ਅੱਜ ਦੀ ਗ੍ਰਹਿ ਸਥਿਤੀ : 19 ਮਈ 2020 ਮੰਗਲਵਾਰ ਜੇਠ ਮਹੀਨਾ ਕ੍ਰਿਸ਼ਨ ਪੱਖ ਦਵਾਦਸ਼ੀ ਦਾ ਰਾਸ਼ੀਫਲ।

ਰਾਹੂਕਾਲ : ਦੁਪਹਿਰ 03 ਵਜੇ ਤੋਂ 04 ਵਜ ਕੇ 30 ਮਿੰਟ ਤਕ।

ਅੱਜ ਦਾ ਦਿਸ਼ਾਸ਼ੂਲ : ਉੱਤਰ।

ਵਿਸ਼ੇਸ਼ : ਪੰਚਕ ਸ਼ਾਮ 07 ਵਜ ਕੇ 53 ਮਿੰਟ 'ਤੇ ਸਮਾਪਤ।

ਪੁਰਬ-ਤਿਉਹਾਰ : ਭੌਮੀ ਪ੍ਰਦੋਸ਼।

ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ।

ਕੱਲ੍ਹ ਦੀ ਭਦਰਾ : ਸ਼ਾਮ 07 ਵਜ ਕੇ 43 ਮਿੰਟ ਤੋਂ 21 ਮਈ ਨੂੰ ਸਵੇਰੇ 08 ਵਜ ਕੇ 42 ਮਿੰਟ 'ਤੇ ਸਮਾਪਤ।

ਵਿਕਰਮ ਸੰਵਤ 2077 ਸ਼ਕੇ 1942 ਉਤਰਾਇਣ, ਉੱਤਰ ਗੋਲ, ਗਰਮ ਰੁੱਤ ਜੇਠ ਮਹੀਨਾ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਉਸ ਤੋਂ ਬਾਅਦ ਚਤੁਰਦਸ਼ੀ ਅਸ਼ਵਨੀ ਨਛੱਤਰ ਉਸ ਤੋਂ ਬਾਅਦ ਭਰਣੀ ਨਛੱਤਰ ਆਯੁਸ਼ਮਾਨ ਯੋਗ ਉਸ ਤੋਂ ਬਾਅਦ ਸੁਭਾਗ ਯੋਗ ਮੇਖ ਵਿਚ ਚੰਦਰਮਾ।


ਮੇਖ : ਪਰਿਵਾਰਕ ਕਾਰਜ ਵਿਚ ਰੁਝੇ ਰਹਿ ਸਕਦੇ ਹੋ। ਦੂਜੇ ਤੋਂ ਸਹਿਯੋਗ ਲੈਣ ਵਿਚ ਸਫਲਤਾ ਮਿਲੇਗੀ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀਏ ਦਾ ਵੀ ਸਹਿਯੋਗ ਪ੍ਰਾਪਤ ਹੋ ਸਕਦਾ ਹੈ।

ਬ੍ਰਿਖ : ਸਹੁਰੇ ਪੱਖ ਜਾਂ ਜੀਵਨਸਾਥੀ ਤੋਂ ਸਹਿਯੋਗ ਪ੍ਰਾਪਤ ਹੋਵੇਗਾ ਜਿਸ ਨਾਲ ਨਿਰਾਸ਼ਾ 'ਤੇ ਅੰਕੁਸ਼ ਲੱਗੇਗਾ। ਆਂਸ਼ਿਕ ਰੂਪ ਨਾਲ ਕਾਰੋਬਾਰੀ ਯੋਜਨਾ ਨੂੰ ਬਲ ਮਿਲੇਗਾ।

ਮਿਥੁਨ : ਕਰਮ ਖੇਤਰ ਵਿਚ ਕੁਝ ਰੁਕਾਵਟਾਂ ਆ ਸਕਦੀਆਂ ਹਨ। ਆਤਮਵਿਸ਼ਵਾਸ 'ਤੇ ਕਾਬੂ ਰੱਖੋ, ਕਿਉਂਕਿ ਭਵਿੱਖ ਉੱਤਮ ਅਤੇ ਸਫਲਤਾਦਾਇਕ ਹੋਵੇਗਾ।

ਕਰਕ : ਮਹਿਲਾ ਅਧਿਕਾਰੀ ਜਾਂ ਘਰ ਦੀ ਮੁਖੀਆ ਮਹਿਲਾ ਤੋਂ ਸਹਿਯੋਗ ਮਿਲ ਸਕਦਾ ਹੈ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਭਵਿੱਖ ਨੂੰ ਲੈ ਕੇ ਚਿੰਤਤ ਹੋਵੋਗੇ।

