ਰੁਤ ਜੇਠ ਮਹੀਨਾ ਸ਼ੁਕਲ ਪੱਖ ਦੀ ਦੂਜ 25 ਘੰਟੇ 01 ਮਿੰਟ ਤਕ, ਉਸ ਤੋਂ ਬਾਅਦ ਤ੍ਰਿਤੀਆ ਮ੍ਰਿਗਸਿਰਾ ਨਛੱਤਰ 29 ਘੰਟੇ 12 ਮਿੰਟ ਤਕ, ਉਸ ਤੋਂ ਬਾਅਦ ਧ੍ਰਤੀ ਯੋਗ ਬ੍ਰਿਖ ਵਿਚ ਚੰਦਰਮਾ 17 ਘੰਟੇ 34 ਮਿੰਟ ਤਕ ਉਸ ਤੋਂ ਬਾਅਦ ਮਿਥੁਨ ਵਿਚ।

ਮੇਖ : ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਨਿਵੇਸ਼ ਫਾਇਦੇਮੰਦ ਰਹੇਗਾ ਤੇ ਸੱਤਾ ਦਾ ਸਹਿਯੋਗ ਮਿਲ ਸਕਦਾ ਹੈ।

ਬ੍ਰਿਖ : ਪਰਿਵਾਰਕ ਸਹਿਯੋਗ ਮਿਲੇਗਾ। ਵਪਾਰਕ ਯੋਜਨਾ 'ਚ ਸਫਲਤਾ ਮਿਲੇਗੀ। ਜੀਵਿਕਾ ਦੇ ਖੇਤਰ 'ਚ ਤਰੱਕੀ ਮਿਲੇਗੀ। ਵਪਾਰਕਰ ਮਾਮਲਿਆਂ 'ਚ ਲਾਭ ਮਿਲੇਗਾ।

ਮਿਥੁਨ : ਰੁਪਏ-ਪੈਸੇ ਦੇ ਮਾਮਲਿਆਂ 'ਚ ਸਾਵਧਾਨੀ ਵਰਤੋ। ਪੈਸੇ, ਮਾਣ-ਸਨਮਾਨ 'ਚ ਵਾਧਾ ਹੋਵੇਗਾ। ਰਚਨਾਤਮਕ ਕਾਰਜਾਂ 'ਚ ਤਰੱਕੀ ਹੋਵੇਗੀ।

ਕਰਕ : ਬਾਣੀ 'ਤੇ ਕੰਟਰੋਲ ਰੱਖਣ ਦੀ ਲੋੜ ਹੈ। ਝਗੜਾ ਜਾਂ ਵਿਵਾਦ ਦੀ ਸਥਿਤੀ ਦੁਖਦਾਈ ਹੋ ਸਕਦੀ ਹੈ। ਅਣਚਾਹੀ ਯਾਤਰਾ ਵੀ ਕਰਨੀ ਪੈ ਸਕਦੀ ਹੈ।

ਸਿੰਘ : ਚੱਲ ਜਾਂ ਅਚੱਲ ਜਾਇਦਾਦ ਦੀ ਦਿਸ਼ਾ 'ਚ ਸਫਲਤਾ ਮਿਲੇਗੀ। ਮਨੋਰੰਜਨ ਦਾ ਅਵਸਰ ਮਿਲੇਗਾ। ਜੀਵਿਕਾ ਦੇ ਖੇਤਰ 'ਚ ਵਾਧਾ ਹੋਵੇਗਾ।

ਕੰਨਿਆ : ਜੀਵਨਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਵਪਾਰਕ ਮਾਮਲਿਆਂ 'ਚ ਲਾਭ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਵਿਗੜੇ ਕਾਰਜ ਬਣਨ ਦੀ ਸੰਭਾਵਨਾ ਹੈ।

ਤੁਲਾ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਉਪਯੋਗੀ ਵਸਤਾਂ 'ਚ ਵਾਧਾ ਹੋਵੇਗਾ। ਮਨੋਰੰਜਨ ਦਾ ਅਵਸਰ ਪ੍ਰਾਪਤ ਹੋਵੇਗਾ।

ਬ੍ਰਿਸ਼ਚਕ : ਵਪਾਰਕ ਯਾਤਰਾ ਸਫਲ ਹੋਵੇਗੀ। ਮੰਗਲ ਬੁੱਧ ਦਾ ਪਰਿਵਰਕ ਆਰਥਿਕ ਦ੍ਰਿਸ਼ਟੀ ਨਾਲ ਫਾਇਦੇਮੰਦ ਹੋਵੇਗਾ। ਜੀਵਿਕਾ ਦੇ ਖੇਤਰ 'ਚ ਵੀ ਲਾਭ ਹੋਵੇਗਾ।

ਧਨੁ : ਯਾਤਰਾ ਦੀ ਸਥਿਤੀ ਸੁਖਦ ਹੋਵੇਗੀ ਪਰ ਸੰਤਾਨ ਦੇ ਕਾਰਨ ਚਿੰਤਤ ਰਹਿਣਾ ਪੈ ਸਕਦਾ ਹੈ। ਸਿੱਖਿਆ ਦੇ ਖੇਤਰ 'ਚ ਮਿਹਨਤ ਕਰਨੀ ਪਵੇਗੀ।

ਮਕਰ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ 'ਚ ਨਿਵੇਸ਼ ਕਰਨਾ ਫਾਇਦੇਮੰਦ ਰਹੇਗਾ। ਘਰੇਲੂ ਵਸਤਾਂ 'ਚ ਵਾਧਾ ਹੋਵੇਗਾ। ਮਾਣ-ਸਨਮਾਨ ਵਧੇਗਾ।

ਕੁੰਭ : ਉੱਚ ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ। ਤੋਹਫੇ ਜਾਂ ਸਨਮਾਨ 'ਚ ਵਾਧਾ ਹੋਵੇਗਾ। ਸਮਾਜਿਕ ਮਾਣ-ਸਨਮਾਨ ਵਧੇਗਾ।

ਮੀਨ : ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕਾਰਜਾਂ 'ਚ ਸਫਲਤਾ ਮਿਲੇਗੀ। ਉੱਚ ਅਧਿਕਾਰੀ ਦਾ ਸਹਿਯੋਗ ਤੇ ਉਤਸ਼ਾਹ ਮਿਲੇਗਾ। ਚੱਲ ਤੇ ਅਚੱਲ ਜਾਇਦਾਦ 'ਚ ਵਾਧਾ ਹੋਵੇਗਾ।

Posted By: Susheel Khanna