ਸਿੰਘ : ਸਹੁਰੇ ਪੱਖ ਦਾ ਸਹਿਯੋਗ ਆਤਮਵਿਸ਼ਵਾਸ ਵਿਚ ਵਾਧਾ ਕਰੇਗਾ। ਮਾਂ ਪੱਖ ਤੋਂ ਵੀ ਸਹਿਯੋਗ ਮਿਲ ਸਕਦਾ ਹੈ, ਪਰ ਵਿਅਰਥ ਦੇ ਵਾਦ-ਵਿਵਾਦ ਤੋਂ ਆਪਣੇ ਆਪ ਨੂੰ ਦੂਰ ਰੱਖੋ।

ਕੰਨਿਆ : ਮੁਲਾਜ਼ਮਾਂ, ਗੁਆਂਢੀਆਂ ਜਾਂ ਕਿਸੇ ਪਰਿਵਾਰਕ ਮੈਂਬਰ ਕਾਰਨ ਤਨਾਅ ਮਿਲ ਸਕਦਾ ਹੈ। ਕਿਸੇ ਵੀ ਖੇਤਰ ਵਿਚ ਜ਼ੋਖਮ ਨਾ ਚੁੱਕੋ।

ਤੁਲਾ : ਮਹਿਲਾ ਅਧਿਕਾਰੀ ਜਾਂ ਘਰ ਦੀ ਮਹਿਲਾ ਮੁਖੀ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ। ਉਨ੍ਹਾਂ ਦੇ ਪ੍ਰਤੀ ਸਨਮਾਨ ਜ਼ਰੂਰ ਰੱਖੋ। ਸੰਤਾਨ ਦੇ ਸੰਬੰਧ ਵਿਚ ਸੁਖਮਈ ਸਮਾਚਾਰ ਮਿਲੇਗਾ।

ਬ੍ਰਿਸ਼ਚਕ : ਗ੍ਰਹਿ ਕਾਰਜ ਦਾ ਰੁਝੇਵਾਂ ਸਿਹਤ ਦੀ ਅਣਦੇਖੀ ਕਰ ਸਕਦਾ ਹੈ। ਦੋਵਾਂ ਪ੍ਰਤੀ ਤੁਹਾਨੂੰ ਚੌਕੰਨੇ ਰਹਿਣਾ ਹੋਵੇਗਾ। ਅੱਜ ਚਿੱਟੀਆਂ ਚੀਜ਼ਾਂ ਦੀ ਵਰਤੋਂ ਕਰੋ।

ਧਨੁ : ਪਰਿਵਾਰਕ ਤੇ ਆਂਸ਼ਿਕ ਕਾਰੋਬਾਰੀ ਰੁਝੇਵਾਂ ਮਨ 'ਤੇ ਇਕ ਦਬਾਅ ਬਣਾਏਗੀ। ਖਾਣ-ਪੀਣ ਵਿਚ ਵਿਸ਼ੇਸ਼ ਰੂਪ ਨਾਲ ਧਿਆਨ ਰੱਖਣ ਦੀ ਲੋੜ ਹੈ।

ਮਕਰ : ਪਰਿਵਾਰਕ ਕਾਰਜ ਵਿਚ ਜ਼ਿਆਦਾ ਰੁਝੇ ਰਹਿ ਸਕਦੇ ਹੋ ਜਿਸ ਨਾਲ ਜ਼ਿਆਦਾ ਤਨਾਅ ਵੀ ਮਿਲ ਸਕਦਾ ਹੈ। ਵੱਧ ਤੋਂ ਵੱਧ ਪਾਣੀ ਪੀਓ।

ਕੁੰਭ : ਰੋਗ ਤੇ ਵਿਰੋਧੀ ਦੋਵੇਂ ਹੀ ਹਾਰਨਗੇ, ਪਰ ਤੁਹਾਡਾ ਹੰਕਾਰ ਤੁਹਾਨੂੰ ਹੀ ਤਨਾਅ ਦੇਵੇਗਾ। ਉਸ 'ਤੇ ਕੰਟਰੋਲ ਜ਼ਰੂਰ ਰੱਖੋ। ਰਚਨਾਤਮਕ ਕਾਰਜਾਂ ਵਿਚ ਮਨ ਲਗਾਓ।

ਮੀਨ : ਆਂਸ਼ਿਕ ਰੂਪ ਨਾਲ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਵੀ ਪੂਰਤੀ ਹੋਵੇਗੀ। ਧਨ ਖਰਚ ਵੀ ਹੋਵੇਗਾ ਤੇ ਧਨ ਦਾ ਤਨਾਅ ਵੀ ਰਹੇਗਾ। ਚੌਕੰਨੇ ਰਹੋ।

Posted By: Susheel Khanna